ਪਿੰਡ ਲੋਧੀਵਾਲਾ ਵਿਖੇ ਜਥੇਦਾਰ ਪਰਿਵਾਰ ਨੇ ਨਿਸ਼ਾਨ ਸਿੰਘ ਖਹਿਰਾ ਦਾ ਪਹਿਲਾ ਜਨਮ ਦਿਨ ਬੂਟਾ ਲਾ ਕੇ ਮਨਾਇਆ 

Image preview

ਸਿੱਧਵਾਂ ਬੇਟ /ਲੁਧਿਆਣਾ, ਜੁਲਾਈ 2020 -( ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )- 26 ਜੁਲਾਈ ਪਿੰਡ ਲੋਧੀਵਾਲਾ ਵਿਖੇ ਸੁਰਗਵਾਸੀ ਜਥੇਦਾਰ ਸੁਖਦੇਵ ਸਿੰਘ ,ਸੁਰਗਵਾਸੀ ਆੜ੍ਹਤੀਆ ਹਰਦੇਵ ਸਿੰਘ ਦੇ ਪੜਪੋਤੇ  ਅਤੇ ਜਥੇਦਾਰ ਅਮਨਜੀਤ ਸਿੰਘ ਖਹਿਰਾ ਅਤੇ ਨੰਬਰਦਾਰ ਇੰਦਰਜੀਤ ਸਿੰਘ ਖਹਿਰਾ ਦੇ ਪੋਤੇ ਸਰਦਾਰ ਜਸਪ੍ਰੀਤ ਸਿੰਘ ਖਹਿਰਾ ਇੰਗਲੈਂਡ ਵਾਸੀ ਦੇ ਬੇਟੇ ਸਰਦਾਰ ਨਿਸ਼ਾਨ ਸਿੰਘ ਖਹਿਰਾ ਦਾ ਪਹਿਲਾ ਜਨਮ ਅੰਬ ਦਾ ਬੂਟਾ ਲਾ ਕੇ ਗਰੀਨ ਮਿਸ਼ਨ ਪੰਜਾਬ ਦੀ ਟੀਮ ਪਿੰਡ ਵਾਸੀ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਮਨਾਇਆ । ਉਸ ਸਮੇਂ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਨੇ ਜਿੱਥੇ ਜਥੇਦਾਰ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸਮੁੱਚੇ ਪੰਜਾਬ ਵਿੱਚ ਲਗਾਏ ਜਾ ਰਹੇ ਬੂਟਿਆਂ ਦੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ । ਉਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਗਰੀਨ ਮਿਸ਼ਨ ਪੰਜਾਬ ਟੀਮ ਦੇ ਬਾਨੀ ਸ ਸੱਤਪਾਲ ਸਿੰਘ ਨੇ ਆਖਿਆ ਕਿ ਅੱਜ ਸਮੁੱਚੇ ਪੰਜਾਬ ਨੂੰ ਜ਼ਰੂਰਤ ਹੈ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਬੂਟਾ ਲਾ ਕੇ ਮਨਾਏ ਜਾਣ ਅਤੇ ਉਨ੍ਹਾਂ ਬੂਟਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਪਾਲਿਆ ਜਾਵੇ ਜੇਕਰ ਆਪਾਂ ਇਸ ਤਰ੍ਹਾਂ ਕਰਦੇ ਹੈ ਤਾਂ ਕਿਤੇ ਨਾ ਕਿਤੇ ਸਾਡਾ ਪਿਆਰ ਇਨ੍ਹਾਂ ਬੂਟਿਆਂ ਦੇ ਨਾਲ ਵਧਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਉਨ੍ਹਾਂ ਅੱਗੇ ਬੇਟ ਇਲਾਕੇ ਦੇ ਵਾਸੀਆਂ ਨੂੰ ਸੁਨੇਹਾ ਦਿੰਦੇ ਆਖਿਆ ਜੇਕਰ ਕੋਈ ਵੀ ਇਸ ਇਲਾਕੇ ਦੇ ਵਿੱਚੋਂ ਆਪਣੇ ਬੱਚਿਆਂ ਦੀ ਯਾਦ ਵਿੱਚ ਬੂਟਾ ਲਗਾਉਣਾ ਚਾਹੁੰਦਾ ਹੈ ਤਾਂ ਅਸੀਂ ਉਹ ਬੂਟਾ ਲੈ ਕੇ ਉਨ੍ਹਾਂ ਲਈ ਹਾਜ਼ਰ ਹੋਵਾਂਗੇ ਸਾਡੀ ਟੀਮ ਇਸ ਕੰਮ ਲਈ ਆਪਣੇ ਆਪ ਨੂੰ ਵੱਡਭਾਗਾ ਸਮਝੇਗੀ। ਉਸ ਸਮੇਂ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੀਨੀਅਰ ਮੈਂਬਰ ਹਰਨਰਾਇਣ ਸਿੰਘ ਮੱਲੇਆਣਾ ਵੱਲੋਂ ਪਿੰਡ ਦੀ ਪੰਚਾਇਤ ਅਤੇ ਹੋਰ ਆਲੇ ਦੁਆਲੇ ਦੀਆਂ ਪੰਚਾਇਤਾਂ ਨੂੰ ਗਰੀਨ ਮਿਸ਼ਨ ਪੰਜਾਬ ਦੀ ਟੀਮ ਤੋਂ ਬੂਟੇ ਪ੍ਰਤੀ ਜਾਣਕਾਰੀ ਹਾਸਲ ਕਰਨ ਲਈ ਕੈਂਪ ਲਗਾਉਣ ਦਾ ਸੱਦਾ ਦਿੱਤਾ  ਉਨ੍ਹਾਂ ਅੱਜ ਪੰਜਾਬ ਵਾਸੀਆਂ ਨੂੰ ਗੁਰੂ ਸਹਿਬਾਨਾਂ ਵੱਲੋਂ ਦਰੱਖਤਾਂ ਬਾਰੇ ਦਿੱਤੇ ਹੋਏ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੁਨੇਹਾ ਵੀ ਦਿੱਤਾ  ਉਸ ਸਮੇਂ ਇੰਦਰਜੀਤ ਸਿੰਘ ਖਹਿਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਸ ਸਮੇਂ ਹਾਜ਼ਰ ਸਨ ਜਥੇਦਾਰ ਅਮਨਜੀਤ ਸਿੰਘ ਖਹਿਰਾ ,ਸਰਦਾਰ ਤੇਜਿੰਦਰ ਸਿੰਘ ਖਹਿਰਾ ,ਸਰਦਾਰ ਗਗਨਦੀਪ ਸਿੰਘ ਤੂਰ, ਸਰਦਾਰ ਪਵਿੱਤਰ ਸਿੰਘ ਮਾਣੂਕੇ, ਸਰਦਾਰ ਕਰਮ ਸਿੰਘ ਖਹਿਰਾ ,ਸਰਦਾਰ ਪਰਮਪਾਲ ਸਿੰਘ ਸੁਧਾਰੀਆਂ, ਸਰਦਾਰ ਗੁਰਲਾਲ ਸਿੰਘ ਬੱਧਨੀ ਵਾਲੇ, ਸਰਦਾਰ ਹਰਮੇਲ ਸਿੰਘ ਗਿੱਲ, ਸਰਦਾਰ ਭੋਲਾ ਸਿੰਘ ਗਿੱਦੜਵਿੰਡੀ, ਸਰਦਾਰ ਜਗਰੂਪ ਸਿੰਘ ਗਿੱਦੜਵਿੰਡੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਖਹਿਰਾ ਆਦਿ।