ਝੂਲਦੇ ਨਿਸ਼ਾਨ ਕਿਸਾਨੀ ਦੇ ਮੁਹਿੰਮ ਤਹਿਤ ਅੱਜ ਰੰਗਿਆ ਜਾਵੇਗਾ ਮਹਿਲ ਕਲਾਂ ਦਾ ਬਜ਼ਾਰ ਕਿਸਾਨੀ ਝੰਡਿਆਂ ਨਾਲ ।

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-ਦੀ ਦਿੱਲੀ ਵਿਖੇ ਕਿਸਾਨ-ਟਰੈਕਟਰ-ਪਰੇਡ ਨੂੰ ਇਤਿਹਾਸਕ ਬਣਾਉਣ ਸਬੰਧੀ ਪੂਰੇ ਭਾਰਤ ਨੂੰ ਅਤੇ ਖ਼ਾਸਕਰ ਪੰਜਾਬ ਦੇ ਬਾਜ਼ਾਰਾਂ ਨੂੰ,ਪਿੰਡਾਂ ਨੂੰ,ਸ਼ਹਿਰਾਂ ਨੂੰ  ਕਿਸਾਨੀ ਝੰਡੇ ਨਾਲ ਝੂਲਦੇ ਨਿਸ਼ਾਨ ਕਿਸਾਨੀ ਦੇ ਮੁਹਿੰਮ ਤਹਿਤ 23 ਜਨਵਰੀ 2021 ਨੂੰ ਮਹਿਲ ਕਲਾਂ ਦੇ ਪੂਰੇ ਬਾਜ਼ਾਰ ਨੂੰ ਕਿਸਾਨੀ ਝੰਡਿਆਂ ਨਾਲ ਅਤੇ ਦੁਕਾਨਦਾਰ ਯੂਨੀਅਨ ਵੱਲੋਂ ਜਾਰੀ ਕੀਤੇ ਸਟਿੱਕਰਾਂ ਨਾਲ ਸਜਾਇਆ ਜਾਵੇਗਾ।ਜਿਸ ਵਿੱਚ ਹਰੇਕ ਦੁਕਾਨਦਾਰ ਦੇ ਬੂਹੇ ਅੱਗੇ ਕਿਸਾਨੀ ਝੰਡਾ ਅਤੇ ਕਿਸਾਨੀ ਸਟਿੱਕਰ ਲਗਾਇਆ ਜਾਵੇਗਾ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ  ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ,ਕਰਮ ਉੱਪਲ ਅਤੇ  ਹਰਦੀਪ ਬੀਹਲਾ ਨੇ ਦੱਸਿਆ ਕਿ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਹਾਂ,ਜਿਨ੍ਹਾਂ ਨੇ ਸਾਨੂੰ ਇਸ ਇਤਿਹਾਸਕ ਕਦਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਦਗਾਰੀ ਬਣਾਉਣ ਲਈ ਕਿਸਾਨੀ ਝੰਡਿਆਂ ਦਾ ਸਹਿਯੋਗ ਦਿੱਤਾ।

ਉਨ੍ਹਾਂ ਹੋਰ ਕਿਹਾ ਕਿ ਸਮੂਹ ਦੁਕਾਨਦਾਰਾਂ ਵੱਲੋਂ ਦੁਕਾਨਦਾਰ ਯੂਨੀਅਨ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਲੱਖਣ ਇਤਿਹਾਸਕ ਯਾਦ ਨੂੰ ਹੋਰ ਵਧੀਆ ਬਣਾਉਣ ਲਈ ਹਰ ਇੱਕ ਦੁਕਾਨਦਾਰ ਆਪਣੇ ਵੱਲੋਂ ਬਣਦਾ ਪੂਰਨ ਯੋਗਦਾਨ ਪਾ ਰਿਹਾ ਹੈ ।

ਪ੍ਰਧਾਨ ਗਗਨ ਸਰਾਂ ਨੇ ਦੱਸਿਆ ਕਿ ਇਸ ਸੰਬੰਧੀ ਬਾਜ਼ਾਰ ਵਿਚ ਮਾਰਚ ਵੀ ਕੀਤਾ ਜਾਵੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ,ਜਗਦੀਪ ਸਿੰਘ, ਪੰਨਾ ਮਿੱਤੂ,ਜਗਦੀਸ਼ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਅਣਖੀ,ਆਤਮਾ ਸਿੰਘ,ਡਾ ਮਿੱਠੂ ਮੁਹੰਮਦ,ਐਡਵੋਕੇਟ ਗੁਰਜੀਤ ਸਿੰਘ,ਅਮਨਦੀਪ ਪਾਸੀ,ਬੂਟਾ ਸਿੰਘ ਗੰਗੋਹਰ,ਬੂਟਾ ਸਿੰਘ ਮਹਿਲਕਲਾਂ,ਡਾ ਅਮਰਿੰਦਰ ਸਿੰਘ,ਬਲਦੇਵ ਸਿੰਘ ਗਾਗੇਵਾਲ, ਜਗਜੀਤ ਸਿੰਘ ਛੀਨੀਵਾਲ,ਜਗਜੀਤ ਸਿੰਘ ਮਹਿਲਕਲਾਂ,ਜਗਤਾਰ ਸਿੰਘ ਗਿੱਲ,ਜਗਦੇਵ ਸਿੰਘ ਕਾਲਾ,ਮੋਨੂੰ ਬਾਂਸਲ,ਪ੍ਰਦੀਪ ਕੁਮਾਰ ਵਰਮਾ,ਪ੍ਰੇਮ ਕੁਮਾਰ ਪਾਸੀ,ਰਾਜਵਿੰਦਰ ਸਿੰਘ ਮਹਿਲਕਲਾਂ,ਸੰਜੀਵ ਕੁਮਾਰ,ਸਿਕੰਦਰ ਸਿੰਘ,ਮਨਦੀਪ ਕੁਮਾਰ ਚੀਕੂ,ਰੇਸ਼ਮ ਸਿੰਘ ਰਾਮਗੜ੍ਹੀਆ,ਮਨਦੀਪ ਕੁਮਾਰ ਮੋਨੂੰ,ਗੁਰਚਰਨ ਸਿੰਘ,ਸੰਜੀਵ ਕੁਮਾਰ,ਸੁਖਵਿੰਦਰ ਸਿੰਘ ਹੈਰੀ, ਜੀਵਨ ਕੁਮਾਰ ਵਿਕਟਰ,ਤੇਜਿੰਦਰ ਸਿੰਘ ਮਿੰਟੂ,ਜਰਨੈਲ ਸਿੰਘ ਮਿਸਤਰੀ,ਅਸ਼ੋਕ ਕੁਮਾਰ,ਬਲਜੀਤ ਸਿੰਘ ਗੰਗੋਹਰ,ਬਲਜਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।