ਪਿੰਡ ਹਮੀਦੀ ਵਿਖੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਹਿਲ ਕਲਾਂ /ਬਰਨਾਲਾ-ਅਗਸਤ 2020  ( ਗੁਰਸੇਵਕ ਸਿੰਘ ਸੋਹੀ ) - ਨੌਜਵਾਨ ਮੁਟਿਆਰਾਂ ਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਲੰਬੇ ਸਮੇਂ ਤੋ ਇੱਕ ਦੂਜੇ ਤੋਂ ਦੂਰ ਹੋਈਆਂ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਨੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਪੁਰਾਣੇ ਰੀਤੀ ਰਿਵਾਜਾ ਅਨੁਸਾਰ ਸੱਭਿਆਚਾਰ ਦੇ ਅਨਿਖੜ ਅੰਗ ਨੂੰ ਬਰਕਰਾਰ ਰੱਖਣ ਲਈ ਲੋਕ ਬੋਲੀਆਂ ਗਿੱਧਾ ਅਤੇ ਲੋਕ ਗੀਤ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ ।ਜਿਸ ਵਿੱਚ ਸੱਗੀ ਫੁੱਲ, ਟਿੱਕਾ, ਪਰਾਂਦੀਆਂ, ਚਰਖੇ ,ਫੁਲਕਾਰੀਆਂ, ਬਾਗ ਅਤੇ ਘੱਗਰੇ ਆਦਿ ਰਾਹੀਂ ਲੜਕੀਆਂ ਵੱਲੋਂ ਸੱਭਿਆਚਾਰਕ ਪੇਸ਼ ਕੀਤੇ ਗਏ। ਇਸ ਮੌਕੇ ਮਿੰਦਰ ਕੌਰ ,ਹਰਪ੍ਰੀਤ ਕੌਰ ਬੰਮਰਾ, ਸ਼ਿੰਦਰਪਾਲ ਕੌਰ, ਸਰਬਜੀਤ ਕੌਰ ,ਵੀਰਪਾਲ ਕੌਰ,, ਕੁਲਵਿੰਦਰ ਕੌਰ ,ਹਰਪ੍ਰੀਤ ਕੌਰ, ਅਮਨਦੀਪ ਕੌਰ, ਨੇ ਕਿਹਾ ਕਿ ਜਿੱਥੇ ਪੁਰਾਣੇ ਸਮਿਆਂ ਵਿੱਚ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਪਿੰਡਾਂ ਅੰਦਰ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਸੀ ,ਉਹ ਅੱਜ ਸਮਾਜ ਵਿੱਚੋਂ ਲਗਾਤਾਰ ਅਲੋਪ ਹੁੰਦੇ ਜਾ ਰਹੇ ਹਨ ।ਉੱਥੇ ਨਵ ਵਿਆਹੀਆ ਲੜਕੀਆਂ ਅਤੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਚੱਲੇ ਆ ਰਹੇ ਧੀਆਂ ਦੇ ਅਨਿਖੜਵੇਂ ਅੰਗ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਦਾ ਮੁੱਖ ਮਕਸਦ ਸਾਉਣ ਮਹੀਨੇ ਨਵ ਵਿਆਹੀਆਂ ਲੜਕੀਆਂ ਜੋ ਕਿ ਆਪਣੇ ਪਿੰਡ ਅਤੇ ਸਹੇਲੀਆਂ ਤੋਂ ਦੂਰ ਜਾਂਦੀਆਂ ਸਨ। ਉਨ੍ਹਾਂ ਨੂੰ ਮਿਲਣ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਤੀਆਂ ਦੇ ਤਿਉਹਾਰ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਮਨਵਿੰਦਰ ਕੌਰ ,ਰਾਣੂ ਕੌਰ ,ਗੁਰਪ੍ਰੀਤ ਕੌਰ ,ਕੋਮਲ ਕੌਰ, ਮਨਪ੍ਰੀਤ ਕੌਰ, ਬਿੱਲੀ ਕੌਰ ,ਗੁਰਪ੍ਰੀਤ ਕੌਰ ,ਮੀਨਾ ਕੌਰ ਅਤੇ ਮਨੂ ਕੌਰ ਆਦਿ ਵੀ ਹਾਜ਼ਰ ਸਨ।