ਸੰਸਾਰ ਧਰਤੀ ਦਿਵਸ ਉੱਪਰ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਦਾਰਥਵਾਦ ਵੱਲੋਂ ਮੁੜਨ ਅਤੇ ਕੁਦਰਤ ਨਾਲ ਜੁੜਨ ਦਾ ਸੁਨੇਹਾ ਦਿੱਤਾ 

 ਅੱਜ ਜਗਰਾਉਂ ਵਾਸੀਆਂ ਨੂੰ ਮੁਫ਼ਤੀ ਬੂਟੇ ਵੀ ਵੰਡੇ ਗਏ

ਜਗਰਾਉਂ, ਅਪ੍ਰੈਲ 2021 -( ਮਨਜਿੰਦਰ ਸਿੰਘ ਗਿੱਲ )-   

ਸੰਸਾਰ ਧਰਤੀ ਦਿਵਸ ਜੋ ਕਿ ਪੂਰੀ ਦੁਨੀਆਂ ਵਿੱਚ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਆਮ ਲੋਕਾਂ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਇਸ ਦੀ ਸ਼ੁਰੂਆਤ 1970 ਵਿਚ ਕੀਤੀ ਗਈ ਸੀ, ਦੁਨੀਆ ਦੇ193 ਦੇਸ਼ ਇਸ ਨੂੰ ਮਨਾ ਰਹੇ ਹਨ, ਹਰ ਸਾਲ ਮਨਾਉਣ ਦਾ ਨਵਾਂ ਉਦੇਸ਼ ਦਿੱਤਾ ਜਾਂਦਾ ਹੈ ਸਨ2021 ਦਾ ਉਦੇਸ਼ ਹੈ ਧਰਤੀ ਨੂੰ ਦਵਾਰਾ ਉਪਜਾਊ ਬਣਾਉ, ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਸੰਸਾਰ ਧਰਤੀ ਦਿਵਸ ਵਾਤਾਵਰਣ ਪ੍ਰੇਮੀਆਂ ਨੂੰ ਬੂਟੇ ਵੰਡ ਕੇ ਮਨਾਇਆ ਗਿਆ ਓਹਨਾ ਨੂੰ ਰੁੱਖ ਲਗਾਉਣ ਅਤੇ ਲਗੇ ਹੋਏ ਰੁੱਖਾਂ ਨੂੰ ਬਚਾਉਣ ਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ,ਪਦਾਰਥਵਾਦ ਵਲੋਂ ਮੁੜਨ ਅਤੇ ਕੁਦਰਤ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਜਗਰਾਉਂ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੱਡੀ ਪੱਧਰ ਉੱਪਰ ਬੂਟੇ ਲਗਵਾਉਣ ਉਨ੍ਹਾਂ ਦੀ ਦੇਖਰੇਖ ਕਰਨ ਅਤੇ ਇਲਾਕਾ ਵਾਸੀਆਂ ਦੀ ਸੋਚ ਬੂਟਿਆ ਨਾ ਵਾਤਾਵਰਨ ਕੁਦਰਤੀ ਸਰੋਤਾਂ ਨਾਲ ਪਿਆਰ ਕਰਨ ਲਈ ਹੋਕਾ ਦੇ ਰਹੀ ਹੈ। ਤਕਰੀਬਨ 20 ਹਜ਼ਾਰ ਦੇ ਲਗਪਗ ਬੂਟੇ ਲਗਵਾ ਕੇ ਉਨ੍ਹਾਂ ਦੀ ਦੇਖਭਾਲ ਦਾ ਬੀੜਾ ਚੁੱਕਿਆ ਹੋਇਆ ਹੈ ਜਦੋਂ ਕਿ ਹਰੇਕ ਸ਼ਾਮ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਵਰਕਰ ਸਾਰੇ ਸ਼ਹਿਰ ਅੰਦਰ ਆਪਣੇ ਹੱਥੀਂ ਪਾਣੀ ਪਾਉਂਦੇ ਨਜ਼ਰ ਆਉਂਦੇ ਹਨ ।ਇਸ ਤੋਂ ਪਤਾ ਲੱਗਦਾ ਹੈ ਜਿਸ ਤਰ੍ਹਾਂ ਅੱਜ ਉਨ੍ਹਾਂ ਨੇ ਬੂਟੇ ਵੰਡਣ ਨਾਲ ਇਕ ਸੁਨੇਹਾ ਸਮੁੱਚੇ ਭਾਰਤ ਵਾਸੀਆਂ ਨੂੰ ਦਿੱਤਾ ਇਹ ਅੱਜ ਦੇ ਦਿਨ ਲਈ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਹੈ ।ਇਸ ਮੌਕੇ ਪੈਪਸੂ ਰੋਡਵੇਜ ਦੇ ਡਾਇਰੈਕਟਰ ਪਰਸ਼ੋਤਮ ਲਾਲ ਖਲੀਫਾ ਵਿਸ਼ੇਸ਼ ਤੌਰ ਤੇ ਹਾਜਰ ਹੋਏ ਇਸ ਸਮੇ ਪ੍ਰੋ.ਕਰਮ ਸਿੰਘ ਸੰਧੂ, ਮਾ, ਹਰਨਾਰਾਇੰਣ ਸਿੰਘ ਮੱਲਿਆਣਾ, ਮੇਜਰ ਸਿੰਘ ਛੀਨਾ, ਮੈਡਮ ਕੰਚਨ ਗੁਪਤਾ, ਹਰਦਿਆਲ ਸਿੰਘ ਸਹੌਲ਼ੀ, ਸੁਖਦੀਪ ਸਿੰਘ ਢਿੱਲੋਂ ਡਾ, ਜਸਵੰਤ ਸਿੰਘ ਢਿੱਲੋ, ਹਰਿੰਦਰਪਾਲ ਸਿੰਘ ਮਣਕੂ, ਮੈਡਮ ਰਣਜੀਤ ਕੌਰ ਰਿਹਾਲ, ਮੈਡਮ ਸਵੀਟੀ,ਰਣਜੀਤ ਸਿੰਘ ਅਤੇ ਸਤਪਾਲ ਸਿੰਘ ਦੇਹੜਕਾ ਹਾਜਰ ਸਨ।