ਰੌਸ਼ਨੀ ਦੇ ਪਵਿੱਤਰ ਤਿਉਹਾਰਾ ‘ਤੇ ਗੁਰੂਦਵਾਰਾ, ਮੰਦਿਰ ਅਤੇ ਮਸਜਿਦ ਨਤਮਸਤਕ ਹੋਇਆ -ਦਵਿੰਦਰ ਸਿੰਘ ਬੀਹਲਾ

ਮੇਰੇ ਲਈ ਸਭ ਤੋ ਵੱਡਾ ਧਰਮ ਇਨਸਾਨੀਅਤ ਹੈ ਅਤੇ ਹਰ ਧਰਮ ਦਾ ਸਤਿਕਾਰ ਕਰਦਾ ਹਾ

ਮਹਿਲ ਕਲਾਂ-ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਦੀਵਾਲੀ, ਬੰਦੀ ਛੋੜ ਦਿਵਸ ਅਤੇ ਗੁਰਪੁਰਬ ਦੇ ਪਵਿੱਤਰ ਦਿਹਾੜੇ ‘ਤੇ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਦਫਤਰ ਖੋਲੇ ਗਏ ਅਤੇ ਸਾਰਿਆ ਨੇ ਰਲਕੇ ਪਾਠ-ਪੂਜਾ ਉਪਰੰਤ ਮਿਠਾਈ ਖਾਕੇ ਖ਼ੁਸ਼ੀ ਮਨਾਈ। ਅਰਦਾਸ ਵਿੱਚ ਪੰਜਾਬ ਲਈ ਬਣੇ ਤਿੰਨ ਕਾਲੇ ਕਾਨੂੰਨਾ ਦਾ ਸਾਰਥਿਕ ਹੱਲ ਲੱਭਣ ਲਈ ਅਰਦਾਸ ਬੇਨਤੀ ਵੀ ਕਰੀ ਗਈ। ਦਵਿੰਦਰ ਸਿੰਘ ਬੀਹਲਾ ਵੱਲੋ ਪੱਤਰਕਾਰ ਭਾਈਚਾਰੇ,ਅਫਸਰਸ਼ਾਹੀ, ਹਰ ਪਾਰਟੀ ਦੇ ਲੀਡਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਅਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਪਿੰਡ ਬਾਦਲ ਮਿਲਕੇ ਤਿਉਹਾਰਾ ਦੀ ਖ਼ੁਸ਼ੀ ਸਾਂਝੀ ਕੀਤੀ ਗਈ। ਜਿੱਥੇ ਦਵਿੰਦਰ ਸਿੰਘ ਬੀਹਲਾ ਨੇ ਆਪਣੇ ਪਿੰਡ ਅਤੇ ਸ਼ਹਿਰ ਬਰਨਾਲਾ ਵਾਲੀ ਰਿਹਾਇਸ਼ ਉੱਤੇ ਦੀਪਮਾਲਾ ਕੀਤੀ ਉੱਥੇ ਆਪਣੇ ਪਿੰਡ ਸਾਰੇ ਖੇਤਾਂ, ਗੁਰੂ ਘਰ, ਮੰਦਿਰ ਅਤੇ ਮਸਜਿਦ ਵਿੱਚ ਵੀ ਦੀਵਾ ਜਗਾਕੇ ਹਰ ਧਰਮ, ਹਰ ਇਨਸਾਨ ਅੰਦਰ ਰੌਸ਼ਨੀ ਦੀ ਅਰਦਾਸ ਕੀਤੀ। ਬਰਨਾਲਾ ਦੇ ਪੰਚਾਇਤੀ ਮੰਦਿਰ ਵਿੱਚ ਭੰਡਾਰੇ ਵਿੱਚ ਸੇਵਾ ਕੀਤੀ ਨਾਲ ਹੀ ਰਾਮਗੜ੍ਹੀਆ ਗੁਰੂਦਵਾਰਾ ਸਾਹਿਬ ਬਰਨਾਲਾ, ਬਾਬਾ ਵਿਸ਼ਵਕਰਮਾ ਗੁਰਦਵਾਰਾ ਸਾਹਿਬ ਅਤੇ ਪਾਤਸ਼ਾਹੀ ਨੌਂਵੀਂ ਗੁਰਦਵਾਰਾ ਸਾਹਿਬ ਹੰਡਿਆਇਆ ਨਤਮਸਤਕ ਹੋਏ ਅਤੇ ਕਮੇਟੀ ਵੱਲੋ ਸਿਰੋਪਾਉ ਨਾਲ ਸਨਮਾਨਿਤ ਕੀਤਾ।