ਯੂ.ਕੇ. 'ਚ 2021ਦੀ ਜਨਗਣਨਾ ਦਾ ਕੰਮ ਹੋਇਆ ਸ਼ੁਰੂ

ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਇਸ ਦਾ ਪੋਸਟਰ ਵੀ ਜਾਰੀ ਕੀਤਾ ਗਿਆ 

ਯੂ ਕੇ ਅੰਦਰ ਵਸਣ ਵਾਲੇ ਪੰਜਾਬੀ ਅਤੇ ਸਿੱਖਾਂ ਲਈ ਸ਼ਾਇਦ  ਆਪਣੇ ਬਾਰੇ ਜਾਣਕਾਰੀ ਦੇਣ ਦਾ ਇਹ ਸੁਨਹਿਰੀ ਮੌਕਾ  
ਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਯੂ.ਕੇ. 'ਚ ਜਨਗਣਨਾ 2021 ਦਾ ਕੰਮ ਸ਼ੁਰੂ ਹੋ ਗਿਆ ਹੈ ।ਜਿਸ ਲਈ ਅੰਕੜਾ ਸੰਗ੍ਰਹਿ ਵਿਭਾਗ ਵਲੋਂ ਲੋਕਾਂ ਨੂੰ ਚਿੱਠੀਆਂ ਜਾਰੀ ਕੀਤੀਆਂ ਹਨ । ਇਹ ਪੱਤਰ ਪ੍ਰਤੀ ਘਰ ਨੂੰ ਜਾਰੀ ਕੀਤਾ ਗਿਆ ਹੈ, ਜਿਸ 'ਚ ਹਰ ਘਰ ਨੂੰ ਇਕ ਕੋਡ ਨੰਬਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ਨੂੰ ਭਰ ਕੇ ਹਰੇਕ ਘਰ 'ਚ ਰਹਿਣ ਵਾਲੇ ਵਿਅਕਤੀ ਨੂੰ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਘਰ 'ਚ ਰਹਿਣ ਵਾਲੇ ਹੋਰ ਲੋਕਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ । ਜੇ ਕੋਈ ਵਿਅਕਤੀ ਕਿਸੇ ਕਾਰਨ ਆਨਲਾਇਨ ਜਨਗਣਨਾ ਫਾਰਮ ਭਰਨ ਤੋਂ ਅਸਮਰੱਥ ਹਨ ਤਾਂ ਉਸ ਵਿਅਕਤੀ ਵਿਸ਼ੇਸ਼ ਲਈ ਫੋਨ ਮਦਦ ਸਹਾਇਤਾ ਪ੍ਰਦਾਨ ਕੀਤੀ ਗਈ ਹੈ । ਇਹਨਾਂ ਫਾਰਮਾਂ ਨੂੰ ਭਰਨ ਦੀ ਆਖਰੀ ਮਿਤੀ 21 ਮਾਰਚ ਹੈ । ਇਨ੍ਹਾਂ ਨੂੰ ਨਾ ਭਰਨ ਵਾਲਿਆਂ ਨੂੰ 1000 ਪੌਂਡ ਜ਼ੁਰਮਾਨੇ ਦੀ ਵਿਵਸਥਾ ਹੈ । ਇੱਥੇ ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਇਕ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਯੂ ਕੇ ਅੰਦਰ ਵਸ ਰਹੇ ਪੰਜਾਬੀ ਅਤੇ ਸਿੱਖਾਂ ਨੂੰ ਆਪਣੇ ਧਰਮ ਤੇ ਜ਼ਾਤ ਪ੍ਰਤੀ ਸਹੀ ਸ਼ਬਦ ਦਾ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ ਹੈ। ਜੇਕਰ ਯੂ ਕੇ  ਅੰਦਰ ਵਸਣ ਵਾਲੇ ਪੰਜਾਬੀ ਅਤੇ ਸਿੱਖ ਇਸ ਕਾਲਮ ਦਾ ਸਹੀ ਇਸਤੇਮਾਲ ਕਰਦੇ ਹਨ ਤਾਂ  ਇਹ ਜਨਗਣਨਾ ਯੂ ਕੇ ਅੰਦਰ ਵਸਣ ਵਾਲੇ ਪੰਜਾਬੀ ਸਿੱਖਾਂ ਦੀ ਗਿਣਤੀ ਨੂੰ ਸਪਸ਼ਟ ਕਰ ਸਕੇਗੀ । 

 

(ਫੋਟੋ ਬ੍ਰਿਟਿਸ਼ ਸਿੱਖ ਕੌਂਸਲ ਦਾ ਵਾਇਰਲ ਹੋ ਰਿਹਾ ਪੋਸਟਰ )