ਨਹਿਰ ਖਾਲ ਛੁਡਾਉਣ ਲਈ ਕੀਤੀ ਮੰਗ

ਹਠੂਰ  ਜੁਲਾਈ 2020 (ਨਛੱਤਰ ਸੰਧੂ)ਪਿੰਡ ਮਾਣੂੰਕੇ ਦੇ ਨਹਿਰੀ ਖਾਲ ਨੂੰ ਕੁਝ ਕਿਸਾਨਾ ਵੱਲੋ ਆਪਣੀ ਜਮੀਨ ਵਿੱਚ ਰਲਾ ਕੇ ਕੀਤੇ ਨਜਾਇਜ ਕਬਜੇ ਨੂੰ ਛੁਡਾਉਣ ਸਬੰਧੀ ਪੰਜਾਬ ਸਰਕਾਰ ਤੋ ਮੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆ ਅਮਰਪਾਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮਾਣੂੰਕੇ ਨੇ ਹਲਫਿਆ ਬਿਆਨ ਰਾਹੀ ਦੱਸਿਆ ਕਿ ਨਹਿਰੀ ਮੋਘਾ ਨੰਬਰ 51290 ਦੇ ਖਾਲ ਤੇ ਪਿੰਡ ਮਾਣੂੰਕੇ ਦੇ ਕੁਝ ਕਿਸਾਨਾ ਨੇ ਧੱਕੇ ਨਾਲ ਨਜਾਇਜ ਕਬਜਾ ਕੀਤਾ ਹੈ ਅਤੇ ਇਸ ਨਹਿਰੀ ਖਾਲ ਤੇ ਕੀਤੇ ਨਜਾਇਜ ਕਬਜੇ ਨੂੰ ਛੁਡਾਉਣ ਲਈ ਮੈ ਐਸ[ਡੀ[ਐਮ ਜਗਰਾE,ਡੀ[ਸੀ[ ਲਧਿਆਣਾ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਕੁਝ ਮਹੀਨੇ ਪਹਿਲਾ ਬੇਨਤੀ ਪੱਤਰ ਭੇਜੇ ਹਨ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਹੋਈ।ਉਨ੍ਹਾ ਦੱਸਿਆ ਕਿ ਮਾਲ ਵਿਭਾਗ ਵਿਚ ਇਹ ਨਜਾਇਜ ਕਬਜੇ ਨੂੰ ਛੁਡਾਉਣ ਲਈ ਮੈ ਸਰਕਾਰੀ ਫੀਸ ਦਸ ਹਜਾਰ ਰੁਪਏ ਵੀ ਜਮਾ੍ਹ ,ਕਰਵਾਏ ਹਨ।ਉਨਾ੍ਹ ਦੱਸਿਆ ਕਿ ਖਾਲ ਉਪਰ ਕਬਜਾ ਕਰਨ ਵਾਲੇ ਕਿਸਾਨ ਸਿਆਸੀ ਪਾਰਟੀਆ ਦੇ ਚਹੇਤੇ ਹੋਣ ਕਰਕੇ ਪ੍ਰਸਾਸਨ ਦੇ ਅਧਿਕਾਰੀ ਉਨਾ੍ਹ ਖਿਲਾਫ ਕੋਈ ਵੀ ਕਾਰਵਾਈ ਨਹੀ ਕਰ ਰਹੇ।ਅੰਤ ਵਿਚ ਅਮਰਪਾਲ ਸਿੰਘ ਨੇ ਕਿਹਾ ਕਿ ਜੇਕਰ ਇਹ ਨਹਿਰੀ ਖਾਲ ਤੇ ਕੀਤੇ ਨਜਾਇਜ ਕਬਜੇ ਨੂੰ ਜਲਦੀ ਨਾ ਛੁਡਾਇਆ ਗਿਆ ਤਾ ਉਹ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਪ੍ਰਸਾਸਨ ਖਿਲਾਫ ਸੰਘਰਸ ਕਰਨਗੇ।ਇਸ ਮੌਕੇ ,ਉਨ੍ਹਾ ਨਾਲ ਅਵਤਾਰ ਸਿੰਘ,ਅਮਿੰ੍ਰਤਪਾਲ ਸਿੰਘ,ਸੰਦੀਪ ਸਿੰਘ,ਕੁਲਦੀਪ ਸਿੰਘ,ਪਰਮਜੀਤ ਸਿੰਘ,ਗੁਰਮੇਲ ਸਿੰਘ,ਬਲਜਿੰਦਰ ਸਿੰਘ,ਜਗਰੂਪ ਸਿੰਘ,ਹਰਵਿੰਦਰ ਸਿੰਘ ਆਦਿ ਕਿਸਾਨ ਹਾਜਰ ਸਨ।