ਕਣਕਾਂ ਨੂੰ ਲੱਗ ਰਹੀਆਂ ਅੱਗਾਂ ਮੰਦਭਾਗੀ ਘਟਨਾਵਾਂ ।ਮਹੰਤ ਗੁਰਮੀਤ ਠੀਕਰੀਵਾਲ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸਿੰਘ ਸੋਹੀ)-

ਕਣਕ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਏਰੀਏ ਤੋਂ ਆ ਰਹੀਆਂ ਖ਼ਬਰਾਂ ਕਣਕ ਨੂੰ ਲੱਗ ਰਹੀ ਅੱਗ ਬਹੁਤ ਹੀ ਮੰਦਭਾਗੀ ਘਟਨਾ ਹੈ  ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਆਪਣੇ ਖੇਤਾਂ ਵਿਚ ਲੱਗੇ ਹੋਏ ਟਰਾਂਸਫਾਰਮਰ ਦੇ ਆਲੇ ਦੁਆਲਿਓਂ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਅਤੇ ਆਪਣੇ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ ਜਿਵੇਂ ਕਿ ਖਾਲ਼ ਭਰ ਕੇ ਤੇ ਖੇਲਾਂ ਭਰ ਕੇ ਰੱਖੀਆਂ ਜਾਣ ਅਤਿ ਜ਼ਰੂਰੀ ਹਨ।ਮਹੰਤ ਗੁਰਮੀਤ ਜੀ ਨੇ ਦੱਸਿਆ ਹੈ ਕਿ ਬਰਨਾਲਾ ਪ੍ਰਸ਼ਾਸਨ ਵੱਲੋਂ ਵੀ ਵਧੀਆ ਪ੍ਰਬੰਧ ਕੀਤੇ ਹੋਏ ਹਨ ਕਿ ਫਾਇਰ ਟੈਂਡਰਾਂ ਦੇ ਖੜਨ ਦੀ ਜਗ੍ਹਾ 24 ਅਪ੍ਰੈਲ ਤਕ ਸਵੇਰੇ 8:30 ਵਜੇ ਤੋਂ ਸ਼ਾਮ 6:30 ਨਿਰਧਾਰਿਤ ਕੀਤਾ ਗਿਆ ਹੈ। ਬਰਨਾਲਾ ਸ਼ਹਿਰ ਮੋਗਾ ਰੋਡ ਬਾਜਾਖਾਨਾ ਰੋਡ ਤਪਾ ਰੋਡ   ਮਾਨਸਾ ਰੋਡ ਧਨੌਲਾ ਰੋਡ ਬਰਨਾਲੇ ਜ਼ਿਲ੍ਹੇ ਦੀਆਂ ਹੱਦਾਂ ਤਕ ਆਉਣਗੇ।ਮਹੰਤ ਗੁਰਮੀਤ ਜੀ ਨੇ ਕਿਹਾ ਕਿ ਸੜਕਾਂ ਉੱਪਰ ਸਿਗਰਟਾਂ ਬੀੜੀਆਂ ਪੀਣ ਵਾਲਿਆਂ ਨੂੰ ਬਾਜ ਆ ਜਾਣਾ ਚਾਹੀਦਾ ਹੈ।