ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਆਏ ਡੀ ਐੱਸ ਪੀ ਕੁਲਦੀਪ ਸਿੰਘ ਅਤੇ ਐਸ ਐਚ ਓ ਅਮਰੀਕ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

ਸਬ ਡਿਵੀਜ਼ਨ ਮਹਿਲ ਕਲਾਂ ਦੇ ਅਧਿਕਾਰ ਖੇਤਰ ਅਧੀਨ ਪੈਦੇ ਪਿੰਡਾਂ ਦੇ ਮੋਹਤਵਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ-ਡੀਐੱਸਪੀ ਕੁਲਦੀਪ ਸਿੰਘ                                                                                                                                      

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ,ਖਜ਼ਾਨਚੀ ਇਕਬਾਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬ ਡਿਵੀਜ਼ਨ ਮਹਿਲ ਕਲਾਂ ਦੇ ਨਵੇਂ ਆਈ,ਪੀ,ਪੀ,ਐਸ ਅਧਿਕਾਰੀ ਡੀ ,ਐੱਸ,ਪੀ ਕੁਲਦੀਪ ਸਿੰਘ ਅਤੇ ਐੱਸ,ਐੱਚ,ਓ ਮਹਿਲ ਕਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਖਜ਼ਾਨਚੀ ਇਕਬਾਲ ਸਿੰਘ ਮਹਿਲਕਲਾਂ ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ਨੇ ਨਵੇਂ ਆੲੇ ਡੀ,ਐੱਸ,ਪੀ ਤੇ ਪੀ,ਪੀ,ਐੱਸ ਅਧਿਕਾਰੀ ਕੁਲਦੀਪ ਸਿੰਘ ਦੇ ਸਬ ਡਿਵੀਜ਼ਨ ਮਹਿਲ ਕਲਾਂ ਦੇ ਨਵੇਂ ਡੀ,ਐੱਸ,ਪੀ ਵਜੋਂ ਚਾਰਜ ਸੰਭਾਲਣ ਤੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ। ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਹਰ ਇਕ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਪੂਰਾ ਇਨਸਾਫ ਦੇਣਗੇ ਇਸ ਮੌਕੇ ਨਵੇਂ ਆਏ ਡੀ,ਐੱਸ,ਪੀ,ਪੀ,ਪੀ,ਐੱਸ ਅਧਿਕਾਰੀ ਕੁਲਦੀਪ ਸਿੰਘ ਨੇ ਕਮੇਟੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਬ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੇ ਆਮ ਲੋਕਾਂ ਨੂੰ ਦਫ਼ਤਰ ਅੰਦਰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਹਰ ਇੱਕ ਵਿਅਕਤੀ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਉਨ੍ਹਾਂ ਸਮੂਹ ਕਮੇਟੀ ਦਾ ਮਾਣ ਸਨਮਾਨ ਦੇਣ ਬਦਲੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਗਿਆਨੀ ਕਰਮ ਸਿੰਘ ਹਰੀ ਸਿੰਘ ਮਹਿਲ ਕਲਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।