ਮੰਡੀਕਰਨ ਢਾਂਚਾ ਖਤਮ ਕਰਨਾ ਦੇਸ਼ ਲਈ ਮੰਦਭਾਗਾ:ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ) ਸਾਰੀ ਦੁਨੀਆਂ ਦੇ ਦੇਸ਼ਾਂ ਵਿੱਚੌ ਪਜਾਬ ਅਤੇ ਹਰਿਆਣਾ ਦੇ ਅੰਦਰ ਮੰਡੀਕਰਨ ਢਾਂਚਾ ਬਹੁਤ ਹੀ ਬਿਹਤਰੀਨ ਢੰਗ ਨਾਲ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਦੇਸ਼ ਦੀਆਂ ਵੱਡੀ ਕੰਪਨੀਆਂ ਅਤੇ ਕਾਰਪੋਰੇਟ ਘਰਣਿਆਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਵਿੱਚ ਮੌਜੂਦਾ ਮੰਡੀਕਰਨ ਢਾਚੇ ਨੂੰ ਖਤਮ ਕਰਨ ਜਾ ਰਹੀ ਜਿਸ ਦਾ ਸਿੱਧਾ ਅਸਰ ਦੇਸ਼ ਦੇ ਆੜਤੀਆਂ,ਮੁਨੀਮਾਂ,ਮਜ਼ਦੂਰਾਂ ਅਤੇ ਕਿਸਾਨਾਂ ਨੂੰ ਖਤਮ ਕਰ ਦੇਵੇਗਾ।ਪੰਜਾਬ ਦੇ ਹਜ਼ਾਰਾਂ  ਆੜਤੀਆਂ,ਮੁਨੀਮਾਂ,ਲੱਖਾਂ ਮਜ਼ਦੂਰ ਅਤੇ ਕਿਸਾਨ ਤਬਾਹ ਹੋ ਜਾਣਗੇ।ਕਾਰਪੋਰਟ ਘਰਾਣੇ ਆਪਣੀ ਮਰਜ਼ੀ ਨਾਲ ਕਿਸਾਨਾਂ ਦੀ ਲੁੱਟ ਕਰਨਗੇ।ਇਸ ਨਾਲ ਖੇਤੀਬਾੜੀ ਧੰਦੇ ਨੂੰ ਵੱਡੀ ਸੱਟ ਲੱਗੇਗੀ।ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਮੋਗਾ ਕਿਸਾਨ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮੰਦੇ ਹਾਲਾਤਾਂ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ।ਮੋਦੀ ਸਰਕਾਰ ਆਪਣੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਮਗਜੇ ਮਾਰ ਰਹੀ ਹੈ,ਪ੍ਰੰਤੂ ਦਿਖਾਈ ਇਹ ਦੇ ਇਹ ਦੇ ਰਿਹਾ ਹੈ ਕਿ ਕਾਰਪੋਰੇਟ ਵਰਗ ਕਿਸਾਨਾਂ ਤੋਂ ਹੀ ਆਪਣੇ ਖੇਤਾਂ  ਵਿੱਚ ਮਜ਼ਦੂਰੀ ਕਰਾਵੇਗਾ।ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਆਰਡੀਨੈਂਸ਼ ਨੂੰ ਵਾਪਸ ਲਿਆ ਜਾਵੇ।