ਚੋਰਾਂ ਦੇ ਹੌਸਲੇ ਬੁਲੰਦ ਟਰਾਂਸਪੋਰਟ ਨਗਰ ਲੁਧਿਆਣਾ ਤੋਂ ਮਹਿੰਦਰਾ ਪਿੱਕਅੱਪ ਗੱਡੀ ਚੋਰੀ

ਜਗਰਾਉਂ/ਲੁਧਿਆਣਾ-ਜਨਵਰੀ 2021 (ਗੁਰਸੇਵਕ ਸੋਹੀ / ਜਸਮੇਲ ਗ਼ਾਲਬ )-

ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਟਰਾਂਸਪੋਰਟ ਨਗਰ ਵਿਖੇ 19-1-21 ਨੂੰ ਗੁਰਪ੍ਰੀਤ ਸਿੰਘ % ਸਵ: ਜੱਗਾ ਸਿੰਘ ਵਾਸੀ ਗੁੱਜਰਵਾਲ ਦੀ ਮਹਿੰਦਰਾ ਪਿੱਕਅੱਪ ਗੱਡੀ ਚੋਰੀ ਹੋ ਗਈ ।ਗੁਰਪ੍ਰੀਤ ਦਾ ਕਹਿਣਾ ਹੈ ਕਿ ਮੈਂ ਬੇਰੁਜ਼ਗਾਰ ਹੋਣ ਦੇ ਨਾਤੇ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਤਕਰੀਬਨ 4 ਮਹੀਨੇ ਪਹਿਲਾਂ 4,50 ਲੱਖ ਦੀ ਗੱਡੀ ਲੈ ਕੇ ਦਿੱਤੀ। ਟਰਾਂਸਪੋਰਟ ਨਗਰ ਨੇਡ਼ੇ ਸੰਕਰ ਢਾਬਾ ਦੇ ਕੋਲ ਖੜ੍ਹੀ ਕਰਕੇ  ਮੈਂ ਆਪਣੇ ਦੋਸਤ ਦੀ ਗੱਡੀ ਵਿੱਚ ਜਾ ਕੇ ਬੈਠ ਗਿਆ। ਜਦੋਂ ਮੈਂ 10 ਮਿੰਟ ਬਾਅਦ ਵਿੱਚ ਦੇਖਿਆ ਤਾਂ ਮੇਰੀ ਗੱਡੀ ਚੋਰ ਲੈ ਕੇ ਫ਼ਰਾਰ ਹੋ ਗਏ। ਅੱਜ 5 ਦਿਨਾਂ ਤੋਂ ਅਸੀਂ ਲਗਾਤਾਰ ਗੱਡੀ ਦੀ ਭਾਲ ਵਿਚ ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਫਿਰ ਰਹੇ ਹਾਂ ਅਤੇ ਗੱਡੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ।ਉਨ੍ਹਾਂ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਮੇਰੀ ਗੱਡੀ ਦੀ ਛੇਤੀ ਤੋਂ ਛੇਤੀ ਭਾਲ ਕੀਤੀ ਜਾਵੇ। ਡਿਊਟੀ ਅਫਸਰ ਥਾਣਾ ਮੋਤੀ ਨਗਰ ਦੇ ਏਐੱਸਆਈ ਚਰਨ ਸਿੰਘ ਦਾ ਕਹਿਣਾ ਹੈ ਕਿ ਚੋਰ ਗੱਡੀ ਨੂੰ ਟਰਾਂਸਪੋਰਟ ਨਗਰ ਤੋਂ ਚੋਰੀ ਕਰ ਕੇ ਮਲੇਰਕੋਟਲਾ ਵੱਲ ਲੈ ਗਏ ਅਤੇ ਆਸ-ਪਾਸ ਏਰੀਏ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਜੇ ਤਕ ਗੱਡੀ ਨਹੀਂ ਲੱਭੀ ਤੇ ਪੁਲਸ ਪ੍ਰਸ਼ਾਸਨ ਵਲੋਂ ਭਾਲ ਜਾਰੀ ਹੈ।