ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ

ਹਠੂਰ, ਮਾਰਚ 2021 -(ਕੌਸ਼ਲ ਮੱਲ੍ਹਾ,ਮਨਜਿੰਦਰ ਗਿੱਲ )-ਵੱਡਾ ਘੱਲੂਘਾਰਾ ਦੇ ਸ਼ਹੀਦਾ ਦੀ ਯਾਦ ਵਿਚ ਸਥਾਪਿਤ ਕੀਤੇ ਗੁਰਦੁਆਰਾ ਸ਼੍ਰੀ ਭੋਗੇਆਣਾ ਸਾਹਿਬ ਹਠੂਰ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਤੇ ਕਿਸਾਨੀ ਸੰਘਰਸ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਡਾ:ਹਰਵਿੰਦਰ ਸਿੰਘ ਬਿੰਦਰ ਨੇ ਕਿਹਾ ਕਿ ਇਹ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਮਾਘ ਦੇ ਮਹੀਨੇ ਤੋ ਆਰੰਭ ਕੀਤੀ ਗਈ ਸੀ ਅਤੇ ਹਰ ਤੀਜੇ ਦਿਨ ਇੱਕ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਦੇ ਸੀ ਅੱਜ 26 ਵੇਂ ਆਖੰਡ ਪਾਠ ਦੇ ਭੋਗ ਪੈਣ ਉਪਰੰਤ ਇਹ ਧਾਰਮਿਕ ਸਮਾਗਮ ਸੰਪਨ ਕੀਤੇ ਗਏ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕਰਦਿਆ ਸਾਬਕਾ ਸਰਪੰਚ ਸਵਰਨ ਸਿੰਘ ਹਠੂਰ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਕਰਵਾਉਣੇ ਚਾਹੀਦੇ ਹਨ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਯੂਥ ਆਗੂ ਕਰਮਜੀਤ ਸਿੰਘ ਧਾਲੀਵਾਲ ਅਤੇ ਪ੍ਰਬੰਧਕੀ ਕਮੇਟੀ ਨੇ ਪਾਠੀ ਸਿੰਘਾ,ਰਾਗੀ ਸਿੰਘਾ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਹਰਜਿੰਦਰ ਸਿੰਘ,ਕਰਮਜੀਤ ਸਿੰਘ,ਪੱਪੂ ਹਠੂਰ,ਪ੍ਰਮਿੰਦਰ ਕੁਮਾਰ ਪਾਠਕ,ਤੇਜਾ ਸਿੰਘ,ਪੋਲਾ ਸਿੰਘ,ਮੋਹਣ ਸਿੰਘ,ਅਰਸੀ ਹਠੂਰ,ਇੰਦਰਜੀਤ ਸਿੰਘ,ਗੁਰਵਿੰਦਰ ਸਿੰਘ,ਦਰਸਨ ਸਿੰਘ,ਕਾਲਾ ਸਿੰਘ,ਪ੍ਰਧਾਨ ਛੋਟਾ ਸਿੰਘ,ਪ੍ਰਧਾਨ ਜਸਵੰਤ ਸਿੰਘ,ਬਲਜੀਤ ਸਿੰਘ,ਹਰਜੀਤ ਸਿੰਘ,ਮੁਖਤਿਆਰ ਸਿੰਘ,ਅਵਤਾਰ ਸਿੰਘ,ਹਰਜਿੰਦਰ ਸਿੰਘ ਰਾਜਾ,ਛਿੰਦਾ ਹਠੂਰ,ਰੂਪਾ ਹਠੂਰ ਆਦਿ ਹਾਜ਼ਰ ਸਨ।