ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਦੇ ਤੇ ਯੂ ਟੀ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਫੈਸਲੇ ਤਹਿਤ ਸਾਂਝਾ ਫਰੰਟ ਦੀ ਜਗਰਾਉਂ ਤਹਿਸੀਲ ਨਗਰ ਕੌਂਸਲ ਜਗਰਾਓਂ ਦੀ ਸਫਾਈ ਸੇਵਕ ਯੂਨੀਅਨ ਵੱਲੋਂ ਅਤੇ ਸੀਵਰੇਜ ਬੋਰਡ ਦੀ ਸਫਾਈ ਯੂਨੀਅਨ ਵੱਲੋਂ ਨਗਰ ਕੌਂਸਲ ਦੇ ਗੇਟ ਤੋਂ ਰੈਲੀ ਕੱਢ ਦੇ ਹੋਏ ਰਾਣੀ ਝਾਂਸੀ ਚੋਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ । ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਮੰਗਾਂ ਨੂੰ ਹਿਤ ਕਰਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਸੁਬਾ ਸਰਕਾਰ ਵਲੋਂ ਸਾਂਝਾ ਫਰੰਟ ਦੇ ਅਹੁਦੇਦਾਰ ਨਾਲ ਕੀਤੀਆ ਮੀਟਿੰਗਾਂ ਵਿੱਚ ਮੰਨਿਆ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਵਿਤ ਮੰਤਰੀ ਕੀਤੇ ਵਾਅਦਿਆਂ ਤੋਂ ਵੀ ਮੁਕਰਿਆ ਜਾ ਰਿਹਾ ਹੈ ਜਿਸ ਦੇ ਪ੍ਰਤੀ ਸੁਬੇ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰ ਵਰਗ ਅੰਦਰ ਭਾਰੀ ਰੋਸ ਹੈ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਦਸੰਬਰ 2010ਵਿਚ ਲਾਗੂ ਕਰਨ ਦੀ ਥਾਂ ਫਰਵਰੀ 2021ਤਕ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ।ਮਹਿਗਾਈ ਭਤੇ ਦੀਆ ਕਿਸ਼ਤਾਂ ਅਤੇ ਬਕਾਇਆ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਕਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆ ਜਾ ਰਹੀਆ। ਵਿਭਾਗ ਦੇ ਨਵੀਨ ਕਰਨ ਦੇ ਨਾਂ ਹੇਠ ਹਜ਼ਾਰਾਂ ਪੋਸਟਾ ਨੂੰ ਖਤਮ ਕੀਤਾ ਜਾ ਰਿਹਾ ਹੈ। ਪੂਰਾਨੀ ਪੈਂਨਸ਼ਨ  ਬਹਾਲ ਕਰਨ ਤੇ ਵੀ ਸਰਕਾਰ ਇਨਕਾਰੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਵੀਂ ਕੀਤੀ ਜਾ ਰਹੀ ਭਰਤੀ ਅਤੇ ਕੇਂਦਰੀ ਸੰਕੇਤ ਲਾਗੂ ਕਰਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਇਸ ਦੇ ਵਿਰੁੱਧ ਵੀ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਰੈਲੀ ਉਪਰੰਤ ਨਗਰ ਕੌਂਸਲ ਜਗਰਾਓਂ ਗੇਟ ਤੋਂ ਰੈਲੀ ਕੱਢ ਦੇ ਹੋਏ ਰਾਣੀ ਝਾਂਸੀ ਚੋਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਕਲੈਰੀਕਲ ਸਟਾਫ ਯੂਨੀਅਨ ਪ੍ਰਧਾਨ ਵਿਜੇ ਕੁਮਾਰ ਸੋਨੀ, ਸੀਵਰੇਜ ਯੂਨੀਅਨ ਪ੍ਰਧਾਨ ਨਿੱਕਾ, ਮਹਿਲਾ ਵਿੰਗ ਪ੍ਰਧਾਨ ਮਿਸ਼ਰੋ ਦੇਵੀ, ਗਵਰਧਨ, ਸੁਤੰਤਰ ਗਿੱਲ,ਅਨੁਪ ਕੁਮਾਰ, ਪ੍ਰਦੀਪ ਕੁਮਾਰ, ਪ੍ਰਿਥੀ ਪਾਲ, ਭੂਸ਼ਨ ਗਿੱਲ, ਬਿਕਰਮ ਗਿੱਲ ਬੱਗਾ ਗਿੱਲ, ਸਤੀਸ਼ ਗਿੱਲ, ਰਜਿੰਦਰ ਕੁਮਾਰ, ਰਾਜ ਕੁਮਾਰ,ਰਾਜੂ, ਬਲਵੀਰ ਗਿਲ, ਸ਼ਨੀਲ ਕੁਮਾਰ,ਬੰਟੀ, ਅਨਿਲ ਸਿੰਘ, ਆਦਿ ਹਾਜ਼ਰ ਸਨ