‘ਕੈਪਟਨ ਨੂੰ ਪੱੁਛੋ’ ਸੂਬੇ ਦਾ ਵਿਕਾਸ ਕਿੱਥੇ ਗੁੰਮ ਹੋਇਆ – ਭਾਈ ਗਰੇਵਾਲ ।

ਕਾਉਂਕੇ ਕਲਾਂ, ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਜਗਰਾਓ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱੁਛਣ ਕਿ ਸੂਬੇ ਦਾ ਵਿਕਾਸ ਕਿੱਥੇ ਗੁੰਮ ਹੋਇਆ ਤੇ ਉਨਾ ਦੀਆਂ ਸਰਕਾਰੀ ਨੌਕਰੀਆਂ ਤੇ ਸਮਾਰਟ ਫੋਨ ਸਮੇਤ ਹੋਰ ਭਰਮਾਉ ਦਾਅਵੇ ਕਿਸ ਵਿਕਾਸ ਦੇ ਹਨੇਰੇ ਵਿੱਚ ਗੁੰਮ ਹੋ ਕੇ ਰਹਿ ਗਏ ਹਨ।ਭਾਈ ਗਰੇਵਾਲ ਨੇ ਕਿਹਾ ਕਿ ਮੱੁਖ ਮੰਤਰੀ ਕੈਪਟਨ ਫੇਸਬੱੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁਛੋ’ ਤਾਹਿਤ ਜਨਤਾ ਦੇ ਸਨਮੱੁਖ ਹੁੰਦੇ ਹਨ ਜਿੱਥੇ ਉਹ ਸੂਬੇ ਦੀ ਘਟੀਆਂ ਕਾਰਜਗੁਜਾਰੀ ਦੇ ਸਵਾਲਾ ਦੇ ਜਬਾਵ ਦੇਣ ਦੀ ਥਾਂ ਬੇਲੋੜੇ ਸਵਾਲਾ ਦੇ ਜਵਾਬ ਦੇ ਰਹੇ ਹਨ।ਉਨਾ ਕਿਹਾ ਕਿ ਸੂਬੇ ਦੇ ਕਰਜਈ ਕਿਸਾਨ ਨੂੰ ਪੱੁਛਣਾ ਚਾਹੀਦਾ ਹੈ ਕਿ ਉਨਾ ਦਾ ਇੱਕਾ ਦੱੁਕਾ ਕਰਜਾ ਮੁਆਫ ਕਰਕੇ ਹੋਰ ਬੇਲੋੜਾ ਕਿੰਨੇ ਖਰਚੇ ਦੀ ਪੰਡ ਉਸ ਦੇ ਸਿਰ ਤੇ ਰੱਖ ਦਿੱਤੀ।ਮਹਿੰਗੀਆਂ ਕੀਟ ਨਾਸਕ ਦਵਾਈਆ,ਵਧੇ ਪੈਟਰੋਲ ਡੀਜਲ ਦੇ ਰੇਟ ਤੇ ਨਕਲੀ ਬੀਜ ਨੇ ਉਨਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਿਦਆਰਥੀ ਵਰਗ ਵੀ ਪੱੁਛੇ ਕਿ ਉਨਾ ਨੂੰ ਕਿੰਨੀਆਂ ਨੌਕੀਆਂ ਮਿਲੀਆਂ ਤੇ ਸਮਾਰਟ ਦੇਣ ਦਾ ਲਾਰਾ ਕਦੋ ਤੱਕ ਜਾਰੀ ਰਹੇਗਾ।ਗਰੀਬ ਤਬਕੇ ਨੂੰ ਵੀ ਪੱੁਛਣਾ ਚਾਹੀਦਾ ਹੈ ਕਿ ਉਨਾ ਨੂੰ ਮਿਲਣ ਵਾਲੀ ਸਸਤੀ ਬਿਜਲੀ ਕਦੋ ਬੰਦ ਕਰ ਦਿੱਤੀ ਤੇ ਉਨਾ ਦੀਆਂ ਧੀਆਂ ਦੇ ਵਿਆਹ ਦੀਆਂ ਸਗਨ ਸਕੀਮਾਂ ਦੀਆਂ ਫਾਈਲਾ ਦਫਤਰਾਂ ਵਿੱਚ ਰੁਲ ਰਹੀਆਂ ਹਨ।ਉਨਾ ਨੂੰ ਮਿਲਣ ਵਾਲੇ ਰਾਸਨ ਵਿੱਚ ਵੀ ਘਪਲਾ ਜਗ-ਜਾਹਿਰ ਹੋਇਆ ਹੈ।ਪੈਨਸਨਕਾਰ ਵੀ 2500 ਦੀ ਪੈਨਸਨ ਰਾਸੀ ਵਧਣ ਦੀ ਉਡੀਕ ਵਿੱਚ ਹਨ।ਉਨਾ ਕਿਹਾ ਕਿ ਸੂਬੇ ਦੇ ਉਦਯੋਗਪਤੀ ਵੀ ਕੋਈ ਰਾਹਤ ਨਾ ਮਿਲਣ ਕਾਰਨ ਤੇ ਮਹਿੰਗੀ ਬਿਜਲੀ ਦੇ ਡਰੋ ਆਪਣੇ ਉਦਯੋਗ ਹੋਰਨਾ ਸੂਬਿਆਂ ਵੱਲ ਲਿਜਾ ਰਹੇ ਹਨ।