ਹਲਕਾ ਲੁਧਿਆਣਾ ਲਈ ਆਖਰੀ ਦਿਨ 10 ਹੋਰ ਨਾਮਜ਼ਦਗੀਆਂ

ਲੋਕ ਸਭਾ ਹਲਕਾ ਲੁਧਿਆਣਾ ਲਈ ਕੁੱਲ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ

ਲੁਧਿਆਣਾ, 29 ਅਪ੍ਰੈਲ  ( ਮਨਜਿੰਦਰ ਗਿੱਲ) ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਆਖਰੀ ਦਿਨ ਹਲਕਾ ਲੁਧਿਆਣਾ ਲਈ 10 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ। ਅੱਜ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਹਿਤੇਸ਼ ਇੰਦਰ ਸਿੰਘ, ਰਾਜਿੰਦਰ ਕੁਮਾਰ ਗੋਇਲ ਨੇ ਅਜ਼ਾਦ, ਰਾਮ ਸਿੰਘ ਦੀਪਕ ਨੇ ਬਹੁਜਨ ਮੁਕਤੀ ਮੋਰਚਾ ਪਾਰਟੀ, ਬਲਜੀਤ ਸਿੰਘ ਨੇ ਭਾਰਤ ਪ੍ਰਭਾਤ ਪਾਰਟੀ, ਮੁਹਿੰਦਰ ਸਿੰਘ ਨੇ ਅਜ਼ਾਦ, ਸੁਖਵਿੰਦਰ ਸਿੰਘ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ, ਮੁਹੰਮਦ ਨਸੀਮ ਅੰਸਾਰੀ ਨੇ ਰਾਸ਼ਟਰੀਆ ਸਹਾਰਾ ਪਾਰਟੀ, ਦਰਸ਼ਨ ਸਿੰਘ ਨੇ ਜੈ ਜਵਾਨ ਜੈ ਕਿਸਾਨ ਪਾਰਟੀ, ਅਮਰਜੀਤ ਸਿੰਘ ਨੇ ਭਾਰਤੀਆ ਲੋਕ ਸੇਵਾ ਦਲ ਅਤੇ ਦਿਲਦਾਰ ਸਿੰਘ ਨੇ ਅੰਬੇਦਕਰ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਭਰੀ। ਇਸ ਤੋਂ ਪਹਿਲਾਂ ਅੰਬੇਦਕਰ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਬਿੰਟੂ ਕੁਮਾਰ ਟਾਂਕ, ਹਿੰਦੂ ਸਮਾਜ ਪਾਰਟੀ ਵੱਲੋਂ ਸ੍ਰੀ ਰਾਜਿੰਦਰ ਕੁਮਾਰ, ਆਮ ਆਦਮੀ ਪਾਰਟੀ ਵੱਲੋਂ  ਤੇਜਪਾਲ ਸਿੰਘ ਅਤੇ ਸ੍ਰੀਮਤੀ ਅਮਨਜੋਤ ਕੌਰ, ਸਮਾਜ ਅਧਿਕਾਰ ਕਲਿਆਣ ਪਾਰਟੀ ਵੱਲੋਂ ਪ੍ਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹੇਸ਼ਇੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਵੱਲੋਂ  ਸਿਮਰਜੀਤ ਸਿੰਘ ਅਤੇ ਸ੍ਰੀਮਤੀ ਸੁਰਿੰਦਰ ਕੌਰ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਬ੍ਰਿਜੇਸ਼ ਕੁਮਾਰ ਅਤੇ ਹਿੰਦੂਸਤਾਨ ਸ਼ਕਤੀ ਸੇਨਾ ਵੱਲੋਂ ਦਵਿੰਦਰ ਭਾਗੜੀਆ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਚੁੱਕੇ ਹਨ। ਇਸ ਤਰਾਂ ਲੋਕ ਸਭਾ ਹਲਕਾ ਲੁਧਿਆਣਾ ਲਈ ਹੁਣ ਕੁੱਲ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 30 ਅਪ੍ਰੈੱਲ ਨੂੰ ਹੋਵੇਗੀ, ਜਦਕਿ ਕਾਗਜ਼ 2 ਮਈ ਤੱਕ ਵਾਪਸ ਲਏ ਜਾ ਸਕਣਗੇ।