ਮਾਮੂਲੀ ਰੰਜਿਸ਼ ਨੂੰ ਲੈ ਕੇ ਪਿੰਡ ਰੂੰਮੀ 'ਚ ਨੌਜਵਾਨ ਦਾ ਕਤਲ

ਦੋਸ਼ੀਆਂ ਦੀ ਗਿਰਫਾਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਦਿਤਾ ਧਰਨਾ

 

ਜਗਰਾਓਂ- ਅਪ੍ਰੈਲ ( ਮਨਜਿੰਦਰ ਗਿੱਲ)— ਬੀਤੀ ਦੇਰ ਰਾਤ ਇਥੋਂ ਲਾਗਲੇ ਪਿੰਡ ਰੂੰਮੀ ਨਿਵਖੇ ਪੁਰਣੀ ਰੰਜਿਸ਼ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਇਸ ਸੰਬਧ ਵਿਚ  ਮ੍ਰਿਤਕ ਮਨਮਿੰਦਰ ਸਿੰਘ ਦੇ ਪਿਤਾ ਜਗਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਹੀ ਗੁਰਜੀਤ ਸਿੰਘ ਨਾਲ ਉਸਦੇ ਲੜਕੇ ਮਨਮਿੰਦਰ ਸਿੰਘ ਦਾ ਝਗੜਾ ਹੋਇਆ ਤਾਂ ਗੁਰਜੀਤ ਸਿੰਘ ਨੇ ਫੋਨ ਕਰਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ, ਪੰਚ ਗੁਰਮੀਤ ਸਿੰਘ ਮਿੰਟੂ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਹੋਰ ਅਗਿਆਤ ਨੂੰ ਬੁਲਾ ਲਿਆ। ਇਨ੍ਹਾਂ ਨੇ ਉਸਦੇ ਘਰ ਤੇ ਹਮਲਾ ਕਰ ਦਿਤਾ ਅਤੇ ਅੰਦਰ ਦਾਖਲ ਹੋ ਕੇ ਮਨਮਿੰਦਰ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਸ਼ੁਰੂ ਕਰ ਦਿਤੀ। ਮਨਮਿੰਦਰ ਦੇ ਸਿਰ ਵਿਚ ਕਿਰਪਾਨ ਅਤੇ ਗੰਡਾਸੇ ਮਾਰੇ। ਜਿਸ ਨਾਲ ਉਹ ਉਥੇ ਹੀ ਡਿੱਗ ਪਿਆ ਤਾਂ ਇਨ੍ਹਾਂ ਨੇ ਉਸਨੂੰ ਘਰੋਂ ਬਾਹਰ ਘੜੀਸ ਕੇ ਬਾਹਰ ਚੁਰਸਤੇ ਤੇ ਲੈ ਆਂਦਾ ਅਤੇ ਉਥੇ ਪ੍ਰਿ ਉਸਦੀ ਕੁੱਟ ਮਾਰ ਕੀਤੀ। ਜਦੋਂ ਮੈਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੇਰੀ ਵੀ ਕੁੱਟਮਾਰ ਕੀਤੀ। ਹਮਲਾਵਰਾਂ ਦੇ ਪਾਸ ਪਿਸਤੌਲ ਸਨ। ਜਿਨ੍ਹਾਂ ਨਾਲ ਉਨ੍ਹਾਂ ਨੇ ਹਵਾਈ ਫਾਇਰ ਵੀ ਕੀਤੇ। ਇਕੱਠੇ ਹੋਏ ਪਿੰਡ ਵਾਸੀਆਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਉਨਾਂ ਤੇ ਵੀ ਪਿਸਤੌਲ ਤਾਣਿਆ। ਮਨਮਿੰਦਰ ਸਿੰਘ ਦੀ ਹਸਪਤਾਲ ਲਿਆੰਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਪੁਲਿਸ ਨੇ ਥਾਣਾ ਸਦਰ ਵਿਖੇ ਮ੍ਰਿਤਕ ਦੇ ਪਿਤਾ ਜਗਵਿੰਦਰ ਸਿੰਘ ਦੇ ਬਿਆਨਾਂ ਤੇ ਗੁਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਪੰਚ ਗੁਰਮੀਤ ਸਿੰਘ ਮਿੰਟੂ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਤਿੰਨ ਹੋਰ ਅਗਿਆਤ ਵਿਅਕਤੀਆਂ ਖਿਲਾਫ ਕਤਲ ਦੇ ਦੋਸ਼ ਵਿਚ ਮੁਕਦਮਾ ਦਰਜ ਕਰ ਲਿਆ। ਦੋਸ਼ੀਆਂ ਦੀ ਗਿਰਫਤਾਰੀ ਨੂੰ ਲੈ ਕੇ ਧਰਨਾ-ਮਨੰਿਮੰਦਰ ਦੇ ਕਤਲ ਦੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਿੰਡ ਰੂੰਮੀ ਵਿਖੇ ਸੜਕ ਜਾਮ ਕਰਕੇ ਧਰਨਾ ਦੇ ਦਿਤਾ। ਲੋਕਾਂ ਦਾ ਦੋਸ਼ ਸੀ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਪਾਸ ਰਿਵਾਲਵਰ ਕਿਥੋਂ ਆਏ। ਜਦੋਂ ਕਿ ਪੁਲਿਸ ਅਧਿਕਾਰੀ ਮੌਕੇ ਤੇ ਗੋਲੀ ਚੱਲਣ ਦੀ ਘਟਨਾ ਤੋਂ ਅਨਜਾਣ ਬਣੇ ਰਹੇ ਅਤੇ ਐਫ. ਆਈ. ਆਰ ਵਿਚ ਵੀ ਗੋਲੀ ਸੰਬਧੀ ਕੋਈ ਜਿਕਰ ਨਹੀਂ ਕੀਤਾ ਗਿਆ। ਮੌਕੇ ਤੇ ਪਹੁੰਚੇ ਐਸ. ਪੀ. ਡੀ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਸਰਪੰਚ ਕੁਲਦੀਪ ਸਿੰਘ ਅਤੇ ਪੰਚ ਗੁਰਮੀਤ ਸਿੰਘ ਦਾ ਅਸਲਾ ਪੁਲਿਸ ਪਾਸ ਪਹਿਲਾਂ ਜਮਾਂ ਹੈ। ਜੇਕਰ ਫਿਰ ਵੀ ਕਿਸੇ ਨੇ ਗੋਲੀ ਚਲਾਈ ਹੈ ਤਾਂ ਉਹ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ ।