ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ ✍️ ਚੰਦਰ ਪ੍ਰਕਾਸ਼

ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ
ਸੱਟ ਮਾਰੇ ਘੋਲ ਨੂੰ, ਘਰਾਣਿਆਂ ਵਫ਼ਾਦਾਰ ਨਿਕਲਿਆ
ਲਾਲ ਕਿਲ੍ਹੇ ਕਿਉਂ ਝੰਡਾ ਲਹਿਰਾਇਆ
ਕਿਸਾਨੀ ਘੋਲ ਨੂੰ ਕਿਉਂ ਦਾਗ ਲਾਇਆ
ਕਿਤੇ ਉਹ ਅਮਰ ਵੇਲ ਤਾਂ ਨਹੀਂ
ਧਨਾਢਾਂ ਦਾ ਇਹ ਖੇਲ ਤਾਂ ਨਹੀਂ

ਗਰਮ ਨਾਅਰੇ ਮਾਰਦਾ ਸੀ ਜੋ ਗਜ ਗਜ
ਲਾ ਕੇ ਲਾਂਬੂ ਦਿੱਲੀ ਨੂੰ "ਡੱਬੂ" ਗਿਆ ਭੱਜ
ਕਿਸ ਇਸ਼ਾਰੇ ‘ਤੇ ਵੜਿਆ ਕਿਲ੍ਹੇ ਲਾਲ
ਕਿਸ ਇਸ਼ਾਰੇ ‘ਤੇ ਪਾਇਆ ਭੂਚਾਲ
ਕੌਣ ਹੈ, ਬੁੱਕਲ ਦਾ ਸੱਪ ਹੈ ਜੋ
ਕਾਰਾ ਕਰਕੇ, ਕਿਵੇਂ ਭੱਜ ਗਿਆ ਉਹ
ਕਿਤੇ "ਚੋਰ ਸਿਪਾਹੀ" ਦਾ ਖੇਲ ਤਾਂ ਨਹੀਂ

ਕੌਣ ਹੈ ਜਿਸ ਨਵਾਂ ਚੰਦ ਚੰਨ੍ਹ ਚੜ੍ਹਾਇਆ
ਇੰਝ ਸ਼ਾਂਤ ਸੰਘਰਸ਼ ਨੂੰ ਧੱਕਾ ਲਾਇਆ
ਵਿੰਨਿਆਂ ਨਿਸ਼ਾਨਾ ਉਸ ਲਾਲ ਕਿਲ੍ਹੇ ’ਤੇ ਕਿਉਂ
ਕਿਉਂ ਤੰਤਰ ਤੋਂ ਫੜ੍ਹ ਨਹੀਂ ਹੋਇਆ ਉਹ
ਕਿਤੇ ਇਹ "ਮਨਾਂ" ਦਾ ਮੇਲ ਤਾਂ ਨਹੀਂ

ਸਾਡੀ ਹੈ ਸਰਕਾਰ ਕਿਸਾਨ ਹੈ ਸਾਡਾ
ਝੂਲਦਾ ਤਿਰੰਗਾ ਮਾਣ ਹੈ ਸਾਡਾ
ਜਿਸ ਕੀਤਾ ਤਿਰੰਗੇ ਦਾ ਅਪਮਾਨ
ਬੰਦਾ ਨਹੀਂ,  ਉਹ ਹੈ ਹੈਵਾਨ
ਬੰਦ ਹੋਵੇ ਆਪਸੀ ਜੰਗਾਂ ਦਾ ਦੌਰ
ਹੁੰਦਾ ਹੁਣ ਹੈ ਸਾਡੇ ਤੋਂ ਝੇਲ  ਤਾਂ ਨਹੀਂ

ਸੱਤਾ ਦਾ ਜੇ ਸਾਥ ਨਹੀਂ
ਦਿੰਦੀ ਉਹ ਦਰਿੰਦਿਆਂ ਨੂੰ ਕਿਉਂ ਮਾਤ ਨਹੀਂ
ਮੁਲਕ ਦੀ ਇੱਜ਼ਤ ‘ਤੇ ਲਾਵੇ ਜੋ ਘਾਤ
"ਬੰਗਲਿਆਂ" ਵਿਚ ਕਿਉਂ ਹੈ ਉਸਦੀ "ਪੂਰੀ ਗੱਲਬਾਤ"
ਹਵਾ ਇਕ ਨਵੀਂ ਚੱਲੀ ਦੁਨੀਆਂ ’ਚ  
ਜ਼ੁਲਮੀ ਗੱਦੀ ਨਸ਼ੀਨ, ਮਜ਼ਲੂਮਾਂ ਨੂੰ ਜੇਲ੍ਹ ਤਾਂ ਨਹੀਂ
 
ਜਾਗੋ ਹਿੰਦੁਸਤਾਨੀਓ, ਕੁੱਝ ਤਾਂ ਸਮਝੋ
ਲੱਭੋ ਹੈ ਕੀ ਕਹਾਣੀ ਦਾ ਸੱਚ
ਕੋਝੀਆਂ ਚਾਲਾਂ ਚੱਲ ਰਿਹਾ ਹੈ ਕੋਈ
ਉਸ ਤੋਂ ਜਾਵੋ ਦੇਸ਼ ਆਪਣਾ ਬਚ
"ਦਸ ਨੰਬਰੀਆ" ਹੀ ਨਿਕਲਿਆ
ਜਿਸ ਹਿੰਸਕ ਖੇਲ ਰਚਾਇਆ
ਕਿਸ ਦਾ "ਜ਼ੋਰਾ" ਉਹ
ਲੈਣਾ ਇਸ ਗੱਲ ਦਾ ਪ੍ਰਮਾਣ ਤਾਂ ਨਹੀਂ
 
ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ
ਸੱਟ ਮਾਰੇ ਘੋਲ ਨੂੰ, ਘਰਾਣਿਆਂ ਵਫ਼ਾਦਾਰ ਨਿਕਲਿਆ……..
ਚੰਦਰ ਪ੍ਰਕਾਸ਼

ਬਠਿੰਡਾ
98154-37555, 98762-15150
 
ਇਹ ਕਵਿਤਾ ਦਿੱਲੀ ਵਿਚ ਵਾਪਰੀ ਪਵਿੱਤਰ ਗਣਤੰਤਰ ਦਿਹਾੜੇ ‘ਤੇ ਹਿੰਸਾ ਦੀ ਘਟਨਾ ਦੇ ਸੰਦਰਭ ਵਿਚ ਲਿਖੀ ਗਈ ਹੈ। ਮੇਰੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਉਨ੍ਹਾਂ ਦਰਿੰਦਿਆਂ ਨੂੰ, ਜਿਨ੍ਹਾਂ ਨੇ ਵੀ ਦੇਸ਼ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ ਕੀਤੀ ਹੈ, ਨਾ ਬਖਸ਼ੇ ਅਤੇ ਕਾਨੂੰਨ ਦੇ ਮੁਤਾਬਕ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਬਿਨ੍ਹਾਂ ਦੇਰੀ ਕਰੇ

ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ
ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ