ਟੁੱਟਦੇ ਤਾਰਿਆਂ ਦੀ ਹੋਵੇਗੀ ਬਰਸਾਤ ਵਹਿਮ-ਭਰਮ ਨਾ ਕਰਨਾ✍️ ਸਲੇਮਪੁਰੀ ਦੀ ਚੂੰਢੀ!

-  4 ਮਈ ਦੀ ਰਾਤ ਨੂੰ ਟੁੱਟਦੇ ਤਾਰਿਆਂ ਦੀ ਬਰਸਾਤ ਹੋਵੇਗੀ, ਇਸ ਲਈ ਕੋਈ ਵਹਿਮ ਭਰਮ ਪੈਦਾ ਨਾ ਕਰਨਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਰਧ ਗੋਲੇ ਲਈ ਸਾਲ ਦੀ ਸਭ ਤੋਂ ਬਿਹਤਰੀਨ ਉਲਕਾ ਪਿੰਡਾਂ ਦੀ ਬਰਸਾਤ ਮਈ ਦੇ ਪਹਿਲੇ ਹਫਤੇ ਦੇਖੀ ਜਾਵੇਗੀ। ਜਿੱਥੇ ਇੱਕ ਘੰਟੇ  'ਚ 40 ਤੋਂ 60 ਉਲਕਾ ਪਿੰਡ ਦੀ ਦਰ ਨਾਲ ਟੁੱਟਦੇ ਤਾਰਿਆਂ ਦੀ ਬਰਸਾਤ ਅਸਮਾਨ 'ਚ ਨਜਰ ਆਵੇਗੀ।
-ਉੱਤਰੀ ਗੋਲਾ ਅਰਧ, ਭਾਵ ਪੰਜਾਬ ਸਣੇ ਭਾਰਤ  'ਚ ਵੀ ਲੋਕ ਰਾਤ ਨੂੰ ਇਸ ਕੁਦਰਤੀ ਰੌਸ਼ਨੀ ਪ੍ਰਦਰਸ਼ਨ ਦਾ ਆਨੰਦ ਲੈ ਸਕਦੇ ਹਨ। ਇੱਥੇ ਟੁੱਟਦੇ ਤਾਰਿਆਂ(ਡਿੱਗਦੇ ਉਲਕਾ ਪਿੰਡਾਂ) ਦੀ ਦਰ 20 ਤੋਂ 30 ਉਲਕਾ ਪਿੰਡ ਪ੍ਰਤੀ ਘੰਟਾ ਹੋਵੇਗੀ। ਇਹ ਦੱਖਣੀ ਅਰਧ ਗੋਲੇ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੋਵੇਗਾ। 5 ਮਈ ਤੜਕੇ 2 ਤੋਂ 4 ਵਜੇ ਦਰਮਿਆਨ ਕੁਦਰਤੀ ਰੌਸ਼ਨੀਆਂ ਦਾ ਇਹ ਨਜਾਰਾ ਸਿਖਰ 'ਤੇ ਹੋਵੇਗਾ।
-ਤਾਰਿਆਂ ਦੀ ਬਰਸਾਤ ਸ਼ਬਦ ਤੋਂ ਤਮਾਸ਼ਬੀਨ ਗੁੰਮਰਾਹ ਹੋ ਸਕਦੇ ਹਨ। ਦੇਖਣ 'ਚ ਵੀ ਤਾਰਿਆਂ ਦੀ ਬਰਸਾਤ ਨਜਰ ਆਉਣ ਵਾਲ਼ੇ ਅਸਲ  'ਚ ਤਾਰੇ ਨਹੀਂ ਹੁੰਦੇ। ਇਹ ਪੁਲਾੜ 'ਚ ਟੁੱਟ ਚੁੱਕੇ ਉਲਕਾ ਪਿੰਡ ਹੁੰਦੇ ਹਨ ਜੋ ਧਰਤੀ ਵੱਲ ਖਿੱਚੇ ਆਉਂਦੇ ਹਨ ਅਤੇ  ਧਰਤੀ ਦੇ ਵਾਯੂਮੰਡਲ 'ਚ ਦਾਖਲ ਹੋਕੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਜਮੀਨ ਤੋਂ ਕੋਹਾਂ ਦੂਰ ਵਾਯੂਮੰਡਲ  ' ਚ ਹੀ ਸੜ ਜਾਂਦੇ ਹਨ।
-ਮਈ 13 ਤੋਂ 16 ਦੇ ਦੌਰਾਨ ਚੰਦਰਮਾ ਦੇ ਦੁਆਲੇ ਬੁੱਧ, ਮੰਗਲ ਤੇ ਸ਼ੁੱਕਰ ਗ੍ਰਹਿ ਨੰਗੀ ਅੱਖ ਨਾਲ਼ ਤਾਰਿਆਂ ਵਾਂਗ ਦੇਖੇ ਜਾਣਗੇ।
ਧੰਨਵਾਦ ਸਹਿਤ!
ਪੇਸ਼ਕਸ਼ -
- ਸੁਖਦੇਵ ਸਲੇਮਪੁਰੀ
09780620233
ਸਮਾਂ - 1ਮਈ 2021
 12: 59 ਬਾਅਦ ਦੁਪਹਿ