ਬੈਂਸ ਭਰਾ ਦੱਸਣ ਕਿ ਉਨਾਂ ਹਲਕੇ ਦੇ ਵਿਕਾਸ ਲਈ ਕੀ ਕੀਤਾ- ਰਵਨੀਤ ਬਿੱਟੂ

ਪੰਜਾਬ ਤਰੱਕੀ ਦੀਆਂ ਲੀਹਾਂ ਤੇ ਕੈਪਟਨ ਕਰਨਗੇ ਹਰ ਵਾਅਦਾ ਪੂਰਾ*

ਲੁਧਿਆਣਾ, 18 ਅਪ੍ਰੈਲ  ( ਮਨਜਿੰਦਰ ਗਿੱਲ )—ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾਉਂਦਿਆਂ ਰਵਨੀਤ ਬਿੱਟੂ ਵੱਲੋਂ ਬੈਂਸਾਂ ਦਾ ਗੜ੍ਹ ਮੰਨੇ ਜਾਂਦੇ ਹਲਕਾ ਆਤਮ ਨਗਰ ਵਿੱਚ ਕਾਂਗਰਸੀ ਆਗੂ ਨਿਰਮਲ ਕੈੜਾ ਅਤੇ ਕੁਲਵੰਤ ਸਿੱਧੂ ਵੱਲੋਂ ਰੱਖੀਆਂ ਮੀਟਿੰਗਾਂ ਦੌਰਾਨ ਵੋਟਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨਾਂ ਪਾਰਟੀ ਦੀਆਂ ਨਤਿੀਆਂ ਘਰ ਘਰ ਪਹੁੰਚਾਉਣ ਦੀ ਅਪੀਲ ਕਰਦਿਆਂ ਚੋਣਾਂ ਲਈ ਹਰ ਤਰਾਂ ਦੀਆਂ ਤਿਆਰੀਆਂ ਤੇ ਵਿਚਾਰ ਵਿਮਰਸ਼ ਵੀ ਕੀਤਾ। ਆਪਣੇ ਸੰਬੋਧਨ ਦੌਰਾਨ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਪਿਛਲੇ ਦੋ ਸਾਲਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਪਾਏ ਹੋਏ ਘਾਟਿਆਂ ਨੂੰ ਪੂਰਾ ਕਰ ਲਿਆ ਹੈ ਤੇ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਵੀ ਉਹ ਅਗਲੇ ਤਿੰਨਾ ਸਾਲਾਂ ਦੌਰਾਨ ਜਰੂਰ ਪੂਰਾ ਕਰਨਗੇ। ਬੈਂਸਾਂ ਤੇ ਤਿੱਖਾ ਹਮਲਾ ਕਰਦਿਆ ਉਨਾਂ ਕਿਹਾ ਕਿ ਬੈਂਸ ਭਰਾ ਦੱਸਣ ਕਿ ਉਨਾਂ ਆਪਣੇ ਹਲਕੇ ਦੇ ਵਿਕਾਸ ਲਈ ਕੀ ਕੀਤਾ, ਵੋਟਾਂ ਲੈਣ ਤੋਂ ਬਾਅਦ ਉਹ ਵੋਟਰਾਂ ਦੇ ਕੰਮ ਕਰਨ ਦੀ ਬਜਾਏ ਇੱਧਰ ਉੱਧਰ ਭੱਜਦੇ ਰਹਿੰਦੇ ਹਨ ਜਦਕਿ ਉਨਾ ਨੂੰ ਚਾਹੀਦਾ ਹੈ ਕਿ ਹਲਕੇ ਦੇ ਲੋਕਾਂ ਦਾ ਕੰਮ ਕਰਨ ਤੇ ਉਨਾ ਦੀਆਂ ਪਾਈਆਂ ਵੋਟਾਂ ਦਾ ਮੁੱਲ ਮੋੜਣ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਨਿਰਮਲ ਕੈੜਾ ਅਤੇ ਕੁਲਵੰਤ ਸਿੱਧੂ ਨੇ ਵੀ ਕਿਹਾ ਕਿ ਬੈਂਸਾਂ ਕੋਲ ਵਿਰੋਧੀਆਂ ਨੂੰ ਭੰਡਣ ਤੋਂ ਇਲਾਵਾ ਕਹਿਣ ਲਈ ਕੁੱਝ ਹੋਰ ਹੈ ਵੀ ਨਹੀਂ। ਕਿਉਂਕਿ ਬੈਂਸ ਦੂਜਿਆਂ ਤੇ ਉੱਂਗਲ ਚੁੱਕਣਾ ਜਾਣਦੇ ਹਨ ਪਰ ਉਹ ਪਹਿਲਾਂ ਆਪਣੀ ਪੀਹੜੀ ਹੇਠ ਸੋਟਾ ਫੇਰਨ। ਬੈਂਸਾਂ ਦੇ ਆਪਣੇ ਹਲਕੇ ਦੇ ਵਾਸੀ ਤਾਂ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹੋਏ ਪਏ ਹਨ ਤੇ ਉਹ ਦੂਜਿਆਂ ਮੁੱਦਿਆ ਤੇ ਚਰਚਾ ਬਟੋਰਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ। ਉਨਾ ਕਿਹਾ ਕਿ ਬੈਂਸਾਂ ਦੀ ਨਾ ਤਾਂ ਆਪਣੀ ਕੋਈ ਸਰਕਾਰ ਹੈ ਜਿਹਦੀਆਂ ਪ੍ਰਾਪਤੀਆਂ ਬਾਰੇ ਉਹ ਦੱਸ ਸਕਣ ਤੇ ਨਾ ਹੀ ਇਲਾਕੇ ਲਈ ਆਪਣੀਆਂ ਹੀ ਕੋਈ ਉੱਪਲਬਧੀਆਂ ਹਨ, ਜਿਨਾਂ ਬਾਰੇ ਉਹ ਗੱਲ ਕਰ ਸਕਣ। ਕਿਉਂਕਿ ਉਨਾਂ ਹਲਕੇ ਦੇ ਵਿਕਾਸ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ, ਉਹ ਤਾਂ ਕੋਈ ਨਾ ਕੋਈ ਮੁੱਦਾ ਬਣਾਕੇ ਬੱਸ ਲਾਈਵ ਹੋਣਾ ਜਾਣਦੇ ਹਨ। ਪਰੰਤੂ ਲਾਈਵ ਹੋਣ ਨਾਲ ਸ਼ੋਹਰਤ ਤਾਂ ਮਿਲ ਜਾਂਦੀ ਆ, ਪਰੰਤੂ ਲੋਕਾਂ ਦਾ ਕੋਈ ਭਲਾ ਨੀ ਹੋ ਸਕਦਾ। ਉਨਾਂ ਕਿਹਾ ਕਿ ਬਿੱਟੂ ਦਾ ਹਲਕੇ ਦਾ ਲੋਕਾਂ ਨਾਲ ਆਪਣਾ ਪਰਿਵਾਰਿਕ ਰਿਸ਼ਤਾ ਹੈ ਤੇ ਹਲਕੇ ਦੇ ਲੋਕ ਵੀ ਉਨਾਂ ਦਾ ਸਤਿਕਾਰ ਕਰਦੇ ਹਨ। ਜਿਸ ਦੇ ਚਲਦਿਆਂ ਉਨਾਂ ਦੀ ਜਿੱਤ ਪੱਕੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਕੜਵਲ, ਕੁਲਵੰਤ ਸਿੰਘ ਸਿੱਧੂ, ਨਿਰਮਲ ਕੈੜਾ, ਕੇ.ਕੇ.ਬਾਵਾ, ਦਲਜੀਤ ਸਿੰਘ ਭੋਲਾ ਗਰੇਵਾਲ, ਐਸ.ਪੀ ਸਾਗਰ, ਸੋਹਣ ਸਿੰਘ ਗੋਗਾ, ਯੁਵਰਾਜ ਸਿੰਘ ਸਿੱਧੂ, ਨੀਰੂ ਸ਼ਰਮਾ, ਕੌਸਲਰ ਪਰਮਿੰਦਰ ਲਾਪਰਾਂ, ਰਜਿੰਦਰ ਸਿੰਘ ਬਾਜਵਾ, ਪਰਮਿੰਦਰ ਸੋਮਾ, ਹਰਮੀਤ ਸਿੰਘ ਭੋਲਾ, ਵਿਜੈ ਮਾਰਕੰਡਾ ਆਦਿ ਹਾਜਿਰ ਸਨ।