ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਵਲੋ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਵਿਖੇ ਕਰਵਾਏ ਤਿੰਨ ਦਿਨਾਂ ਸਮਾਗਮਾਂ ਦੀ ਸਮਾਪਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਵਿਖੇ ਮੋਤੀ ਬਾਗ ‘ਚ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਵਿੱਚ ਤਿੰਨ ਦਿਨਾਂ ਚੱਲ ਰਹੇ ਸਮਾਗਮਾਂ ਦੀ ਸਮਾਪਤੀ ਹੋ ਗਈ ਹੈ।ਸ੍ਰੋਮਣੀ ਗੁਰਮਿਤ ਗ੍ਰੰਥੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦੀ ਅਗਵਾਈ ਵਿੱਚ ਸਮਾਗਮਾਂ ਕਰਵਾਏ ਗਏ।ਗਰਦੁਆਰਾ ਭਜਨਗੜ੍ਹ ਸਾਹਿਬ ਜੀ ਵਿਖੇ ਭਾਈ ਕੁਲਜੀਤ ਸਿੰਘ,ਭਾਈ ਇੰਦਰਜੀਤ ਸਿੰਘ ਲੱਖਾ ਅਤੇ ਪੰਥ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲੇ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਸ਼੍ਰੋਮਣੀ ਕਮੇਟੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬਹੁਤ ਸਤਿਕਾਰ ਯੋਗ ਗ੍ਰੰਥੀ ਸਨ ਅਤੇ ਬਾਬਾ ਬੁੱਢਾ ਜੀ ਗੁਰੁ ਸਾਹਿਬ ਜੀ ਬਹੁਤ ਸੇਵਾ ਕਰਦੇ ਸਨ।ਬਾਬਾ ਜੀ ਗੁਰਮਤਿ ਸਮਾਗਮ ਕਰਵਾ ਕੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਵੀ ਪ੍ਰੇਰਦੇ ਸਨ।ਇਸ ਸਮੇ ਉਨ੍ਹਾ ਆਖਿਆ ਕਿ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਮਤਿ ਗੰ੍ਰਥੀ ਸਭਾ ਸਿੱਖੀ ਦਾ ਪ੍ਰਚਾਰ ਪਾਸਾਰ ਵਾਸਤੇ ਲਗਾਤਾਰ ਯਤਨਸ਼ੀਲ ਹੈ।ਇਸ ਸਮੇ ਗੁਰਮਤਿ ਗ੍ਰੰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਸਮੂਹ ਸੰਗਤਾਂ ਨੂੰ ਜੀ ਆਇਆਂ ਅਤੇ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਪ੍ਰਬੰਧਕ ਕਮੇਟੀ,ਵਿਸ਼ਵਕਰਮਾ ਵੇਲਫੇਅਰ ਸੁਸਇਟੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।ਇਸ ਸਮੇ ਸੇਵਾ ਤੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਪੱਤਰਕਾਰ ਜਸਮੇਲ ਗਾਲਿਬ ਅਤੇ “ਜ਼ਨ ਸ਼ਕਤੀ” ਚੈਨਲ ਦੇ ਮੇਨਜ਼ਰ ਮਨਜਿੰਦਰ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇ ਸਟੇਜ ਦੀ ਸੇਵਾ ਪ੍ਰਤਾਪ ਸਿੰਘ ਨੇ ਨਿਭਾਈ।ਇਸ ਸਮੇ ਗੁਰਦੁਆਰਾ ਦੇ ਮੱੁਖ ਸੇਵਦਾਰ ਗੁਰਪ੍ਰੀਤ ਸਿੰਘ,ਪ੍ਰਿਸੀਪਲ ਚਰਨਜੀਤ ਸਿੰਘ,ਪ੍ਰਧਾਨ ਪਿਰਤਪਾਲ ਸਿੰਘ ਮਣਕੂ,ਬਲਦੇਵ ਸਿੰਘ ਗਰੇਵਾਲ,ਕੁਲਬੀਰ ਸਿੰਘ ਸਰਨਾ,ਬਲਵਿੰਦਰ ਸਿੰਘ ਮੱਕੜ,ਬਾਬਾ ਮੋਹਨ ਸਿੰਘ ਸੱਗੂ,ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੰਗਸੀਪੁਰਾ,ਜਸਪ੍ਰਤਿ ਸਿੰਘ ਢੋਲਣ,ਕੁਲਦੀਪ ਸਿੰਘ ਰਣੀਆਂ,ਜਸਵੀਰ ਸਿੰਘ,ਅਵਤਾਰ ਸਿੰਘ ਮਿਗਲਾਨੀ,ਭਾਈ ਸਤਿਨਾਮ ਸਿੰਘ,ਪ੍ਰਿਥਵੀ ਪਾਲ ਸਿੰਘ ਚੱਢਾ,ਤ੍ਰਿਲੋਕ ਸਿੰਘ ਸਿਡਾਨਾ,ਪ੍ਰਧਾਨ ਸੁਖਵਿੰਦਰ ਸਿੰਘ,ਸਾਬਾਕਾ ਐਮ.ਸੀ ਦਵਿੰਦਰਜੀਤ ਸਿੰਘ ਸਿੱਧੂ,ਪਾਲ ਸਿੰਘ ਨਿਹੰਗ,ਆਦਿ ਸੰਗਤਾਂ ਹਾਜ਼ਰ ਸਨ।