ਸਾਰਾਗੜ੍ਹੀ ਦੀ ਮਹਾਨ ਲੜਾਈ ਦੇ   ਯੋਧੇ ਹੌਲਦਾਰ ਈਸ਼ਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ 

ਲੁਧਿਆਣਾ/ਰਾਏਕੋਟ-(ਗੁਰਸੇਵਕ ਸਿੰਘ ਸੋਹੀ)- ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਦੇ 21ਸ਼ਹੀਦ ਸੈਨਿਕਾਂ ਦੀ123ਵੀ ਬਰਸੀ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਜੱਦੀ ਪਿੰਡ ਝੋਰੜਾਂ ਵਿਖੇ ਮਨਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸ਼ਹੀਦ ਹੌਲਦਾਰ ਈਸ਼ਰ ਸਿੰਘ ਜੀ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਕੈਪਟਨ ਸਾਧੂ ਸਿੰਘ ਮੂੰਮ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਅਤੇ ਇੰਡੀਅਨ ਐਕਸ ਸਰਵਿਸਿਜ਼ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੇ ਗਏ ਅਤੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ 21 ਸਿੱਖ ਸੈਨਿਕਾਂ ਅਤੇ 10 ਹਜ਼ਾਰ ਅਫ਼ਗਾਨੀ ਪਠਾਣਾਂ ਅਤੇ ਅਫਰੀਦੀ ਕਬਾਇਲੀਆਂ ਦੇ ਵਿਚਕਾਰ ਹੋਈ ਸੀ। ਸਾਰਾਗੜ੍ਹੀ ਪੋਸਟ ਖੈਬਰ ਪਖਤੂਨਵਾ ਜ਼ਿਲ੍ਹਾ ਕੋਹਾਟ ਸਮਾਣਾ ਘਾਟੀ ਪਾਕਿਸਤਾਨ ਵਿਖੇ ਸਥਿਤ ਹੈ ਜਿਸ ਨੂੰ ਵਜ਼ੀਰਾਸਥਾਨ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਰਾਜ ਹੋਇਆ ਇਸ ਤੋਂ ਬਾਅਦ ਅਫ਼ਗਾਨੀ ਪਠਾਣਾਂ ਨੇ ਬਰਤਾਨਵੀ ਰਾਜ ਦੇ ਅਧੀਨ ਹੋਣ ਵਿਰੁੱਧ ਬਗ਼ਾਵਤ ਕਰ ਦਿੱਤੀ ਕਿਲ੍ਹਾ ਲੋਕਹਾਰਟ ਅਤੇ ਕਿਲ੍ਹਾ ਗੁਲਿਸਥਾਨ ਉੱਪਰ ਹਮਲੇ ਕੀਤੇ ਜੋ ਕਿ ਨਾਕਾਮ ਹੋਏ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਦਾ ਸਾਰਾਗੜ੍ਹੀ ਪੋਸਟ ਦਾ ਅਹਿਮ ਯੋਗਦਾਨ ਸੀ ਜੋ ਕਿ ਦੋਨਾ ਕਿੱਲਿਆਂ ਦੇ ਵਿਚਕਾਰ ਆਪਸੀ ਮਿਲਾਪ ਦਾ ਕੰਮ ਕਰਦਾ ਸੀ 21ਸਿੱਖ ਸੈਨਿਕ ਦੀ ਬਹਾਦਰੀ ਨੂੰ ਦੇਖਦੇ ਹੋਏ ਬਰਤਾਨਵੀ ਭਾਰਤੀ ਸਰਕਾਰ ਵੱਲੋਂ ਸਭ ਤੋਂ ਵੱਡਾ ਐਵਾਰਡ ਇੰਡੀਅਨ ਆਰਡਰ ਆਫ ਮੈਰਿਟ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ 500 ਰੁਪਏ ਨਗਦ ਦੋ ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਇਸ ਸ਼ਰਧਾਂਜਲੀ ਸਮਾਗਮ ਸਮੇਂ ਹੌਲਦਾਰ ਮਨਮੋਹਨ ਸਿੰਘ ,ਗੁਰਚਰਨ ਸਿੰਘ ਕਲਾਲ ਮਾਜਰਾ ,ਲਖਵਿੰਦਰ ਸਿੰਘ ਤਲਵੰਡੀ, ਮਨਦੀਪ ਸਿੰਘ ਨਗਰ ਪੰਚਾਇਤ ਅਤੇ ਸਾਬਕਾ ਸੈਨਿਕ ਹਾਜ਼ਰ ਸਨ।