ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਫ਼ਦ ਪਹੁੰਚਿਆ ਤਾਮਿਲਨਾਡੂ

ਮਹਿਲ ਕਲਾਂ-ਬਰਨਾਲਾ-ਨਵੰਬਰ 2020 - (ਗੁਰਸੇਵਕ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ  ਅਤੇ ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਤਾਮਿਲਨਾਡੂ ਪਹੁੰਚੇ ।

ਤਾਮਿਲਨਾਡੂ ਸੂਬੇ ਵਿਚ ਸਰਕਾਰੀ ਹਸਪਤਾਲ,ਸਿਹਤ ਵਿਭਾਗ ਅਤੇ ਅਰਧ ਸਰਕਾਰੀ ਅਦਾਰਿਆਂ ਨਾਲ ਪੂਰਾ ਦਿਨ ਗੱਲਬਾਤ ਕੀਤੀ ਗਈ । ਗੱਲਬਾਤ ਦੌਰਾਨ ਤਾਮਿਲਨਾਡੂ ਸੂਬੇ ਦੀਆਂ ਨੀਤੀਆਂ ਕੀ ਹਨ। ਤੇ ਸਿਹਤ ਮਹਿਕਮਾ ਕਿਸ ਕਿਸਮ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਕਿਸ ਕਿਸਮ ਦੇ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਸੂੁਬਾ ਕਿਹੜੇ ਹੋਰ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਪੇਂਡੂ ਡਾਕਟਰਾਂ ਦੀਆਂ ਕੀ ਨੀਤੀ ਪ੍ਰੈਕਟਿਸ ਹਨ ਤੇ ਸਰਕਾਰ ਕੀ ਕਰ ਰਹੀ ਹੈ। ਇਸ ਸੰਬੰਧੀ ਪੂਰਨ ਜਾਣਕਾਰੀ ਪ੍ਰਾਪਤ ਕੀਤੀ ਗਈ  ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਦੀ ਜਾਣਕਾਰੀ ਅਨੁਸਾਰ ਤੇ ਭਾਰਤ ਦੇ ਸੰਵਿਧਾਨ ਅਨੁਸਾਰ ਸੂਬਿਆਂ ਦੀਆਂ ਵੱਖ ਵੱਖ ਨੀਤੀਆਂ ਹਨ। ਜਿਹੋ ਜਿਹਾ ਵੀ ਸੂਬਾ ਦੀ ਭੂਗੋਲਕ ,ਆਰਥਿਕ, ਸੱਭਿਆਚਾਰਕ ਸਥਿਤੀ ਹੈ,ਉਸੇ ਤਰ੍ਹਾਂ ਦੀਆਂ ਨੀਤੀਆਂ ਦੀ ਜ਼ਰੂਰਤ ਹੈ। ਜੋ ਸਰਕਾਰਾਂ ਕਦਾਚਿਤ ਅਖ਼ਤਿਆਰ ਨਹੀਂ ਕਰ ਰਹੀਆਂ' ।

ਡਾ ਬਾਲੀ ਨੇ ਕਿਹਾ ਕਿ ਸੂਬਾ ਸਰਕਾਰਾਂ ਦੀ ਸਰਕਾਰ ,ਸਿਹਤ ਅਧਿਕਾਰੀ ,ਸੂਬਾ ਪੁਲਿਸ,ਸੰਵਿਧਾਨ ਦੀਆਂ ਕਸਮਾਂ ਖਾਣ ਵਾਲੇ ਵੀ ਸੁਵਿਧਾਨ ਦੀ ਉਲੰਘਣਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਜ਼ੁਲਮ ਕਰ ਰਹੇ ਹਨ।

ਭਾਰਤ ਦੇ ਸੰਵਿਧਾਨ ਅਨੁਸਾਰ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ ਤਾਂ ਸੂਬਾ ਸਰਕਾਰਾਂ ਵੀ ਇਸ ਵੱਲ ਕੋਈ ਤਵੱਜੋਂ ਨਹੀਂ ਦੇ ਰਹੀਆਂ। ਸਗੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਲਈ ਨੀਤੀਆਂ ਘੜ ਰਹੀਆਂ ਹਨ ।

ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਕਿੱਤਾ ਉਜਾੜੂ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ :295) ਦੀਆਂ ਨੀਤੀਆਂ ''ਕਿੱਤਾ ਬਚਾਓ,ਜ਼ਿੰਦਗੀ ਬਚਾਓ' ਵਾਲੀਆਂ ਹਨ ।

ਡਾ ਕਾਲਖ ਅਤੇ ਡਾ ਰਿੰਕੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਦਾ ਹੱਲ ਕਰ ਲਿਆ ਜਾਵੇਗਾ। ਉਮੀਦ ਹੈ ਕਿ ਸਰਕਾਰ ਨੂੰ ਸਾਡੇ ਸੰਘਰਸ਼ ਮੂਹਰੇ ਝੁਕਣਾ ਪਵੇਗਾ। 

ਇਸ ਲਈ ਕਾਨੂੰਨੀ ਪੱਖ ਨੂੰ ਵਿਸਥਾਰ ਵਿੱਚ ਜਾਣਨ ਲਈ ਇਹ ਸੂਬਾ ਪੱਧਰੀ  ਵਫਦ ਵੱਖ ਵੱਖ ਸੂਬਿਆਂ ਤੋਂ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ।