ਨਸ਼ਿਆ ਖਿਲਾਫ ਲਾਇਆ ਸੈਮੀਨਰ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-

ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਦੀ ਅਗਵਾਈ ਹੇਠ ਭਾਈ ਦਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ ਨਸ਼ਿਆ ਖਿਲਾਫ ਸੈਮੀਨਰ ਲਾਇਆ ਗਿਆ।ਇਸ ਮੌਕੇ ਸਕੂਲੀ ਵਿਿਦਆਰਥੀਆ ਨੂੰ ਸੰਬੋਧਨ ਕਰਦਿਆ ਇੰਚਾਰਜ ਰੁਬਨੀਵ ਸਿੰਘ ਨੇ ਕਿਹਾ ਕਿ ਨਸੇ ਜਿਥੇ ਵਿਅਕਤੀ ਦਾ ਸਮਾਜ ਵਿਚੋ ਮਾਣ-ਸਨਮਾਨ ਖਤਮ ਕਰ ਦਿੰਦੇ ਹਨ ਉੱਥੇ ਨਸੇ ਵਿਅਕਤੀ ਨੂੰ ਆਰਥਿਕ ਅਤੇ ਸਰੀਰਕ ਤੌਰ ਤੇ ਵੀ ਖਤਮ ਕਰ ਦਿੰਦੇ ਹਨ।ਉਨ੍ਹਾ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਇਲਾਕੇ ਵਿਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਸੀ ਤੁਰੰਤ ਥਾਣਾ ਹਠੂਰ ਨੂੰ ਦੇਵੋ ਅਤੇ ਸੂਚਨਾ ਦੇਣ ਵਾਲੇ ਦਾ ਪਤਾ ਗੁੱਪਤ ਰੱਖਿਆ ਜਾਵੇਗਾ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਇੰਚਾਰਜ ਰੁਬਨੀਵ ਸਿੰਘ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਮੁੱਖ ਸਿੰਘ ਸੰਧੂ ਮਾਣੂੰਕੇ,ਸੁਖਦੇਵ ਸਿੰਘ,ਸਕੂਲ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

(ਫੋਟੋ ਕੈਪਸਨ:-ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਸੈਮੀਨਰ ਨੂੰ ਸੰਬੋਧਨ ਕਰਦੇ ਹੋਏ)