ਰੋਸ਼ਨੀ ਮੇਲਾ ਸ਼ੁਰੂ 24 ਫਰਵਰੀ ਨਜ਼ਦੀਕ ਕਮਲ ਚੌਕ ਜਗਰਾਉਂ  -VIDEO

ਇਤਿਹਾਸਕ ਅਤੇ ਪੁਰਾਤਨ ਰੌਸ਼ਨੀ ਮੇਲਾ ਦੇ ਪਹਿਲਾ ਦਿਨ ਦਰਗਾਹ ਤੋਂ ਲੈ ਕੇ ਸੜਕ ਤਕ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ

ਜਗਰਾਓਂ,24 ਫ਼ਰਵਰੀ (ਅਮਿਤ ਖੰਨਾ /ਪੱਪੂ ਜਗਰਾਉਂ  / ਮਨਜਿੰਦਰ ਗਿੱਲ)  ਜਗਰਾਵਾਂ ਦਾ ਰੌਸ਼ਨੀ ਮੇਲਾ ਸ਼ੁਰੂ ਹੋ ਗਿਆ ਹੈ। ਮੇਲੇ ਦੇ ਪਹਿਲੇ ਦਿਨ ਮੰਨਤਾਂ ਪੂਰੀਆਂ ਹੋਣ 'ਤੇ ਸ਼ਰਧਾਲੂ ਪੀਰ ਦੀ ਦਰਗਾਹ 'ਤੇ ਢੋਲ ਢਮੱਕੇ, ਬੈਂਡ ਵਾਜਿਆਂ ਨਾਲ ਨੱਚਦੇ ਹੋਏ ਸਿਜਦਾ ਕਰਨ ਪੁੱਜੇ। ਮੇਲੇ ਦਾ ਆਲਮ ਇਹ ਸੀ ਕਿ ਚਾਰ ਚੁਫੇਰੇ ਦਰਗਾਹ ਨੂੰ ਆਉਂਦੇ ਰਸਤੇ ਭਰੇ ਹੋਏ ਸਨ। ਦਰਗਾਹ ਤੋਂ ਲੈ ਕੇ ਸੜਕ ਤਕ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਖ਼ਬਰ ਦੇ ਨਾਲ ਜੇਕਰ ਤੁਸੀਂ ਵੀਡੀਓ ਨੂੰ ਦੇਖੋ ਤਾਂ ਤੁਹਾਨੂੰ ਅੱਖੀਂ ਡਿੱਠਾ ਸਾਰਾ ਹਾਲ ਇਸ ਮੇਲੇ ਦਾ ਉਸ ਵੀਡੀਓ ਵਿੱਚ ਨਜ਼ਰ ਆਵੇਗਾ ।

ਮੇਲੇ ਦਾ ਆਗ਼ਾਜ਼ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ 'ਤੇ ਮੁੱਖ ਸੇਵਾਦਾਰ ਸੋਫ਼ੀ ਨੂਰਦੀਨ ਅਤੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੇ ਚਾਦਰ ਚੜ੍ਹਾਉਣ ਨਾਲ ਕੀਤਾ। ਤੜਕੇ ਤੋਂ ਦਰਗਾਹ 'ਤੇ ਸਿਜਦਾ ਕਰਨ ਲਈ ਲੋਕ ਪੁੱਜੇ ਸਨ ਤੇ ਦੂਰੋਂ-ਨੇੜਿਓਂ ਸ਼ਰਧਾਲੂ ਬੱਸਾਂ, ਟਰੱਕਾਂ, ਟਰਾਲੀਆਂ, ਟੈਂਪੂਆਂ, ਮੋਟਰਸਾਈਕਲਾਂ, ਸਕੂਟਰਾਂ 'ਤੇ ਆਏ। ਦਰਗਾਹ 'ਤੇ ਚੌਂਕੀ ਭਰਨ ਮਗਰੋਂ ਸ਼ਰਧਾਲੂਆਂ ਦਾ ਸਮੁੰਦਰ ਰਾਏਕੋਟ ਰੋਡ ਤੋਂ ਮਾਈ ਜੀਨਾ ਦੀ ਦਰਗਾਹ 'ਤੇ ਮੱਥਾ ਟੇਕਣ ਪੁੱਜਾ ਜਿਸ ਨਾਲ ਮਾਈ ਜੀਨਾ ਦੀ ਦਰਗਾਹ ਤੇ ਵੀ ਲਗਾਤਾਰ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ । ਕੁੱਲ ਮਿਲਾ ਕੇ ਅੱਜ ਦਰਗਾਹ ਤਾਂ ਪੁਰਾਣੇ ਵਿਰਸੇ ਨੂੰ ਯਾਦ ਕਰ ਰਹੀ ਸੀ ।ਪਰ ਸ਼ਹਿਰ ਵਿੱਚ ਮੇਲੇ ਦਾ ਰੰਗ ਬਹੁਤ ਜਾਦੇ ਫਿੱਕਾ ਸੀ  । ਅੱਜ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਇਸ ਮੇਲੇ ਦੀ ਦਿੱਖ ਨੂੰ ਜੋ ਅਲੋਪ ਹੁੰਦੀ ਜਾ ਰਹੀ ਹੈ ਉਸ ਦਾ ਵੱਡਾ  ਪ੍ਰਭਾਵ ਦੇਖਣ ਨੂੰ ਮਿਲਿਆ  ।