ਨੌਜਵਾਨਾਂ ਚ ਪੰਥਕ ਸੋਚ ਤੇ ਜਜ਼ਬਾ ਪੈਦਾ ਕਰਨਾ ਢਾਡੀ ਸਭਾ ਦਾ ਮੁੱਖ ਮਕਸਦ-ਢਾਡੀ ਕਰਨੈਲ ਸਿੰਘ ਛਾਪਾ,ਭਾਈ ਨੱਥਾ,ਭਾਈ ਅਬਦੁੱਲਾ 

ਇੰਟਰਨੈਸ਼ਨਲ ਢਾਡੀ ਸਭਾ ਨਾਲ ਜੁੜਨ ਦੀ ਕੀਤੀ ਅਪੀਲ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਨੌਜਵਾਨਾਂ 'ਚ ਪੰਥਕ ਸੋਚ ਤੇ ਪੰਥਕ ਜਜ਼ਬਾ ਪੈਦਾ ਕਰਨਾ ਭਾਈ ਨੱਥਾ,ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਦਾ ਮੁੱਖ ਮਕਸਦ ਹੈ ਜਿਸ ਮਕਸਦ ਤਹਿਤ ਹੀ ਸਭਾ ਦਾ ਗਠਨ ਕੀਤਾ ਗਿਆ ਹੈ।ਇਹ ਵਿਚਾਰ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਢਾਡੀ ਕਰਨੈਲ ਸਿੰਘ ਛਾਪਾ,ਰਾਏਕੋਟ ਦੇ ਪ੍ਰਧਾਨ ਚਰਨ ਸਿੰਘ ਜਲਾਲ (ਜਲਾਲਦੀਵਾਲ)-ਜਰਨਲ ਸਕੱਤਰ ਢਾਡੀ ਸਾਧੂ ਸਿੰਘ ਠੁੱਲੀਵਾਲ ਅਤੇ ਢਾਡੀ ਜਗਮੋਹਨ ਸਿੰਘ ਭੱਟੀ ਨੇ ਮਹਿਲ ਕਲਾਂ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੰਥਕ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣਾ,ਢਾਡੀਆ,ਰਾਗੀਆਂ,ਕਵੀਸਰੀਆਂ,ਗ੍ਰੰਥੀਆਂ,ਪ੍ਰਚਾਰਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ,ਪੰਥਕ ਹਲਕਿਆਂ ਚ ਬਣਦਾ ਸਤਿਕਾਰ ਬਹਾਲ ਕਰਨਾ,ਪਿੰਡਾਂ ਤੇ ਸ਼ਹਿਰਾਂ ਚ ਢਾਡੀ ਦੀਵਾਨ,ਗੁਰਮਤਿ ਸਮਾਗਮ ਕਰਵਾਉਣੇ,ਪ੍ਰੰਪਾਰਗਤ ਸਿੱਖ ਢਾਡੀ ਕਲਾ ਸੰਭਾਲਣ,ਨਿਖਾਰਨ ਤੇ ਪ੍ਰਫੁਲਿਤ ਕਰਨ ਲਈ ਸਿਖਲਾਈ ਕੈਂਪਾਂ ਦਾ ਪ੍ਰਬੰਧ ਕਰਨਾ,ਮਾਡਲ ਢਾਡੀ ਪੈਦਾ ਕਰਨੇ,ਪੰਥਕ ਲਿਖਾਰੀਆਂ ਨੂੰ ਉਤਸ਼ਾਹਿਤ ਕਰਨਾ,ਬਿਰਧ ਢਾਡੀਆਂ,ਰਾਗੀਆਂ,ਕਵੀਸ਼ਰਾਂ,ਗ੍ਰੰਥੀਆਂ ਤੇ ਪ੍ਰਚਾਰਕਾਂ ਦੀ ਆਰਥਿਕ ਮਦਦ ਕਰਨੀ,ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣ ਕੇ ਸੰਭਵ ਸਹਾਇਤਾ ਕਰਨੀ,ਅੱਖਾਂ ਦੇ ਮੁਫ਼ਤ ਅਪ੍ਰੇਸਨ ਕੈਂਪ ਲਗਾਉਣੇ ਅਤੇ ਮੁਫ਼ਤ ਲੈਨਜ ਪਵਾਉਣੇ,ਲੋੜਬੰਦਾਂ ਲਈ ਤੇ ਵਿਸ਼ੇਸ਼ ਕਰਕੇ ਸਕੂਲੀ ਬੱਚਿਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਵਾਉਣੇ,ਗਰੀਬ ਸਕੂਲੀ ਬੱਚਿਆਂ ਦੀ ਫੀਸ ਲਈ ਢਾਡੀ ਵਿੱਤੀ ਸਾਧਨਾਂ ਅਨੁਸਾਰ ਸਹਾਇਤਾ ਕਰਨੀ ਅਤੇ ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਮੁੱਖ ਉਦੇਸ਼ ਹੋਵੇਗਾ।ਉਹਨਾਂ ਕਿਹਾ ਕਿ ਅੱਜ ਦੇ ਸਮੇਂ ਜਥੇਬੰਦ ਹੋਣਾ ਬੜਾ ਜਰੂਰੀ ਹੈ ਤਾਂ ਜੋ ਜਥੇਬੰਦ ਹੋ ਕੇ ਆਪਣੀਆਂ ਹੱਕਾਂ ਮੰਗਾਂ ਦੀ ਪੂਰਤੀ ਲਈ ਇੱਕ ਹੋ ਸਕੀਏ।ਉਹਨਾਂ ਸਮੂਹ ਢਾਡੀ ਸਿੰਘਾਂ ਨੂੰ ਅਪੀਲ ਕੀਤੀ ਕਿ ਭਾਈ ਨੱਥਾ,ਭਾਈ ਅਬਦੁੱਲਾ ਇੰਟਰਨੈਸ਼ਨਲ ਢਾਡੀ ਸਭਾ ਨਾਲ ਜੁੜ ਕੇ ਇੱਕ ਜੁੱਟ ਹੋਵੋ।ਅਖੀਰ ਉਹਨਾਂ ਸਭਾ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਲੋਕਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਉਹਨਾਂ ਨਾਲ ਨਰਿੰਦਰ ਸਿੰਘ ਸੋਢਾ ਛਾਪਾ ਵੀ ਹਾਜਰ ਸਨ।