ਗ਼ਰੀਬ ਲੜਕੀਆਂ ਦੀ ਸ਼ਾਦੀ ਲਈ 21 ਹਜ਼ਾਰ ਰੁਪਏ ਦੀ ਮਾਲੀ ਮਦਦ ਭੇਟ ਸਵਰਨ ਸਿੰਘ ਕੈਨੇਡਾ

ਅਜੀਤਵਾਲ ਬਲਵੀਰ ਸਿੰਘ ਬਾਠ

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਸਮਾਜ ਸੇਵੀ  ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ  ਇਤਿਹਾਸਕ ਕਦਮ ਚੁੱਕਦਿਆਂ ਹੋਇਆਂ ਅੱਜ ਉਨ੍ਹਾਂ ਆਪਣੀ ਨੇਕ ਕਮਾਈ ਚੋਂ ਗ਼ਰੀਬ ਲੜਕੀਆਂ ਦੇ ਵਿਆਹ ਲਈ ਇੱਕੀ ਹਜ਼ਾਰ ਰੁਪਏ ਦੀ ਮਾਲੀ ਮੱਦਦ  ਭੇਟ ਕੀਤੀ ਗਈ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਦੱਸਿਆ ਕਿ  ਉਨ੍ਹਾਂ ਦੇ ਘਰ ਵਿਖੇ ਪਿਛਲੇ ਕਈ ਰੋਜ਼ ਤੋਂ ਇਕ ਗ਼ਰੀਬ ਪਰਿਵਾਰ ਮਿਲਣ ਲਈ ਆਇਆ ਸੀ ਜਿਨ੍ਹਾਂ ਦੇ ਦੋ ਲਡ਼ਕੀਆਂ ਦੀ ਸ਼ਾਦੀ  ਹੈ  ਅੱਜ ਉਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਇਸ ਗ਼ਰੀਬ ਪਰਿਵਾਰ ਲਈ ਇੱਕੀ ਹਜ਼ਾਰ ਰੁਪਏ ਦੀ ਮਾਲੀ ਮੱਦਦ ਲੜਕੀਆਂ ਦੀ ਸ਼ਾਦੀ ਕਰਵਾਉਣ ਵਾਸਤੇ ਪਰਿਵਾਰ ਨੂੰ  ਆਪਣੇ ਘਰ ਵਿਖੇ ਮਾਣ ਸਤਿਕਾਰ ਨਾਲ ਭੇਟ ਕੀਤੀ ਗਈ  ਉਨ੍ਹਾਂ ਕਿਹਾ ਕਿ ਮੈਨੂੰ ਗ਼ਰੀਬ ਦੀ ਮਦਦ ਕਰ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਇਸ ਕਰਕੇ ਮੈਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀਬ ਪਰਿਵਾਰਾਂ ਦੀ  ਮਾਲੀ ਮੱਦਦ ਲਈ ਵਿਸ਼ੇਸ਼ ਉਪਰਾਲਾ ਕਰਦਾ ਰਹਿੰਦਾ ਹਾਂ  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਚੰਗਾ ਅਤੇ ਨਰੋਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ  ਇਸ ਸਮੇਂ ਉਨ੍ਹਾਂ ਨਾਲ ਮੇਜਰ ਸਿੰਘ ਬਰਗਾੜੀ ਸਿੰਘ ਵਿਜੈ ਵਰਮਾ ਤੋਂ ਇਲਾਵਾ  ਪਿੰਡ ਵਾਸੀ ਹਾਜ਼ਰ ਸਨ