ਪਾਰਟੀ ਬਾਜ਼ੀ ਉੱਪਰ ਉਠ ਕੇ ਲੋਕ ਸਭਾ ਖਡੂਰ ਤੋ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਾਥ ਦੇਣ ਚਾਹੀਦਾ ਹੈ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗਾਲਿਬ) ਲੋਕ ਸਭਾ ਚੋਣਾਂ 2019 ਦੇ ਮੌਕੇ ਤੇ ਸਾਰੇ ਪੰਜਾਬ ਤੇ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੀ ਨਜ਼ਰ ਪੰਜਾਬ ਦੀ ਪੰਥਕ ਮੰਨੀ ਜਾਂਦੀ ਸੀਟ ਖਡੂਰ ਸਾਹਿਬ ਤੇ ਹੈ,ਕਿਉਂ ਕਿ ਇਸ ਵਾਰ ਚੋਣ ਮੈਦਾਨ ਵਿੱਚ ਪੀ.ਡੀ.ਏ ਵਲੋਂ ਖਡੂਰ ਸਾਹਿਬ ਹਲਕੇ ਦੀ ਟਿਕਟ ਮਨੁੱਖੀ ਅਧਿਕਾਰਾਂ ਦੇ ਰੱਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਤੇ ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਦਿੱਤੀ ਗਈ ਹੈ।ਇਹ ਵਿਚਾਰ ਗੁਰਮਤਿ ਗੰ੍ਰਥੀ,ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਸ਼ਾਂਝੇ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣਾਂ ਲਈ ਲਈ ਪੀ.ਡੀ.ਏ ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਖਾਲੜਾ ਜੀ ਵਰਗਾ ਪੰਥਕ ਉਮੀਦਵਾਰ ਕੋਈ ਵੀ ਪਾਰਟੀ ਨਹੀਂ ਦੇ ਸਕਦੀ,ਕਿੁਂੳਕਿ ਉਨ੍ਹਾਂ ਦਾ ਸੰਘਰਸ਼ ਤੇ ਕਰਾਬਾਨੀ ਲਾਸਾਨੀ ਹਨ,ਉਨ੍ਹਾਂ ਜਿਹਾ ਸੱਚਾ-ਸੱੁਚਾ ਉਮਦੀਵਾਰ ਨਾ ਕੋਈ ਹੈ ਤੇ ਨਾ ਕੋਈ ਹੋ ਸਕਦਾ,ਇਸ ਕਰਕੇ ਹਲਕੇ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ,ਕਿ ਉਹ ਪਾਰਟੀ ਬਾਜੀ ਤੋ ਉਪਰ ਉੱਠ ਕੇ ਹਰ ਇੱਕ ਨੂੰ ਬੀਬੀ ਜੀ ਦਾ ਤਨੋਂ,ਮਨੋਂ ਸਾਥ ਦੇਣਾ ਚਾਹੀਦਾ ਹੈ,ਤਾਂ ਜੋ ਉਨ੍ਹਾਂ ਨੂੰ ਜਿੱਤਾ ਕੇ ਲੋਕ ਸਭਾ ਵਿਚ ਭੇਜਿਆ ਜਾ ਸਕੇ।ਤੇ ਦੂਜੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਬੀਬੀ ਜੀ ਦੇ ਸੰਘਰਸ਼,ਸ਼ਹਾਦਤ ਤੇ ਉੱਚੇ-ਸੁੱਚੇ ਕਿਰਦਾਰ ਦੇ ਸਾਹਮਣੇ ਆਪਣੇ ਉਮੀਦਵਾਰਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ,ਤੇ ਆਪਣੇ ਆਪ ਨੂੰ ਪੰਥਕ ਪਾਰਟੀ ਤੇ ਪੰਥਕ ੁਉਮੀਦਵਾਰ ਹੋਣ ਦਾ ਰਾਗ ਅਲਾਪਣ ਵਾਲੇ ਆਪਣੇ ਆਪ ਨੂੰ ਸਹੀ ਮਾਇਨੇ ਵਿਚ ਪੰਥਕ ਹੋਣ ਦਾ ਸਬੂਤ ਦੇ ਸਕਦੇ ਹਨ।