ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਪਿਆ ਮੰਗ ਪੱਤਰ

ਮਹਿਲ ਕਲਾਂ /ਬਰਨਾਲਾ- ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲਾ ਬਰਨਾਲਾ ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਦੇ ਚੇਅਰਮੈਨ ਦਵਿੰਦਰ ਸਿੰਘ ਬੀਹਲਾ ਨੇ ਡੀ ਸੀ ਦਫ਼ਤਰ ਨੂੰ ਇੱਕ ਮੈਮੋਰੈਂਡਮ ਦਿੱਤਾ, ਜਿਸ ਵਿੱਚ ਉਹਨਾਂ ਨੇ ਬਰਨਾਲਾ ਅਤੇ ਖਾਸਕਰ ਮਾਲਵਾ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮਾਂ ਖੇਡ ਕਬੱਡੀ ਦੇ ਵਿਸ਼ਵ ਕੱਪ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਗਏ ਸਨ। ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ 510 ਕਰੋੜ 17 ਲੱਖ ਰੁਪਏ ਖੇਡਾਂ 'ਤੇ ਖਰਚ ਕਰਕੇ ਨੌਜਵਾਨਾਂ ਨੂੰ ਜਿੱਥੇ ਕਬੱਡੀ ਨਾਲ ਜੋੜਿਆ ਉੱਥੇ ਕਬੱਡੀ ਕੱਪ ਕਰਵਾਏ ਗਏ ਜਿਸ ਦੀਆਂ ਧੁੰਮਾਂ ਹੋਰਨਾਂ ਦੇਸਾਂ 'ਚ ਵੀ ਪਈਆਂ ਸਨ। ਅਨੇਕਾਂ ਦੇਸਾਂ ਦੇ ਖਿਡਾਰੀ ਪੰਜਾਬ 'ਚ ਹੁੰਦੇ ਕਬੱਡੀ ਕੱਪਾਂ 'ਚ ਸਮੂਲੀਅਤ ਕਰਦੇ ਸਨ। ਕਬੱਡੀ ਨੂੰ ਸੈਂਕੜਿਆਂ ਦੀ ਰਕਮ ਤੋਂ ਕਰੋੜਾਂ ਦੀ ਖੇਡ ਬਣਾ ਦਿੱਤਾ ਗਿਆ। ਅੱਜ ਵਿਦੇਸ਼ਾਂ ਵਿੱਚ ਗੋਰੇ ਗੋਰੀਆਂ ਵੀ ਅਤੇ ਦੋ ਮੈਕਸੀਕਨ ਭਰਾ ਵੀ ਕਬੱਡੀ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਉਹਨਾਂ ਦੋਸ ਲਾਇਆ ਕਿ ਪੰਜਾਬ ਵਿੱਚ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਕਬੱਡੀ ਜਾਂ ਹੋਰ ਖੇਡਾਂ ਵੱਲ ਧਿਆਨ ਨਹੀ ਦਿੱਤਾ ਜਿਸ ਕਾਰਨ ਨੌਜਵਾਨ ਨਿਰਾਸਾ ਦੇ ਆਲਮ 'ਚ ਹਨ। ਪਿੰਡਾਂ 'ਚ ਹੁੰਦੇ ਮਾਂ ਖੇਡ ਕਬੱਡੀ ਦੇ ਟੁਰਨਾਂਮੈਂਟ ਕੋਰੋਨਾ ਦੀ ਮਹਾਂਮਾਰੀ ਕਾਰਨ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਮਾਝਾ ਅਤੇ ਦੋਆਬਾ ਵਿੱਚ ਮਾਂ ਖੇਡ ਕਬੱਡੀ ਦੇ ਟੂਰਨਾਂਮੈਂਟ ਲਗਾਤਾਰ ਹੋ ਰਹੇ ਹਨ। ਦਵਿੰਦਰ ਸਿੰਘ ਬੀਹਲਾ ਨੇ ਆਪਣੇ ਮੰਗ ਪੱਤਰ ਰਾਹੀ ਜਿਲਾ ਬਰਨਾਲਾ 'ਚ ਮਾਂ ਕਬੱਡੀ ਖੇਡ ਦੇ ਟੂਰਨਾਂਮੈਂਟ ਕਰਵਾਉਣ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਮੌਕੇ ਇੰਟਰਨੈਸਨਲ ਕਬੱਡੀ ਖਿਡਾਰੀ ਕਾਲਾ ਧਨੌਲਾ, ਜੱਗੀ ਭਲਵਾਨ ਮੋੜ, ਪੰਮਾ ਠੀਕਰੀਵਾਲ, ਰਾਜਾ ਰਾਏਸਰ, ਹਰਵਿੰਦਰ ਭਾਓ ਗੁਰਮਾ, ਜੱਸਾ ਰਾਏਸਰ, ਸੁਖਦੀਪ ਰਾਏਸਰ, ਭਿੰਦਾ ਧਨੌਲਾ, ਬਿੰਦੀ ਭਦੌੜ, ਪ੍ਰਗਟ ਢਿੱਲਵਾ ਅਤੇ ਡਾ ਸੁਖਦੀਪ ਸਿੰਘ ਸਿੱਧੂ ਹਾਜਰ ਸਨ।