ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਦਿੱਤੀਆ ਭਾਵ-ਭਿੰਨੀਆ ਸਰਧਾਜਲੀਆ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-

ਕੁਝ ਦਿਨ ਪਹਿਲਾ ਸ੍ਰੋਮਣੀ ਅਕਾਲੀ ਦਲ(ਅ)ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ,ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਹੀ ਸਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਗੁਰਪੁਰੀ ਠਾਠ ਪਿੰਡ ਡੱਲਾ ਵਿਖੇ ਪਾਏ।ਇਸ ਮੌਕੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਮੌਕੇ ਵੱਖ-ਵੱਖ ਪਾਰਟੀਆ ਦੇ ਪ੍ਰਮੁੱਖ ਆਗੂਆ ਨੇ ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਭਾਵ-ਭਿੰਨੀਆ ਸਰਧਾਜਲੀਆ ਭੇਂਟ ਕੀਤੀਆ।ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਪ੍ਰਧਾਨ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ,ਜਿਲ੍ਹਾ ਯੋੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਜਥੇਦਾਰ ਭਾਈ ਧਿਆਨ ਸਿੰਘ ਮੰਡ,ਸ੍ਰੋਮਣੀ ਅਕਾਲੀ ਦਲ (1920)ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਹ ਕਲਾਂ,ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਸੁਰਜੀਤ ਸਿੰਘ ਤਲਵੰਡੀ,ਭਾਈ ਜਸਵੰਤ ਸਿੰਘ ਚੀਮਾ ਆਦਿ ਆਗੂਆ ਨੇ ਕਿਹਾ ਕਿ ਜਥੇਦਾਰ ਤਰਲੋਕ ਸਿੰਘ ਡੱਲਾ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਆਪਣਾ ਸਾਰਾ ਜੀਵਨ ਸਿੱਖ ਕੌਮ ਦੇ ਲੇਖੇ ਲਾਇਆ ਅਤੇ ਆਪਣੀ ਦਸਤਾਰ ਨੂੰ ਦਾਗ ਨਹੀ ਲੱਗਣ ਦਿੱਤਾ ਇਸ ਕਰਕੇ ਉਹ ਇੱਕ ਬੇਦਾਗ ਅਤੇ ਨਿਧੱੜਕ ਆਗੂ ਸਨ।ਉਨ੍ਹਾ ਕਿਹਾ ਕਿ ਜਥੇਦਾਰ ਡੱਲਾ ਤੇ ਸਮੇਂ-ਸਮੇਂ ਦੀਆਂ ਸਰਕਾਰਾ ਨੇ ਅਨੇਕਾ ਤਰ੍ਹਾ ਦੇ ਤਸੱਦਤ ਢਾਹੇ ਪਰ ਉਨ੍ਹਾ ਸਰਕਾਰਾ ਅੱਗੇ ਆਪਣਾ ਸਿਰ ਨਹੀ ਝੁਕਾਇਆ ਅਤੇ ਹਰ ਮੁਕਸਲ ਦਾ ਸਾਹਮਣਾ ਡੱਟ ਕੇ ਕੀਤਾ।ਉਨ੍ਹਾ ਕਿਹਾ ਕਿ ਜਥੇਦਾਰ ਤਰਲੋਕ ਸਿੰਘ ਡੱਲਾ ਜਿੰਦਗੀ ਦੇ ਆਖਰੀ ਸਾਹ ਤੱਕ ਸ੍ਰੋਮਣੀ ਅਕਾਲੀ ਦਲ (ਅ)ਦੇ ਵਫਦਾਰ ਅਤੇ ਇਮਾਨਦਾਰ ਸਿਪਾਹੀ ਰਹੇ ਅਤੇ ਪਾਰਟੀ ਉਨ੍ਹਾ ਨੂੰ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕਰਦੀ ਰਹੇਗੀ।ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਵੱਲੋ ਉਨ੍ਹਾ ਦੇ ਸਪੁੱਤਰ ਪ੍ਰਧਾਨ ਨਿਰਮਲ ਸਿੰਘ ਡੱਲਾ ਨੂੰ ਪਰਿਵਾਰਕ ਜਿਮੇਵਾਰੀਆ ਦੀ ਦਸਤਾਰ ਭੇਂਟ ਕੀਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ:ਮਹਿੰਦਰਪਾਲ ਸਿੰਘ ਪਟਿਆਲਾ ਨੇ ਨਿਭਾਈ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਆਗੂਆ ਅਤੇ ਇਲਾਕਾ ਨਿਵਾਸੀਆ ਦਾ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਥੇਦਾਰ ਗੁਰਜੰਟ ਸਿੰਘ ਕੱਟੂ,ਜਸਪਾਲ ਸਿੰਘ ਹੇਰਾ,ਪ੍ਰਧਾਨ ਧੀਰਾ ਸਿੰਘ ਡੱਲਾ,ਜਥੇਬੰਦਕ ਸਕੱਤਰ ਭਾਈ ਮਨਜੀਤ ਸਿੰਘ ਮੱਲ੍ਹਾ,ਬਲਵੀਰ ਸਿੰਘ ਡੱਲਾ,ਭਰਪੂਰ ਸਿੰਘ ਡੱਲਾ,ਭਾਈ ਹਰਪਾਲ ਸਿੰਘ ਕੁੱਸਾ, ਭੁਪਿੰਦਰ ਸਿੰਘ,ਸਤਨਾਮ ਸਿੰਘ ਬਿਲਾਸਪੁਰ,ਲਸਕਰ ਸਿੰਘ ਖੋਸਾ, ਸਰਪੰਚ ਜਸਵਿੰਦਰ ਕੌਰ ਸਿੱਧੂ, ਗੁਰਨਾਮ ਸਿੰਘ ਡੱਲਾ, ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ,ਸਰਪੰਚ ਕਰਮਜੀਤ ਸਿੰਘ ਦੇਹੜਕਾ, ਵਰਿੰਦਰ ਸਿੰਘ ਜਗਰਾਓ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਦਰਸਨ ਸਿੰਘ ਡਾਗੀਆ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆ,ਸਾਬਕਾ ਚੇਅਰਮੈਨ ਸਮਸੇਰ ਸਿੰਘ ਡਾਗੀਆ,ਸੀਨੀਅਰ ਆਗੂ ਵਿਪਨਪਾਲ ਸਿੰਘ ਖੋਸਾ,ਯੂਥ ਆਗੂ ਇਕਬਾਲ ਕਲਿਆਣ,ਪ੍ਰਸਿੱਧ ਢਾਡੀ ਗੁਰਬਖਸ ਸਿੰਘ ਅਲਬੇਲਾ ਦੇ ਸਪੁੱਤਰ ਬਿੱਟੂ ਸਿੰਘ ਅਲਬੇਲਾ ਬੁਰਜ ਰਾਜਗੜ੍ਹ, ਬਾਠ ਹਸਪਤਾਲ ਜਲਾਲਦੀਵਾਲ ਦੇ ਮੈਨੇਜਰ ਗੁਰਲਾਭ ਸਿੰਘ ਭਾਈਰੂਪਾ,ਗੁਰਨੈਬ ਸਿੰਘ ਭਾਈਰੂਪਾ, ਸਾਬਕਾ ਸਰਪੰਚ ਪਾਲ ਸਿੰਘ ਆਦਮਪੁਰ,ਸਾਬਕਾ ਸਰਪੰਚ ਭੋਲਾ ਸਿੰਘ ਚੰਨਣਵਾਲ, ਭਾਈ ਗਿਆਨ ਸਿੰਘ ਲੀਲ,ਜਥੇਦਾਰ ਗੁਰਦੀਪ ਸਿੰਘ ਮੱਲ੍ਹਾ, ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ, ਚੇਅਰਪਰਸਨ ਬੀਬੀ ਬਲਵਿੰਦਰ ਕੌਰ ਹਠੂਰ,ਡਾਇਰੈਕਟਰ ਬੂੜਾ ਸਿੰਘ ਗਿੱਲ,ਜਗਰੂਪ ਸਿੰਘ,ਕਾਮਰੇਡ ਹਾਕਮ ਸਿੰਘ ਡੱਲਾ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ,ਸਾਬਕਾ ਸਰਪੰਚ ਅਨੋਖ ਸਿੰਘ ਰਸੂਲਪੁਰ,ਭਾਈ ਗੁਰਪ੍ਰੀਤ ਸਿੰਘ ਰਸੂਲਪੁਰ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ, ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਬਲਦੇਵ ਸਿੰਘ ਕਾਉਕੇ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ ਡੱਲਾ,ਜਗਜੀਤ ਸਿੰਘ,ਦਰਸਨ ਸਿੰਘ ਦੇਹੜਕਾ, ਡਾਇਰੈਕਟਰ ਰਾਜੂ ਦੇਹੜਕਾ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਹਰਵਿੰਦਰ ਸਰਮਾਂ, ਘੋਨਾ ਸਿੰਘ,ਇਲਾਕੇ ਦੇ ਧਾਰਮਿਕ ਆਗੂ,ਚਾਹਅਬਨੋਸੀ ਸਮਾਜ ਭਲਾਈ ਸੁਸਾਇਟੀ ਰਸੂਲਪੁਰ ਦੇ ਸਮੂਹ ਆਹੁਦੇਦਾਰ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਇਲਾਕੇ ਦੀਆ ਨੌਜਵਾਨ ਕਲੱਬਾ ਹਾਜ਼ਰ ਸਨ।

ਫੋਟੋ ਕੈਪਸਨ:-ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਵੱਖ-ਵੱਖ ਆਗੂ ਸਰਧਾਜਲੀਆ ਭੇਂਟ ਕਰਦੇ ਹੋਏ।