ਗਰੀਬੀ ਕਾਰਨ ਇੰਗਲੈਂਡ ਦੀ ਸਾਬਕਾ ਬਜ਼ੁਰਗ ਤੈਰਾਕ ਗਿਰਜਾਘਰ 'ਚ ਰਹਿਣ ਲਈ ਮਜਬੂਰ

ਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਗਰੀਬੀ ਕਾਰਨ ਸਾਬਕਾ ਬਰਤਾਨਵੀ ਤੈਰਾਕ ਟੇਨ ਦੀ ਇਕ ਸਾਬਕਾ ਤੈਰਾਕ ਲਾਰਨ ਐਮਹਰਨਡ ਡਾਕੇਰ (64) ਇਕ ਗਿਰਜਾਘਰ 'ਚ ਰਹਿ ਕੇ ਵਕਤ ਗੁਜ਼ਾਰ ਰਹੀ ਹੈ ਅਤੇ ਅਜੇ ਤੱਕ ਕੋਈ ਵਿੱਤੀ ਇਮਦਾਦ ਲਈ ਨਹੀਂ ਬਹੁੜਿਆ | ਜਾਣਕਾਰੀ ਅਨੁਸਾਰ ਤੈਰਾਕੀ ਮੁਕਾਬਲਿਆਂ 'ਚ ਸੰਸਾਰ ਪੱਧਰ 'ਤੇ ਬਰਤਾਨੀਆ ਦੀ ਨੁਮਾਇੰਦਗੀ ਕਰਨ ਵਾਲੀ ਡਾਕੇਰ ਪਿਛਲੇ ਚਾਰ ਸਾਲਾਂ ਤੋਂ ਬਗੈਰ ਘਰ ਤੋਂ ਹੈ ਅਤੇ ਉਸ ਦੇ ਕੋਲ ਆਮਦਨ ਦਾ ਕੋਈ ਸਾਧਨ ਵਸੀਲਾ ਨਹੀਂ | ਉਸ ਨੇ ਆਪਣਾ ਸਾਰਾ ਪੈਸਾ ਖਰਚ ਕਰ ਲਿਆ ਅਤੇ ਪੈਨਸ਼ਨ ਦੀ ਉਮਰ ਬਦਲਣ ਕਾਰਣ (ਹੁਣ 66 ਸਾਲ) ਉਹ ਪੈਨਸ਼ਨ ਲੈਣ ਦੇ ਯੋਗ ਨਹੀਂ ਹੈ | ਡਾਕੇਰ ਨੂੰ ਮਾਨਸਿਕ ਸਿਹਤ ਸਬੰਧੀ ਕੋਈ ਮੁਸ਼ਕਿਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਹੋਣ ਕਾਰਨ ਵੀ ਸਮਾਜਿਕ ਰਿਹਾਇਸ਼ ਅਤੇ ਸਹਾਇਤਾ ਲਈ ਯੋਗ ਨਹੀਂ ਸਮਝਿਆ ਜਾਂਦਾ ਹੈ | ਉਸ ਨੇ 1990 'ਚ ਇੰਗਲੈਂਡ 'ਚ ਤੈਰਾਕੀ ਤੋਂ ਵਿਦਾਇਗੀ ਲਈ | ਡਾਕੇਰ ਨੇ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਤੋਂ ਡਿਗਰੀ ਤੋਂ ਇਲਾਵਾ ਲੰਡਨ 'ਚ ਵਿਦਿਆ ਲਈ ਪਰ ਅੱਜ ਤਕਦੀਰ ਨੇ ਉਸ ਨੂੰ ਸੜਕਾਂ 'ਤੇ ਰੋਲ ਦਿੱਤਾ |

A swimmer who represented Great Britain is now homeless and living in a graveyard because she cannot access her pension, she has revealed. Laraine McHendrie Decarie, 64, has been homeless for four years and is living on a piece of cardboard outside a church in London after losing all her finances.