ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਹੋਈ 

ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ

7  ਜੁਲਾਈ ਨੂੰ ਪਿੰਡ ਪਿੰਡ ਜਾ ਕੇ ਕਾਂਗਰਸ ਦੀ ਲੋਕ ਮਾਰੂ ਨੀਤੀਆਂ ਬਾਰੇ ਅਕਾਲੀ ਆਗੂ ਕਰਨਗੇ ਜਾਗਰੂਕ - ਗਾਬੜੀਆ 

ਮਹਿਲ ਕਲਾਂ /ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ । ਜਿਸ ਵਿੱਚ ਸਰਕਲ ਪ੍ਰਧਾਨਾਂ , ਅਕਾਲੀ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਜੇਲ ਮੰਤਰੀ ਸਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਝੂਠੀਆਂ ਸੌਹਾਂ ਅਤੇ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਸਮੇਤ ਜਿਵੇਂ ਆਟਾ ਦਾਲ ਵਾਲੇ ਹਜ਼ਾਰਾਂ ਨੀਲੇ ਕਾਰਡ ਧਾਰਕਾਂ ਦੇ ਰਾਸ਼ਨ ਕਾਰਡ ਕੱਟਣ ,ਸਰਕਾਰੀ ਸਕੂਲ ਬੰਦ ਕਰਵਾਉਣ ਸੇਵਾ ਕੇਂਦਰ ਬੰਦ ਕਰਵਾਉਣ ਅਤੇ ਬਿਜਲੀ ਦੇ ਬਿੱਲਾਂ ਦੇ ਰੇਟ ਦੁੱਗਣੇ ਆਦਿ ਕਰਨ ਵਰਗੇ ਹੁਕਮਾਂ ਦੇ ਵਿਰੋਧ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਸੱਤ ਜੁਲਾਈ ਨੂੰ ਹਰ ਪਿੰਡ , ਕਸਬੇ ਅਤੇ ਸ਼ਹਿਰਾਂ ਵਿੱਚ ਕਾਂਗਰਸ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ 2022  ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹਿਆ ਜਾ ਸਕੇ । ਪੈਟਰੋਲ ਅਤੇ ਡੀਜ਼ਲ ਦੀਆਂ ਸ਼ੋਰ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਕਮਿਸ਼ਨ ਘਟਾਉਣਾ ਨਹੀਂ ਚਾਹੁੰਦੀ ਜੋ ਕਿ ਪੰਜਾਬ ਸਰਕਾਰ ਨੂੰ ਥਾਈ ਪ੍ਰਤੀਸ਼ਤ ਮਿਲਦਾ ਹੈ ਅਤੇ ਕੇਂਦਰ ਨੂੰ ਰੇਟ ਘਟਾਉਣ ਬਾਰੇ ਕਹਿ ਰਹੀ ਹੈ । ਪਰ ਸ਼੍ਰੋਮਣੀ ਅਕਾਲੀ ਦਲ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਉਕਤ ਪੈਟਰੋਲ ਡੀਜ਼ਲ ਦਾ ਰੇਟ ਘਟਾਇਆ ਜਾਵੇ ,ਕਿਉਂਕਿ ਕਰਜ਼ੇ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਬਹੁਤ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੈਟਰੋਲ ਦੀ ਕੀਮਤ ਨਾਲ ਆਮ ਲੋਕਾਂ ਅਤੇ ਮਜ਼ਦੂਰ ਵਰਗ ਨੂੰ ਵੀ ਵੱਡਾ ਘਾਟਾ ਪੈ ਰਿਹਾ ਹੈ ।

ਐੱਮ ਐੱਸ ਸੀ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਦੀ ਵਜ਼ਾਰਤ ਨੇ ਕਲੀਅਰ ਕਰ ਦਿੱਤਾ ਹੈ ਕਿ ਐਮ ਐਸ ਸੀ ਖਤਮ ਨਹੀਂ ਕੀਤਾ ਜਾਵੇਗਾ ।ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਠੋਸ ਮੁੱਦਾ ਨਾ ਹੋਣ ਕਾਰਨ ਬੇਵਜ੍ਹਾ ਇਸ ਮਾਮਲੇ ਨੂੰ ਤੂਲ ਦੇ ਰਹੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪਾਰਟੀਆਂ ਕੋਲ ਕੋਈ ਸਬੂਤ ਦੇ ਤੌਰ ਤੇ ਕਾਗਜ਼ਾਤ ਵਗੈਰਾ ਹਨ ਤਾਂ ਉਹ ਲੋਕਾਂ ਦੇ ਸਾਹਮਣੇ ਕਰਨ ।ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਹੀ ਐੱਮ ਐੱਸਸੀ ਲਗਾਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਇਸ  ਤੇ ਡੱਟ ਕੇ ਪਹਿਰਾ ਦੇਵੇਗੀ । ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਬੰਦ ਕਰਵਾਉਣ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਦਾ ਅਥਾਹ ਵਾਧਾ ਹੋਇਆ ਹੈ । ਜਿਸ ਦੀ ਮਿਸਾਲ ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਕਿੰਨੇ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਰਨਾਲਾ ਪੁਲਿਸ ਵੱਲੋਂ ਕਰੋੜਾਂ ਰੁਪਏ ਦਾ ਨਸ਼ਾ ਬਰਾਮਦ ਕਰਨ ਤੋਂ ਮਿਲਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਝੂਠੇ ਲੋਕਾਂ ਤੋਂ ਬਚਣ ਦੀ ਲੋੜ ਹੈ । 

ਇਸ ਮੌਕੇ ਦਲਵਾਰ ਸਿੰਘ ਛੀਨੀਵਾਲ ਕਲਾ ਮੈਂਬਰ ਸ੍ਰੋਮਣੀ ਕਮੇਟੀ,

ਜੱਥੇਦਾਰ ਗੁਰਮੇਲ ਸਿੰਘ ਛੀਨੀਵਾਲ ਕਲਾ,ਅਮਨਦੀਪ ਸਿੰਘ ਕਾਝਲਾ,ਸੁਖਵਿੰਦਰ ਸਿੰਘ ਸੁੱਖਾ ਸਰਕਲ ਪ੍ਰਧਾਨ,ਤਰਨਜੀਤ ਸਿੰਘ ਦੁੱਗਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ,ਪਰਮਜੀਤ ਕੌਰ ਚੀਮਾ,ਬਚਿੱਤਰ ਸਿੰਘ ਰਾਏਸਰ ਸਰਕਲ ਪ੍ਰਧਾਨ

,ਬਲਦੇਵ ਸਿੰਘ ਗਾਗੇਵਾਲ,ਗੁਰਦੀਪ ਸਿੰਘ ਛਾਪਾ ਸਰਕਲ ਪ੍ਰਧਾਨ,ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ ਟੱਲੇਵਾਲ,ਗੁਰਸੇਵਕ ਸਿੰਘ ਗਾਗੇਵਾਲ,ਡਾਕਟਰ ਜਸਵੰਤ ਸਿੰਘ ਗੁਰਮਾ ,ਹਰਨੇਕ ਸਿੰਘ ਪੰਡੋਰੀ,

ਦਵਿੰਦਰ ਸਿੰਘ ,ਰਿੰਕਾ ਕੁਤਬਾ ਬਾਹਮਣੀਆ,ਅਵਤਾਰ ਸਿੰਘ ਹਮੀਦੀ,ਦਰਸ਼ਨ ਸਿੰਘ ਰਾਣੂ ਸਾਬਕਾ ਸਰਪੰਚ,ਨਾਥ ਸਿੰਘ ਹਮੀਦੀ,ਅਵਤਾਰ ਸਿੰਘ ਹਮੀਦੀ,ਜੱਥੇਦਾਰ ਦਰਵਾਰਾ ਸਿੰਘ ਮਨਾਲ,ਬਲਵਿੰਦਰ ਸਿੰਘ ਭੋਲਾ ਭੋਤਨਾ,ਗੁਰਦੀਪ ਸਿੰਘ ਮਹਿਲ ਕਲਾਂ,ਬਲਵੰਤ ਸਿੰਘ ਛੀਨੀਵਾਲ ਕਲਾਂ,ਗੁਰਮੇਲ ਸਿੰਘ ਦੀਵਾਨਾ ਜਿਲਾ ਪ੍ਰਧਾਨ ਬੀ ਸੀ ਵਿੰਗ,ਗੁਰਮੀਤ ਸਿੰਘ ਦੀਵਾਨਾ, ਸਾਬਕਾ ਸਰਪੰਚ,ਗੁਰਦੇਵ ਸਿੰਘ ਸਾਬਕਾ ਸਰਪੰਚ ਮਹਿਲ ਖ਼ੁਰਦ,ਹਰਮਨਜੀਤ ਸਿੰਘ ਮਹਿਲ ਕਲਾ ਯੂਥ ਆਗੂ,ਹਰਿਗੋਬਿੰਦ ਸਿੰਘ ਗੰਗੋਹਰ , ਜਸਵਿੰਦਰ ਸਿੰਘ ਦੀਦਾਰਗੜ,ਹਰਜਿੰਦਰ ਸਿੰਘ ਦੀਦਾਰਗੜ,ਦਰਸ਼ਨ ਸਿੰਘ ਚੁਹਾਣਕੇ ਕਲਾ ਬਿੱਟੂ ਟੱਲੇਵਾਲ ਪ੍ਰਧਾਨ ਆਈ ਟੀ ਵਿੰਗ, ਗੁਰਪ੍ਰੀਤ ਸਿੰਘ ਟੱਲੇਵਾਲ,ਰਾਜ ਸਿੰਘ ਭਾਂਬੜ ਮਹਿਲ ਕਲਾ ਸਾਬਕਾ ਸਰਪੰਚ,ਗੁਰਦੀਪ ਸਿੰਘ ਟਿਵਾਣਾ ਅਤੇ ਬੂਟਾ ਸਿੰਘ ਛਾਪਾ ਆਦਿ ਹਾਜ਼ਰ ਸਨ ।