ਕਾਕਾ ਗਰੇਵਾਲ ਦੀ ਮਾਤਾ ਗੁਲਵੰਤ ਕੌਰ ਗਰੇਵਾਲ ਨਮਿਤ ਅੰਤਿਮ ਅਰਦਾਸ

 

ਜਗਰਾਉਂ,ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਪੰਜਾਬ ਕਾਂਗਰਸ ਦੇ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਮਾਤਾ ਗੁਲਵੰਤ ਕੌਰ ਗਰੇਵਾਲ ਨਮਿੱਤ ਅੱਜ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਅੰਤਿਮ ਅਰਦਾਸ ਹੋਈ | ਇਸ ਮੌਕੇ ਨਾਨਕਸਰ ਦੇ ਬਾਬਾ ਤੇਜਿੰਦਰ ਸਿੰਘ ਜਿੰਦੂ ਵਲੋਂ ਵੈਰਗਮਈ ਕੀਰਤਨ ਕੀਤਾ ਗਿਆ | ਇਸ ਸਮੇਂ ਮਾਤਾ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਚੇਅਰਮੈਨ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕਾ ਸਰਵਜੀਤ ਕੌਰ, ਚੇਅਰਮੈਨ ਕਿ੍ਸਨ ਕੁਮਾਰ ਬਾਵਾ ਨੇ ਕਿਹਾ ਕਿ ਮਾਤਾ ਗੁਲਵੰਤ ਕੌਰ ਗਰੇਵਾਲ ਵਿੱਦਿਆ ਦਾ ਮੰਦਰ ਸਨ | ਜਿਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਵੰਡਿਆ | ਉਨ੍ਹਾਂ ਕਿਹਾ ਕਿ ਗਰੇਵਾਲ ਪਰਿਵਾਰ ਜਿੱਥੇ ਨਾਨਕਸਰ ਦੀ ਪਵਿੱਤਰ ਧਰਤੀ ਨਾਲ ਜੁੜਿਆ ਹੋਇਆ ਹੈ | ਉਥੇ ਇਸ ਪਰਿਵਾਰ ਦੇ ਬਜ਼ੁਰਗਾਂ ਦੀ ਦੇਸ਼ ਕੌਮ ਨੂੰ ਵੱਡੀ ਦੇਣ ਹੈ | ਉਨ੍ਹਾਂ ਦੱਸਿਆ ਕਿ ਮਾਤਾ ਗਰੇਵਾਲ ਦੇ ਸਹੁਰਾ ਸਾਹਿਬ ਨੇ ਦੇਸ਼ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਦੇਸ਼ ਦੇ ਦੁਸ਼ਮਣਾਂ ਦਾ ਖਾਤਮਾ ਕੀਤਾ | ਜਿਸ ਦੀ ਬਹਾਦਰੀ ਨੂੰ ਦੇਖਦਿਆਂ ਉਸ ਮੌਕੇ ਦੇਸ਼ ਦੇ ਰਾਸਟਰਪਤੀ ਵਲੋਂ ਕੈਪਟਨ ਗੁਰਚਰਨ ਸਿੰਘ ਗਰੇਵਾਲ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ | ਉਨ੍ਹਾਂ ਕਿਹਾ ਕਿ ਮਾਤਾ ਗਰੇਵਾਲ ਦੇ ਅਕਾਲ ਚਲਾਣੇ ਨਾਲ ਗਰੇਵਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਦਮਨਜੀਤ ਸਿੰਘ ਮੋਹੀ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਐਮ.ਪੀ. ਡਾ: ਅਮਰ ਸਿੰਘ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਚੇਅਰਮੈਨ ਅਮਰੀਕ ਸਿੰਘ ਅਲੀਵਾਲ, ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਕਮਲਜੀਤ ਸਿੰਘ ਬਰਾੜ, ਕੰਵਲਜੀਤ ਸਿੰਘ ਮੱਲ੍ਹਾ, ਮੇਜਰ ਸਿੰਘ ਮੱਲਾਂਪੁਰ, ਹਰਜਿੰਦਰ ਸਿੰਘ ਢੀਂਡਸਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਚੇਅਰਮੈਨ ਗੇਜਾ ਰਾਮ, ਐਸ.ਐਸ.ਪੀ ਵਰਿੰਦਰ ਸਿੰਘ ਬਰਾੜ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਬੀ.ਡੀ.ਪੀ.ਓ ਅਮਨਿੰਦਰ ਸਿੰਘ ਚੌਹਾਨ, ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ, ਐਸ.ਪੀ. ਜਸਵਿੰਦਰ ਸਿੰਘ, ਡੀ.ਐਸ.ਪੀ ਗੁਰਦੀਪ ਸਿੰਘ ਗੌਸਲ, ਡੀ.ਐਸ.ਪੀ ਦਿਲਬਾਗ ਸਿੰਘ, ਇੰਸਪੈਕਟਰ ਸਿਮਰਜੀਤ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ, ਸੈਕਟਰੀ ਗੁਰਮਤਪਾਲ ਸਿੰਘ ਗਿੱਲ, ਸੈਕਟਰੀ ਸੁਭਾਸ਼ ਗਰਗ, ਕਾਮਰੇਡ ਰਵਿੰਦਰਪਾਲ ਰਾਜੂ, ਪ੍ਰਧਾਨ ਬਿੰਦਰ ਮਨੀਲਾ, ਪ੍ਰੀਤਮ ਸਿੰਘ ਅਖਾੜਾ, ਸੁਰੇਸ਼ ਕੁਮਾਰ ਗਰਗ, ਪ੍ਰਧਾਨ ਗੁਰਤੇਜ ਸਿੰਘ ਗਿੱਲ, ਰਛਪਾਲ ਸਿੰਘ ਤਲਵਾੜਾ, ਹਿੰਮਤ ਵਰਮਾ, ਈ.ਓ. ਦਵਿੰਦਰ ਸਿੰਘ ਤੂਰ, ਈ.ਓ. ਅਮਰਿੰਦਰ ਸਿੰਘ, ਜੰਗਲਾਤ ਰੇਂਜ ਅਫ਼ਸਰ ਮੋਹਨ ਸਿੰਘ, ਦਰਸ਼ਨ ਸਿੰਘ ਲੱਖਾ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਚੇਅਰਮੈਂਨ ਬਚਿੱਤਰ ਸਿੰਘ ਚਿੱਤਾ, ਚੇਅਰਮੈਂਨ ਹਰਮਨ ਕੁਲਾਰ, ਸਰਪੰਚ ਹਰਜੀਤ ਸਿੰਘ ਕੁਲਾਰ, ਗੁਰਜੀਤ ਸਿੰਘ ਗੀਟਾ, ਉੱਤਮ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਸਦਰਪੁਰਾ, ਕਾਕਾ ਗਿੱਲ ਮੁੱਲਾਂਪੁਰ, ਸਰਪੰਚ ਹਰਿੰਦਰ ਸਿੰਘ ਕਿੰਦਾ, ਸਰਪੰਚ ਚਰਨਪ੍ਰੀਤ ਸਿੰਘ ਕੋਠੇ ਜੀਵਾ, ਸਰਪੰਚ ਗੁਰਪ੍ਰੀਤ ਸਿੰਘ ਦੀਪਾ ਗੁਰੂਸਰ, ਹਰਮਨ ਗਾਲਿਬ, ਸਰਪੰਚ ਸਿਕੰਦਰ ਸਿੰਘ ਗਾਲਿਬ, ਅਮਨਜੀਤ ਸਿੰਘ ਖਹਿਰਾ, ਸਰਪੰਚ ਜਸਪ੍ਰੀਤ ਸਿੰਘ ਬੁਜਰਗ, ਭਜਨ ਸਿੰਘ ਸਵੱਦੀ, ਮਨੀ ਗਰਗ, ਭਜਨ ਸਿੰਘ ਸਵੱਦੀ, ਤੇਜਿੰਦਰ ਸਿੰਘ ਨੰਨੀ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਹਰਚਰਨ ਸਿੰਘ ਤੂਰ, ਸੁਖਦਰਸ਼ਨ ਸਿੰਘ ਹੈਪੀ, ਸੁਖਦੇਵ ਸਿੰਘ ਤੂਰ, ਭਗਵੰਤ ਸਿੰਘ ਤੂਰ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ, ਸਰਪੰਚ ਦਰਸ਼ਨ ਸਿੰਘ ਡਾਂਗੀਆਂ, ਸਰਪੰਚ ਕੁਲਵੰਤ ਸਿੰਘ ਕਾਉਂਕੇ ਖੋਸਾਂ, ਸਰਪੰਚ ਗੁਰਮੇਲ ਸਿੰਘ ਭੰਮੀਪੁਰਾ, ਸਰਪੰਚ ਨਿਰਮਲ ਸਿੰਘ ਡੱਲਾ, ਪ੍ਰਦੀਪ ਸਿੰਘ ਕਾਉਂਕੇ ਖੋਸਾ, ਹਰਚਰਨ ਸਿੰਘ ਤੂਰ, ਗੁਰਪ੍ਰੀਤ ਸਿੰਘ ਸੰਘੇੜਾ, ਜਗਜੀਤ ਸਿੰਘ ਬੱਬੂ, ਸਰਪੰਚ ਜਗਜੀਤ ਸਿੰਘ ਬਾਰਦੇਕੇ, ਜਸਵੀਰ ਸਿੰਘ ਬਾਰਦੇਕੇ, ਵਰਿੰਦਰ ਸਿੰਘ ਕਲੇਰ, ਪ੍ਰਦੀਪ ਸਿੰਘ ਸੇਖੋਂ, ਰਾਜੇਸ਼ ਕੁਮਾਰ ਗੋਗੀ, ਮਾਣਕ ਗੁਪਤਾ, ਸਰਪੰਚ ਇਕਬਾਲ ਸਿੰਘ ਚੀਮਨਾਂ, ਪ੍ਰਧਾਨ ਅਮਰਜੀਤ ਸਿੰਘ ਚੀਮਨਾਂ, ਸੁਰਜੀਤ ਸਿੰਘ ਚੀਮਨਾਂ, ਸਰਪੰਚ ਬਲਵੀਰ ਸਿੰਘ ਮਲਕ, ਇਕਬਾਲ ਸਿੰਘ ਰਾਏ, ਸਰਪੰਚ ਮੇਜਰ ਸਿੰਘ ਰਾਮਗੜ੍ਹ ਭੁੱਲਰ, ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਰਾਜ ਕੁਮਾਰ ਭੱਲਾ, ਗੁਰਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਬੀਰਮੀ, ਜਥੇਦਾਰ ਅਖਤਿਆਰ ਸਿੰਘ ਰੂਮੀ, ਸਰਪੰਚ ਕੁਲਦੀਪ ਸਿੰਘ ਰੂਮੀ, ਚੇਅਰਮੈਨ ਪਰਮਜੀਤ ਸਿੰਘ ਘਵੱਦੀ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਰਪੰਚ ਜਤਿੰਦਰ ਸਿੰਘ ਦਾਖਾ, ਸੁਖਦੀਪ ਸਿੰਘ ਰਸੂਲਪੁਰ, ਹਰਪਾਲ ਸਿੰਘ ਹਾਂਸ, ਸੈਕਟਰੀ ਜਗਜੀਤ ਸਿੰਘ ਜੰਡੀ, ਸਰਪੰਚ ਨਵਦੀਪ ਸਿੰਘ ਗਰੇਵਾਲ, ਸਰਪੰਚ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ, ਭੁਪਿੰਦਰਪਾਲ ਸਿੰਘ ਬਰਾੜ, ਪ੍ਰੋ. ਕਰਮ ਸਿੰਘ ਸੰਧੂ, ਪ੍ਰੋ. ਇਕਬਾਲ, ਮੈਨੇਜਰ ਜਸਵੰਤ ਸਿੰਘ ਗੁਰੂਸਰ, ਨਰੇਸ਼ ਵਰਮਾ, ਗੁਰਪ੍ਰੀਤ ਸਿੰਘ ਕੰਗ ਐਸ.ਡੀ.ਓ., ਸਰਪੰਚ ਜਤਿੰਦਰ ਸਿੰਘ ਦਾਖਾ, ਸਰਪੰਚ ਹਮਨ ਕੁਮਾਰ ਟੀਟਾ, ਸਰਪੰਚ ਜਤਿੰਦਰ ਸਿੰਘ ਸਫ਼ੀਪੁਰਾ, ਜਗਦੇਵ ਸਿੰਘ ਦਿਉਲ, ਬਲਰਾਜ ਅਗਰਵਾਲ, ਕਰਮਜੀਤ ਕੈਂਥ, ਸਰਪੰਚ ਵਰਕਪਾਲ ਸਿੰਘ ਲੀਲਾਂ, ਗੁਰਮੀਤ ਸਿੰਘ ਪੜੈਣ, ਪਵਨ ਕੱਕੜ, ਬਲਦੇਵ ਸਿੰਘ ਮਾਣੰੂਕੇ, ਐਕਸੀਅਨ ਜੀਤਮਹਿੰਦਰ ਸਿੰਘ ਸਿੱਧੂ, ਸੁਖਪਾਲ ਸਿੰਘ ਖੈਰਾ, ਕੁਲਦੀਪ ਸਿੰਘ ਘਾਗੂ, ਅਮਿ੍ਤਪਾਲ ਸਿੰਘ ਕੈਂਲੇ, ਗੁਰਮੇਲ ਸਿੰਘ ਕੈਂਲੇ, ਕੁਲਵਿੰਦਰ ਚੰਦੀ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਪ੍ਰਦੀਪ ਸਿੰਘ, ਰਾਜੇਸ਼ਇੰਦਰ ਸਿੰਘ ਸਿੱਧੂ, ਡਾ. ਨਰਿੰਦਰ ਸਿੰਘ ਬੀ.ਕੇ. ਗੈਸ, ਨਰੈਸ ਚੌਧਰੀ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਜਸਵੀਰ ਸਿੰਘ, ਸਰਪੰਚ ਬਚਿੱਤਰ ਸਿੰਘ ਜਨੇਤਪੁਰਾ ਆਦਿ ਹਾਜ਼ਰ ਸਨ |