ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਹਠੂਰ,2020,ਨਵੰਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪµਜਾਬ ਦੀ ਮੀਟਿµਗ ਜਿਲ੍ਹਾ ਪ੍ਰਧਾਨ ਹਰਜਿµਦਰ ਸਿµਘ ਸਿਵੀਆਂ ਦੀ ਪ੍ਰਧਾਨਗੀ ਹੇਠ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਵਿਚ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿµਘ ਸµਧੂ ਨੇ ਕਿਹਾ ਕਿ ਹਾਕਮ ਜਮਾਤ ਪਾਰਟੀਆਂ ਵੱਲੋਂ ਵੱਖ-ਵੱਖ ਰµਗਾਂ ਦੀਆਂ ਸਰਕਾਰਾਂ ਦੀ ਅਗਵਾਈ ’ਚ ਜੋ ਬਹੁ-ਕੌਮੀ ਕµਪਨੀਆਂ ਦੇ ਪੱਖ ’ਚ ਰੋਲ ਨਿਭਾਇਆ ਗਿਆ ਹੈ ਇਹ 35 ਸਾਲਾਂ ਦੀ ਕਾਰਗੁਜਾਰੀ ਦਾ ਸਿੱਟਾ ਹੈ ਵਰਤਮਾਨ ਕਿਸਾਨੀ ਨੂੰ ਤਬਾਹ ਕਰਨ ਵਾਲੇ ਖੇਤੀ ਕਾਨੂੰਨਾ ਨੂੰ ਪਿਛਮੋੜਾਂ ਦੇਣ ਲਈ ਉਨੀਂ ਹੀ ਸਿੱਦਤ ਨਾਲ ਲµਬੇ ਸਮੇਂ ਲਈ ਸµਘਰਸ਼ ਕਰਨਾ ਪੈਣਾ ਹੈ।ਉਨ੍ਹਾ ਕਿਹਾ ਕਿ ਪਹਿਲਾ ਡµਕਲ ਖਰੜਾ ਆਇਆ, ਫਿਰ ਗ੍ਰਾਟ ਸਮਝੌਤਾ ਜੋ ਸµਸਾਰ ਵਪਾਰ ਸµਸਥਾ ਬਣ ਗਿਆ।ਉਨ੍ਹਾਂ ਸµਘਰਸ਼ਸੀਲ ਕਿਸਾਨ ਜਥੇਬµਦੀਆਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀ ਹੈਂਕੜ ਭµਨਣ ਲਈ ਇਨ੍ਹਾਂ ਕਿਸਾਨ ਵਿਰੋਧੀ, ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀਆਂ ਨੂੰ ਪਿੱਛਾ ਮੋੜਾ ਦੇਣ ਲਈ ਇਕ ਪਲੇਟ ਫਾਰਮ ਬਣਾ ਕੇ ਬੱਝਵਾਂ ਸµਘਰਸ਼ ਕੀਤਾ ਜਾਵੇ। ਇਸ ਮੌਕੇ ਉਨ੍ਹਾ 26-27 ਨਵµਬਰ ਦੇ ਦਿੱਲੀ ਧਰਨੇ ਵਿਚ ਸਾਮਲ ਹੋਣ ਲਈ ਲੋਕਾ ਨੂੰ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਮੁਖਤਿਆਰ ਸਿµਘ ਖਾਲਸਾ, ਸੁਖਦੇਵ ਸਿµਘ ਅਖਾੜਾ,ਪਰਮਲ ਸਿੰਘ ਹਠੂਰ, ਬੂਟਾ ਸਿµਘ ਕਾਉਂਕੇ,ਹਰਨੇਕ ਸਿµਘ ਅੱਚਰਵਾਲ, ਚਮਕੌਰ ਸਿµਘ, ਬਲਦੇਵ ਸਿµਘ ਮਾਣੂµਕੇ, ਸਵਰਨਜੀਤ ਸਿµਘ, ਅਮਰਜੀਤ ਸਿµਘ ਚੀਮਨਾ, ਕਰਮਜੀਤ ਸਿµਘ, ਨਾਹਰ ਸਿµਘ, ਭੁਪਿµਦਰ ਕੁਮਾਰ, ਦਲਜੀਤ ਸਿµਘ, ਜਸਵੀਰ ਸਿµਘ ਫੇਰੂਰਾਈ ਆਦਿ ਹਾਜ਼ਰ ਸਨ।