ਪੁਰਾਣੀ ਦਾਣਾ ਮੰਡੀ ਚ  ਕਰਿਆਨੇ ਦੀ ਦੁਕਾਨ ਤੇ ਚੋਰੀ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਆਏ ਦਿਨ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਸਰਗਰਮ ਹਨ ਕਦੇ ਰਾਹਗੀਰਾਂ ਤੋਂ ਪਰਸ ਮੋਬਾਈਲ ਨਕਦੀ ਲੁੱਟ ਕੇ ਦੋੜ ਜਾਂਦੇ ਹਨ ਅਤੇ ਕਦੇ ਚੋਰ ਬੇਖੋਫ ਹੋ ਕੇ ਘੁੰਮਦੇ ਹਨ ਅੱਜ ਜਗਰਾਉਂ ਦੇ ਪ੍ਰਮੁੱਖ ਪੁਰਾਣੀ ਦਾਣਾ ਮੰਡੀ ਵਿਖੇ ਇਕ ਦੁਕਾਨਦਾਰ ਦੇ ਸਟਰ ਨੂੰ ਲੱਗੇ ਤਾਲੇ ਤੋੜ ਕੇ ਚੋਰੀ ਕਰਨ ਵਿੱਚ ਸਫਲ ਹੋ ਗਏ ।ਇਹ ਘਟਨਾ 22ਤੇ23ਦਸਵਰ ਦੀ ਰਾਤ ਨੂੰ ਘਟੀ ਜਦੋਂ ਚੋਰਾਂ ਨੇ ਪੁਰਾਣੀ ਦਾਣਾ ਮੰਡੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਲੁੱਟ ਲਿਆ ਤੇ ਕਰਿਆਨੇ ਦਾ ਸਮਾਨ ਤੇ ਨਕਦੀ ਆਦਿ ਲੁੱਟ ਕੇ ਫ਼ਰਾਰ ਹੋ ਗਏ।ਤੀਰਥ ਰਾਮ ਸਰੂਪ ਮਰਚੰਟ ਨਾਮੀ ਦੁਕਾਨ ਦਾਰ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਰਾਤ ਲਗਭਗ 7:30ਤੇ ਘਰ ਗਿਆ ਦੂਸਰੇ ਦਿਨ ਜਦੋਂ ਉਹ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਵੜ ਕੇ ਸਮਾਨ ਤੇ ਨਕਦੀ ਲੁੱਟ ਕੇ ਲੇ ਗੲਏ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਦਵਾਰਾ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ।