ਕਿਸਾਨੀ ਅੰਦੋਲਨ ਅਤੇ ਪੇਂਡੂ ਡਾਕਟਰ......

ਮਹਿਲ ਕਲਾਂ/ ਬਰਨਾਲਾ -ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-

  ਕਿਸਾਨੀ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਿਹਾ ਹੈ। ਇਸ ਅੰਦੋਲਨ ਬਾਰੇ ਕਿਸੇ ਨੂੰ ਵੀ ਇਹ ਕਿਫ਼ਾਇਤੀ ਨਹੀਂ ਸੀ ਕਿ ਇਹ ਇੱਕ ਦਿਨ ਵਿਆਪਕ ਰੂਪ ਧਾਰਨ ਕਰ ਜਾਵੇਗਾ। ਕਿਸਾਨੀ ਅੰਦੋਲਨ ਕਿਸਾਨਾਂ ਤੋਂ ਲੈ ਕੇ ਮਜਦੂਰਾਂ, ਕਿਸਾਨਾਂ ,ਡਾਕਟਰਾਂ ਤੇ ਮੁਲਾਜ਼ਮਾਂ ਦਾ "ਆਵਾਮੀ "ਬਣ ਗਿਆ ਹੈ। ਇਹ "ਇੱਕ ਨਵੀਂ ਲੋਅ ਦੀ ਕਿਰਨ" ਨਜ਼ਰ ਆ ਰਹੀ ਹੈ । ਇਸ ਸੰਬੰਧੀ ਤੁਸੀਂ ਘਰ ਦੇ ਇਰਦ ਗਿਰਦ, ਬਿਨਾਂ ਕਿਸੇ ਮੀਡੀਏ ਤੋਂ ਵੀ "ਪੇਂਡੂ ਖਬਰੀਆਂ" ਤੋਂ  ਪੂਰੀਆਂ ਖਬਰਾਂ ਸੁਣ ਸਕਦੇ ਹੋ। ਕਿਉਂਕਿ ਪਿੰਡਾਂ ਦੀਆਂ ਸੱਥਾਂ ਵਿੱਚ, ਪਿੱਪਲਾਂ ,ਚੌਕਾਂ ਤੇ ਚੌਂਤਰਿਆਂ ਚ ਹੋਰ ਕੋਈ ਚਰਚਾ ਹੀ ਨਹੀਂ ਹੈ। ਕਿਸੇ ਨਾ ਕਿਸੇ ਪਾਸਿਓਂ ਆਉਂਦੀਆਂ ਜਾਂਦੀਆਂ ਟਰਾਲੀਆਂ, ਟਰੱਕ, ਗੱਡੀਆਂ,ਮੋਟਰ,ਕਾਰਾਂ ਤੇ ਤੁਸੀਂ ਬੈਨਰ ਲੱਗੇ ਦਿਨ ਰਾਤ ਦੇਖ ਸਕਦੇ ਹੋ। 

"ਪੰਜਾਬ ਦੇ ਲੋਕਾਂ ਦਾ" ਹਮੇਸ਼ਾ ਭਾਰਤ ਵਿੱਚ ਨਵਾਂ ਹੀ ਇਤਿਹਾਸ ਰਿਹਾ ਹੈ। ਜਿਹੜੇ ਵੀ ਸਾਸਕਾਂ ਨੇ ਮਾੜੀ ਅੱਖ ਨਾਲ ਤੱਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਮੂੰਹ ਦੀ ਹੀ ਖਾਣੀ ਪਈ।

ਦਿੱਲੀ ਦੀਆਂ ਸੜਕਾਂ ਨੂੰ ਦੋਹਾਂ ਪਾਸਿਆਂ ਤੋਂ ਰੋਕੀ ਬੈਠੇ ਲੋਕਾਂ ਨੂੰ ਜ਼ਿਆਦਾਤਰ ਇਹ ਜਾਣਕਾਰੀ ਹੋ ਚੁੱਕੀ ਹੈ ਕਿ ਕਿਸਾਨਾਂ ਤੇ ਜ਼ਬਰਦਸਤੀ ਥੋਪੇ ਕਾਲੇ ਕਾਨੂੰਨ ,ਕਿਸਾਨਾਂ ਦੇ ਜ਼ਮੀਨੀ ਅਤੇ ਨਿੱਜੀ ਅਧਿਕਾਰ ਖ਼ਤਮ ਕਰਨ ਵਾਲੇ ਤੇ ਜ਼ਮੀਨਾਂ ਨੂੰ ਖੋਹਣ ਵਾਲੇ ਹਨ।

ਭਾਰਤੀ ਸੰਵਿਧਾਨ ਚ 1961 ਅਨੁਸਾਰ ਕੇਂਦਰ ਸਰਕਾਰ ਕਿਸਾਨਾਂ ਦੇ ਖੇਤੀ ਸਬੰਧੀ ਮਸਲੇ ਵਿਚ ਸੂਬੇ ਨਾਲ ਸਬੰਧਤ ਕੋਈ ਕਾਨੂੰਨ ਨਹੀਂ ਬਣਾ ਸਕਦੀ ।ਇਹ ਸ਼ਿਰਫ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆਉਣ ਦੀ ਤਿਆਰੀ ਹੈ। ਅਮਰੀਕਾ ਵਿੱਚ ਸਿਰਫ਼ ਦੋ ਪ੍ਰਤੀਸ਼ਤ ਕਿਸਾਨ ਹੀ ਖੇਤੀ ਵਿਚ ਹਨ ਅਤੇ ਅਤੇ ਪੂਰੇ ਯੂਰਪ ਵਿਚ ਹਰ ਦਿਨ ਅਨੇਕਾਂ ਹੀ ਕਿਸਾਨ ਖੇਤੀ ਚੋਂ ਬਾਹਰ ਹੋ ਰਹੇ ਹਨ। ਜਦੋਂ ਲੋਕਾਂ ਨੂੰ ਕੋਈ ਵਿਰੋਧੀ ਕਾਰਵਾਈ ਜਚ ਗਈ ਹੋਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਹਾਰਨ ਦੀਆਂ ਹੱਦਾਂ ਬੰਨ੍ਹੇ ਟੱਪ ਚੁੱਕੇ ਹਨ। ਇਹ ਗੱਲ ਉਸ ਸਮੇਂ ਵੀ ਨਸ਼ਰ ਹੋ ਗਈ ਸੀ,ਜਦੋਂ ਬੈਰੀਗੇਡਾਂ ਨੂੰ ਤੋੜ ਕੇ,ਤੇ ਪੁਲੀਸ ਦੀਆਂ ਰੋਕਾਂ ਨੂੰ ਧੱਕ ਕੇ ,ਹਿੱਕ ਦੇ ਜ਼ੋਰ ਨਾਲ ਅੱਗੇ ਵਧਦੇ ਗਏ ਅਤੇ ਹਾਕਮ ਦੀ ਧਰਤ ਤੇ ਪੈਰ ਧਰ ਲਿਆ ਸੀ ।ਕਿਸਾਨੀ ਦਾ ਪਿੰਡਾਂ ਵਿਚ ਮੂਲ ਆਧਾਰ ਹੈ ।ਉਸ ਦੇ ਨਾਲ ਮਜ਼ਦੂਰ ਵੀ ਪਿੱਛੇ ਨਹੀਂ ਰਿਹਾ। ਪੰਜਾਬ ਵਿਚ ਮਜ਼ਦੂਰਾਂ ਦੇ ਸੰਗਠਨਾਂ ਤੇ ਮੁਲਾਜ਼ਮਾਂ ਦਾ ਵੀ ਅਹਿਮ ਰੋਲ ਹੈ  ।

ਜ਼ਿੰਦਗੀ ਵਿੱਚ ਬਹੁਤ ਸਾਰੇ ਘੋਲ ਅੱਖੀਂ ਦੇਖੇ,ਪਿੰਡੇ ਹੰਢਾਏ ।ਜਿਨ੍ਹਾਂ ਵਿੱਚ ਖ਼ਾਸ ਕਰਕੇ 1984 ਦੇ ਦੌਰ ਵਿੱਚ ਲੋਕਾਂ ਵੱਲੋਂ ਦਹਿਸ਼ਤਗਰਦੀ ਦਾ ਵਿਰੋਧ ਕੀਤਾ ਗਿਆ ਸੀ ।

ਬਹੁਤ ਸਾਰੇ ਹੱਕੀ ਅਤੇ ਸੰਘਰਸ਼ੀ ਘੋਲਾਂ ਵਿੱਚ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ । 

ਪਿਛਲੇ ਸਾਲ 2019 ਦੇ ਬਰਨਾਲਾ ਘੋਲ ਨੂੰ ਬਹੁਤ ਨੇੜਤਾ ਅਤੇ ਗੰਭੀਰਤਾ ਨਾਲ ਲਿਆ ਜੋ ਕਿਸਾਨ ਸਾਥੀਆਂ ਸਬੰਧੀ ਬੇ-ਇਨਸਾਫ ਸਬੰਧੀ ਘੋਲ ਸੀ, ਜੋ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਸੀ।

 ਜਦੋਂ ਠਾਠਾਂ ਮਾਰਦੇ ਇਕੱਠ ਵਿਚ ਸ਼ਮੂਲੀਅਤ ਕੀਤੀ ।ਜੇਲ੍ਹ ਦੇ ਸਾਹਮਣੇ ਹਾਈਵੇ ਰੋਕੀ ਬੈਠੇ ਲੋਕਾਂ ਵਿੱਚ ਬੇਮਿਸਾਲ ਇਕੱਠ ਵਿਚ ਬੀਬੀਆਂ  ਦੇ ਸਿਰਾਂ ਤੇ ਕੇਸਰੀ ਚੁੰਨੀਆਂ ਦੇਖਣ ਵਿਚ ਪਹਿਲਾ ਮੌਕਾ ਮਿਲਿਆ ਸੀ। ਬੀਬੀਆਂ ਨੂੰ ਦੇਖ ਕੇ ਆਪਣੇ ਸੁਨੇਹੇ ਚ ਇਕ ਸੁਨੇਹਾ ਦਿੱਤਾ ਸੀ

 ਜ਼ਾਲਮ ਜ਼ੁਲਮ ਵਧਾ ਰਿਹਾ ਹੈ- ਸ਼ੇਰਨੀਆਂ ਬਣ ਕੇ ਆਓ ਨੀ ਧੀਓ ""

"ਹੱਥਾਂ ਵਿੱਚ ਫੜ ਕੇ ਖੰਡਾ ਤਿੱਖਾ -ਆਬਰੂਆਂ ਖ਼ੁਦ ਬਚਾਓ ਨੀ ਧੀਓ"

  10 ਜਨਵਰੀ 2019 ਦਾ ਘੋਲ ਇੱਕ ਦਿਨ ਇਤਿਹਾਸਕ ਹੋ ਨਿਬੜਿਆ। ਜਦੋਂ ਕੁਝ ਹੀ ਦਿਨਾਂ ਬਾਅਦ ਕਿਸਾਨ ਆਗੂ ਦੀ ਉਮਰ ਕੈਦ ਦੀ ਸਜ਼ਾ ਅਵਾਮ ਨੇ ਮਾਫ ਕਰਵਾ ਕੇ ਹੀ ਸਾਹ ਲਿਆ ਸੀ।ਉਦੋਂ ਇਵੇਂ ਯਕੀਨਨ ਲੱਗਿਆ ਕਿ ਜਿੱਤਾਂ ਦੇ ਯੁੱਗ ਦੀ ਸ਼ੁਰੂਆਤ ਹੋਈ ਹੈ ।

 ਕਰੋਨਾ ਮਹਾਂਮਾਰੀ ਦੀ ਪੈਦਾਇਸ਼ ਵੀ ਆਰਥਿਕਵਾਦ,ਰਾਜਨੀਤਕਵਾਦ,, ਨਸਲਵਾਦ ,ਧਰਮਵਾਦ ਅਤੇ ਜਾਤੀਵਾਦ ਹੀ ਹੈ ।ਕਰੋਨਾ ਦੀ ਦਹਿਸ਼ਤ ਵੀ ਇਸੇ ਕਰਕੇ ਹੀ ਪੈਦਾ ਕੀਤੀ ਗਈ ਸੀ ਕਿ ਘੱਟ ਗਿਣਤੀ ਲੋਕਾਂ ਤੇ ਹਮਲੇ ਕੀਤੇ ਜਾਣ ,ਲੋਕਾਂ ਨੂੰ ਡਰਾ ਧਮਕਾ ਕੇ ਰੱਖਿਆ ਜਾਵੇ,ਮੂੰਹ ਬੰਦ ਕਰਵਾਏ ਗਏ,ਅੰਦਰੋਂ ਅੰਦਰੀਂ ਹੁਕਮ ਦਿੱਤਾ ਗਿਆ ਤਾਂ ਜੋ ਨਵੇਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਣ। ਇਹ ਕਿਸਾਨ ਵਿਰੋਧੀ ਕਾਨੂੰਨ ਵੀ ਇਸੇ ਕੜੀ ਦਾ ਹੀ ਇਕ ਅਹਿਮ ਹਿੱਸਾ ਹੈ ।ਪਰ ਲੋਕਾਂ ਨੇ ਹਾਕਮ ਜਮਾਤਾਂ ਵੱਲੋਂ ਪਾਈ ਇਸ ਦਹਿਸ਼ਤ ਨੂੰ ਦਿਮਾਗਾਂ ਵਿੱਚੋਂ ਕੱਢ ਪਰ੍ਹਾਂ ਵਗਾਹ ਮਾਰਿਆ। ਉਸ ਸਮੇਂ ਜਦੋਂ ਕੋਰੋਨਾ ਮਹਾਮਾਰੀ ਇਨ੍ਹਾਂ ਹਾਕਮ ਜਮਾਤਾਂ ਵੱਲੋਂ ਫੈਲਾਈ ਗਈ ਸੀ ਤਾਂ  ਪ੍ਰਾਈਵੇਟ ਨਰਸਿੰਗ ਹੋਮਾਂ ਵਾਲੇ  ਡਾਕਟਰਾਂ ਨੇ ਆਪਣੇ ਹਸਪਤਾਲਾਂ ਵਿੱਚ ਮਰੀਜ਼ ਦੇਖਣੇ ਬੰਦ ਤਾਂ ਕੀਤੇ ਹੀ ਤੇ ਅੰਦਰੋਂ ਅੰਦਰੀ ਜਿੰਦਰੇ ਲਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੀ ਖਾਤਰ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ। ਉਸ ਸਮੇਂ ਇਹ ਸਾਡੇ  ਪੇਂਡੂ ਡਾਕਟਰ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਲੋਕਾਂ ਦੇ ਮਸੀਹਾ ਬਣ ਕੇ ਆਪਣੇ ਲੋਕਾਂ ਦੀ ਦਿਨ ਰਾਤ ਨਿਰਸੁਆਰਥ ਸੇਵਾ ਕਰਦੇ ਰਹੇ । ਉਸ ਸਮੇਂ ਸਰਕਾਰਾਂ ਨੇ ਵੀ ਪੇਂਡੂ ਡਾਕਟਰਾਂ ਨੂੰ ਯੋਗ ਨਾ ਸਮਝਿਆ। ਸਿਹਤ ਵਿਭਾਗ ਨੇ ਵੀ ਲੋਕਾਂ ਦੀ ਸੇਵਾ ਕਰਨ ਪ੍ਰਤੀ ਚੰਗਾ ਤਾਂ ਕੀ ਕਹਿਣਾ ਸੀ ਸਗੋਂ ਕੋਰੋਨਾ ਫੈਲਾਉਣ ਦਾ ਹਊਆ ਫੈਲਾਅ ਦਿੱਤਾ। ਹਕੀਕਤ ਇਹ ਹੈ ਕਿ ਪਿੰਡਾਂ ਦੇ ਲੋਕ ਜਾਣਦੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੀਆਂ ਬਸਤੀਆਂ ਵਿਚ ਦਿਨ ਰਾਤ ਇਨ੍ਹਾਂ ਪਿੰਡਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੇ ਦਿਨ ਰਾਤ ਸੇਵਾ ਕੀਤੀ ਹੈ।

25 ਸਤੰਬਰ 2020 ਦੇ ਕਿਸਾਨੀ ਅੰਦੋਲਨ ਦੇ ਸ਼ੁਰੂ ਦੇ ਦੌਰ ਵਿੱਚ ਪੇਂਡੂ ਡਾਕਟਰਾਂ ਦੀ ਜਥੇਬੰਦੀ ਨੇ ਮੋਢੇ ਨਾਲ ਮੋਢਾ ਲਾ ਕੇ ਇਹ ਸਾਬਤ ਕਰ ਦਿੱਤਾ ਕਿ ਪਿੰਡਾਂ ਦੇ ਲੋਕਾਂ ਤੇ ਡਾਕਟਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ।ਟੌਲ ਪਲਾਜ਼ਿਆਂ,ਪੈਟਰੋਲ ਪੰਪਾਂ,ਰੇਲਵੇ ਸਟੇਸ਼ਨਾਂ ਆਦਿ ਤੇ ਲੱਗੇ ਕਿਸਾਨੀ ਧਰਨਿਆਂ ਵਿਚ ਫਰੀ ਮੈਡੀਕਲ ਕੈਂਪ ਲਾਏ ਅਤੇ ਸੰਘਰਸ਼ ਵਿੱਚ ਰੇਲਾਂ ਰੋਕਣ ਵਰਗੇ ਫ਼ੈਸਲਿਆਂ ਨਾਲ ਖਡ਼੍ਹੇ,। ਇਸ ਅੰਦੋਲਨ ਦਾ ਦਿੱਲੀ ਵੱਲ ਕੂਚ ਕਰ ਜਾਣ ਤੇ ਲੋਕਾਂ ਦੇ ਹੜ੍ਹ ਨਾਲ ਮੇਲੇ ਦਾ ਰੂਪ ਧਾਰ ਕਰ ਜਾਣਾ,ਇਹ ਕਿਸੇ ਦੇ  ਚਿੱਤ ਚੇਤੇ ਵੀ ਨਹੀਂ ਸੀ ਕਿ ਪਹਿਲੇ ਦਿਨ ਤੋਂ ਹੀ ਦਿੱਲੀ ਹਾਕਮਾਂ ਦਾ ਅੜੀਅਲ ਵਤੀਰਾ ਵਿਰੋਧੀ ਲੀਹ ਅਖਤਿਆਰ ਕਰਦਾ ਤੇ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਤੇ ਸੰਜੀਦਗੀ ਵੀ ਹਾਕਮ ਦੇ ਉੱਪਰ ਦੀ ਜੇਤੂ ਲੀਹ ਅਖਤਿਆਰ ਕਰਦੀ ਹੈ ।

ਇਸ ਸਮੇਂ ਜਦੋਂ ਪੁਲੀਸ ਦਾ ਖੌਫ਼ ਤੇ ਪੈਰਾ ਮਿਲਟਰੀ ਦਾ ਖੌਫ਼ ਹੋਵੇ,ਉਸ ਸਮੇਂ ਪੇਂਡੂ ਡਾਕਟਰਾਂ ਦੀ ਇਕ ਖਾੜਕੂ ਜਥੇਬੰਦੀ (ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295) ਜੋ ਪੱਚੀ ਸਾਲਾਂ ਤੋਂ ਵੀ ਵੱਧ ਅਰਸੇ ਤੋਂ ਆਪਣੀਆਂ ਮੰਗਾਂ ਪ੍ਰਤੀ ਤੇ ਸਰਕਾਰ ਦੇ ਹਰ ਕਿਸਮ ਦੇ ਜ਼ੁਲਮ ਵਿਰੁੱਧ  ਸੰਘਰਸ਼ ਕਰਦੀ ਆ ਰਹੀ ਹੈ ।ਜਿਸ  ਨੇ ਪੰਜਾਬ ਵਿਚ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਘਿਰਾਓ ਕਰਕੇ ਅਤੇ ਵਿਧਾਨ ਸਭਾ ਦੇ ਘਿਰਾਓ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਹੁਣ ਦਿੱਲੀ ਬਾਰਡਰਾਂ ਤੇ ਵੀ ਪਹਿਲੇ ਦਿਨ ਤੋਂ ਹੀ ਮੈਡੀਕਲ ਕੈਂਪ ਲਗਾਈ ਬੈਠੇ ਹਨ ।ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਤਰੀਕੇ ਨਾਲ ਸੇਵਾ ਨਿਭਾਅ ਰਹੀਆਂ ਹਨ। ਪੇਂਡੂ ਡਾਕਟਰਾਂ ਦਾ ਪੇਂਡੂ ਲੋਕਾਂ ਤੇ ਸ਼ਹਿਰੀ ਗ਼ਰੀਬ ਲੋਕਾਂ ਦਾ ਨਹੁੰ ਮਾਸ ਦਾ ਰਿਸ਼ਤਾ ਨਿਭਾਇਆ ਹੈ। ਪਿੰਡਾਂ ਦੇ ਡਾਕਟਰ ਕਿਸਾਨਾਂ ,ਮਜ਼ਦੂਰਾਂ ,ਮੁਲਾਜ਼ਮਾਂ ਦੀ ਹੀ ਔਲਾਦ ਹਨ। ਜਿਸ ਕਰਕੇ ਉਹ ਕਿਸਾਨਾਂ ਦੇ ਹੀ ਧੀਆਂ ਪੁੱਤਰ ਹਨ ।ਇਸ ਕਰਕੇ ਇਹ ਡਾਕਟਰ ਲੋਕ ਇਸ ਘੋਲ ਨੂੰ  ਜਿੱਤ ਦੀ ਆਸ ਵਿੱਚ ਹਰ ਕਿਸਮ ਦਾ ਫਰਜ਼ ਅਦਾ ਕਰ ਰਹੇ ਹਨ ।

ਇੰਡੀਆ ਪੱਧਰ ਤੇ ਬਣੀ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਵੱਲੋਂ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਦਿਨ- ਰਾਤ ਆਪੋ ਆਪਣੀ ਡਿਊਟੀ ਨਿਭਾ ਰਹੇ ਹਨ। ਪੂਰੇ ਪੰਜਾਬ ਵਿੱਚੋਂ ਵੀ ਜ਼ਿਲ੍ਹਾ ਵਾਈਜ਼ ਦਿੱਲੀ ਦੇ ਬਾਰਡਰਾਂ ਤੇ ਫਰੀ ਮੈਡੀਕਲ ਕੈਂਪਾਂ ਵਿੱਚ ਡਿਊਟੀਆਂ ਲਗਾ ਕੇ ਇਹ ਪੇਂਡੂ ਡਾਕਟਰ ਦਿਨ ਰਾਤ ਸੇਵਾ ਕਰ ਰਹੇ ਹਨ।

ਜੋ ਕਿ ਅਜੋਕੇ ਸਮੇਂ ਦੀ ਇਕ ਮਿਸਾਲ ਬਣ ਚੁੱਕੀ ਹੈ । ਇਸ ਦਾ ਇਤਿਹਾਸ ਸੁਨਹਿਰੀ ਪੰਨਿਆਂ ਚ ਲਿਖਿਆ ਜਾਵੇਗਾ।.

 

ਲੇਖਕ:- ਡਾ ਰਮੇਸ਼ ਕੁਮਾਰ ਬਾਲੀ

.........                   ਸੂਬਾ ਪ੍ਰਧਾਨ 

 

ਅਨੁਵਾਦ:- ਡਾ ਮਿੱਠੂ ਮੁਹੰਮਦ

 ਸੂਬਾ ਸੀਨੀਅਰ ਮੀਤ ਪ੍ਰਧਾਨ

 

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ  (ਰਜਿ:295)