ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਸਰੀ ਲੜੀ ਦੇ ਸ੍ਰੀ ਅੰਖਡ ਪਾਠ ਸਾਹਿਬ ਜੀ ਦੀ ਅਰੰਭਤਾ -VIDEO

 ਜਗਰਾਓਂ,ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-       

ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ 'ਤੇ ਇਸ ਵਾਰ ਉਨ੍ਹਾਂ ਦੇ ਜਨਮ ਅਸਥਾਨ ਨਗਰੀ ਸ਼ੇਰਪੁਰ ਕਲਾਂ 'ਚ 19 ਅਕਤੂਬਰ ਤੋਂ ਧਾਰਮਿਕਤਾ ਦੇ ਰੰਗ ਵਿਚ ਰੰਗੀ ਹੋਈ ਦੇਸ਼ ਦੁਨੀਆਂ ਦੀ ਸੰਗਤਾਂ ਨੂੰ ਗੁਰੂ ਲੜ ਲਾਵੇਗੀ। 19 ਅਕਤੂਬਰ ਤੋਂ 29 ਅਕਤੂਬਰ ਤਕ ਬਾਬਾ ਜੀ ਦੇ ਜਨਮ ਅਸਥਾਨ ਤੋਂ ਇਲਾਵਾ ਪੂਰੀ ਨਗਰੀ ਦੀ ਵੱਖਰੀ ਦਿੱਖ, ਸਜਾਵਟ, ਸੁੰਦਰਤਾ ਦਾ ਮਨਮੋਹਕ ਦਿ੍ਸ਼ ਵਿਲੱਖਣ ਹੋਵੇਗਾ।

28 ਅਕਤੂਬਰ ਨੂੰ ਸੋਨੇ ਦੀ ਪਾਲਕੀ 'ਚ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇਣਗੇ। ਇਸ ਦੇ ਨਾਲ ਹੀ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਪ੍ਰਕਰਮਾ ਕੀਤੀ ਜਾਵੇਗੀ। 28 ਅਕਤੂਬਰ ਨੂੰ ਸੋਨੇ ਦੇ ਸਿੰਘਾਸਨ 'ਤੇ ਗੁਰੂ ਸਾਹਿਬ ਨੂੰ ਬਿਰਾਜਮਾਨ ਕਰਕੇ ਸੋਨੇ ਦੇ ਬਰਤਨਾਂ 'ਚ ਭੋਗ ਲਵਾਇਆ ਜਾਵੇਗਾ ਤੇ ਦਰਜਨਾਂ ਫ਼ੌਜੀ ਬੈਂਡ ਪਾਰਟੀਆਂ ਗੁਰੂ ਸਾਹਿਬ ਨੂੰ ਧਾਰਮਿਕ ਧੁੰਨਾਂ ਰਾਹੀਂ ਸਲਾਮੀ ਦਿੰਦੀਆਂ ਨਤਮਸਤਕ ਹੋਣਗੀਆਂ। 28 ਅਕਤੂਬਰ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਦਰਬਾਰ ਸਜਾਏ ਜਾਣਗੇ ਤੇ 1 ਵੱਜ ਕੇ 13 ਮਿੰਟ ਤੇ ਬਾਬਾ ਜੀ ਦੇ ਆਗਮਨ ਸਮੇਂ ਬੈਂਡ ਪਾਰਟੀਆਂ ਤੇ ਸੰਗਤਾਂ 'ਜੀ ਆਇਆਂ ਨੂੰ' ਆਖਣ ਲਈ ਸਵਾਗਤ ਕਰਨਗੀਆਂ। ਜਿਸ ਦੇ ਨਾਲ ਹੀ ਪੂਰੀ ਸ਼ੇਰਪੁਰ ਨਗਰੀ ਜਗਮਗ ਕਰ ਉਠੇਗੀ।