ਲੋਕ ਗਾਇਕ ਰਣਜੀਤ ਮਣੀ ਨੇ ਦਿੱਲੀ ਨੂੰ ਜੱਥਾ ਕੀਤਾ ਰਵਾਨਾ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਲੋਕ ਗਾਇਕ ਰਣਜੀਤ ਮਣੀ ਨੇ ਅੱਜ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ 20 ਨੌਜਵਾਨਾ ਦਾ 21ਵਾਂ ਜੱਥਾ ਰਵਾਨਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਲੋਕ ਗਾਇਕ ਰਣਜੀਤ ਮਣੀ ਨੇ ਦੱਸਿਆ ਕਿ ਅੱਜ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ ਦਾ ਅੰਨਦਾਤਾ ਦਿੱਲੀ ਦੀਆ ਮੁੱਖ ਸੜਕਾ ਤੇ ਪਿਛਲੇ 40 ਦਿਨਾ ਤੋ ਦਿਨ-ਰਾਤ ਰੋਸ ਧਰਨੇ ਦੇ ਰਿਹਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆ ਦੇ ਹੱਕ ਵਿਚ ਖੜੀ ਹੈ ਜਦਕਿ ਦੇਸ ਦੇ ਵਿਕਾਸ ਵਿਚ ਕਿਸਾਨ ਵੀਰਾ ਦਾ ਇੱਕ ਵੱਡਾ ਯੋਗਦਾਨ ਹੈ।ਉਨ੍ਹਾ ਕਿਹਾ ਕਿ ਅੱਜ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਨੂੰ ਕਿਸਾਨੀ ਸੰਘਰਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ ਹੋਰ ਤਿੱਖਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੇ ਦੋ ਨਵੇ ਗੀਤ ‘ਸਰਦਾਰ’ ਅਤੇ ‘ਹਲ ਖੰਡੇ ਤਲਵਾਰਾਂ’ਗੀਤ ਰਿਲੀਜ ਕੀਤੇ।ਉਨ੍ਹਾ ਦੱਸਿਆ ਕਿ ‘ਸਰਦਾਰ’ ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ ਨੇ ਅਤੇ ‘ਹਲ ਖੰਡੇ ਤਲਵਾਰਾਂ’ਨੂੰ ਕਲਮ ਬੰਦ ਕੀਤਾ ਹੈ ਗੀਤਕਾਰ ਦੋਹਰਾ ਸਰਜਿੰਦਰ ਨੇ ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਨ੍ਹਾ ਦੋਵੇ ਗੀਤਾ ਨੂੰ ਮਾਂ ਵਰਗਾ ਪਿਆਰ ਅਤੇ ਸਤਿਕਾਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚਾਇਤ ਕੋਕਰੀ ਬੁੱਟਰਾ ਅਤੇ ਨੋਜਵਾਨ ਕਲੱਬ ਕੋਕਰੀ ਬੁੱਟਰਾ ਹਾਜ਼ਰ ਸੀ।

ਫੋਟੋ ਕੈਪਸਨ:- ਲੋਕ ਗਾਇਕ ਰਣਜੀਤ ਮਣੀ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ ਜੱਥਾ ਰਵਾਨਾ ਕਰਦੇ ਹੋੲ