ਆਰਡੀਨੈਸਾਂ ਬਿਲਾ ਨੰੁ ਰੱਦ ਕਰਨ ਲਈ ਪ੍ਰਧਾਨ ਮੰਤਰੀ ਖੁਦ ਕਿਸਾਨ ਆਗੂਆਂ ਨਾਲ ਮੀਟਿੰਗ ਕਰਨਾ:ਜਸਵਿੰਦਰ ਕੌਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਰਡੀਨੈਸਾਂ ਬਿਲਾਂ ਲੈ ਕੇ ਦਿੱਲੀ ਵਿਖੇ ਕਿਸਾਨ ਆਗੂਆ ਨਾਲ ਇੱਕ ਆਧਿਕਾਰੀ ਦੀ ਮੀਟਿੰਗ ਕਰਨਾ ਮੰਦਭਾਗਾ ਹੈ ਕਿਉਕਿ ਇਸ ਵੱਡੇ ਮਸਲੇ ਤੇ ਖੁਦ ਪ੍ਰਧਾਨ ਮੰਤਰੀ ਆਪ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾਂ ਮੋਗਾ ਦੇ ਕਾਂਗਰਸ ਦੀ ਜਰਨਲ ਸੈਕਟਰੀ ਮੈਡਬ ਜਸਵਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵਲੋ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਲਈ ਆਪਣੇ 8 ਵਜ਼ੀਰ ਪੰਜਾਬ ਭੇਜੇ ਗਏ ਹਨ ਪਰ ਦਿੱਲੀ ਕਿਸਾਨ ਆਗੂਆ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਨਾ ਸੁਣਨਾ ਸੰਘਰਸ ਕਰ ਰਹੇ ਕਿਸਾਨਾਂ ਦੀ ਤੌਹੀਨ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਕਿਸਾਨ ਆਪਣੇ ਬੱਚਿਆ ਦੇ ਭਵਿੱਖ ਨੂੰ ਅਤੇ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਸ਼ੜਕਾਂ ਤੇ ਆ ਕੇ ਸੰਘਰਸ਼ ਕਰ ਰਹੇ ਹਨ ਪਰ ਦੁਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਸਬੰਧੀ ਮੀਟਿੰਗਾਂ ਕਰਨ ਦੇ ਬਹਾਨੇ ਜੱਥੇਬੰਦੀਆਂ ਦੇ ਨਮਾਇੰਦਿਆ ਨਾਲ ਭੱਦਾ ਮੁਜ਼ਾਕ ਕਰ ਰਹੀ ਹੈ। ਜਿਸ ਦੀ ਕਾਂਗਰਸ ਸਰਕਾਰ ਨਿੰਦਾ ਕਰਦੀ ਹੈ।ਉਨ੍ਹਾ ਮੰਗ ਕੀਤ ਿਹੈ ਕਿ ਇਸ ਗੰਭੀਰ ਮਸਲੇ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਅਤੇ ਇੰਨਾਂ ਖੇਤੀ ਕਾਨੂੰਨਾਂ ਨੰੁ ਵਾਪਸ ਲੈਣ॥