ਜਗਰਾਉਂ ਪੁਲੀਸ ਨੇ 8 ਕਿਲੋ ਅਫ਼ੀਮ ਅਤੇ 1 ਲੱਖ 52 ਹਜ਼ਾਰ ਰੁਪਏ ਟਰੱਕ ਸਮੇਤ ਫੜੇ

ਜਗਰਾਓਂ , ਅਪ੍ਰੈਲ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਜਗਰਾਓਂ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਸਮੇਤ ਕਈ ਜ਼ਿਲਿ੍ਹਆਂ ਵਿਚ ਵੱਡੀ ਮਾਤਰਾ 'ਚ ਅਫੀਮ ਸਪਲਾਈ ਕਰਨ ਵਾਲੇ ਹੋਲਸੇਲਰਾਂ ਨੂੰ 8 ਕਿਲੋ ਅਫੀਮ ਅਤੇ ਇਕ ਲੱਖ 52 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਹ ਦੋਵੇਂ ਵੱਖ-ਵੱਖ ਸੂਬਿਆਂ ਤੋਂ ਟਰੱਕ 'ਤੇ ਅਫੀਮ ਲਿਆ ਕੇ ਸਪਲਾਈ ਕਰਦੇ ਸਨ। ਪੁਲਿਸ ਨੇ ਦੋਵਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਰਮਨਪ੍ਰਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਇਕ ਟਰੱਕ 'ਤੇ ਸਵਾਰ ਚਾਲਕ ਅਤੇ ਉਸ ਦਾ ਸਾਥੀ ਸੂਬੇ ਵਿਚ ਗਾਹਕਾਂ ਦੀ ਡਿਮਾਂਡ ਅਨੁਸਾਰ ਵੱਡੇ ਪੱਧਰ 'ਤੇ ਅਫੀਮ ਤਸਕਰੀ ਦਾ ਧੰਦਾ ਕਰਦਾ ਹੈ। ਅੱਜ ਵੀ ਉਹ ਅਫੀਮ ਸਪਲਾਈ ਕਰਦਾ ਹੋਇਆ ਇਲਾਕੇ 'ਚੋਂ ਟਰੱਕ 'ਤੇ ਲੰਘ ਰਿਹਾ ਹੈ, ਜਿਸ 'ਤੇ ਇੰਚਾਰਜ ਰਮਨਪ੍ਰਰੀਤ ਸਿੰਘ ਨੇ ਪੁਲਿਸ ਪਾਰਟੀ ਦੀ ਅਗਵਾਈ ਵਿਚ ਪੱਖੋਵਾਲ-ਲੁਧਿਆਣਾ ਰੋਡ ਜੋਧਾਂ ਵਿਖੇ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣੇ ਆ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ 'ਚੋਂ 8 ਕਿਲੋ ਅਫੀਮ, 1 ਲੱਖ 52 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਟਰੱਕ ਦੇ ਮਾਲਕ ਲਖਵੀਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਕਸਦੂੜਾਂ ਤੇ ਜੱਜ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਸਲੇਮਪੁਰ ਨੂੰ ਗਿ੍ਫਤਾਰ ਕਰ ਲਿਆ। ਇੰਚਾਰਜ ਰਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਦੀ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਅਫੀਮ ਦੇ ਇਸ ਵੱਡੇ ਕਾਰੋਬਾਰ ਵਿਚ ਹੋਰ ਕੌਣ-ਕੌਣ ਸ਼ਾਮਲ ਹਨ, ਅਫੀਮ ਕਿਥੋਂ ਲਿਆਂਦੀ ਅਤੇ ਕਿੱਥੇ ਸਪਲਾਈ ਕੀਤੀ ਗਈ।