ਸੁਧਾਰ ਬਜਾਰ ‘ਚ ਪੁਲਿਸ ਨੇ ਕੀਤਾ ਫਲਾਇੰਗ ਮਾਰਚ,ਲੋਕਾਂ ਨੂੰ ਬਾਹਰ ਨਾ ਘੁੰਮਣ ਦੀ ਕੀਤੀ ਅਪੀਲ 

ਗੁਰੂਸਰ ਸੁਧਾਰ 10 ਮਈ (ਜਗਰੂਪ ਸਿੰਘ ਸ਼ਧਾਰ )

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ਨਾਲ ਪੰਜਾਬ ਅੰਦਰ ਲਗਾਤਾਰ ਵੱਧ ਰਹੇ ਕੋਰੋਨਾ  ਦੇ ਮਾਮਲਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਦੁਪਹਿਰ 12 ਤੋਂ ਸਵੇਰ 5 ਵਜੇ ਤਕ ਰੋਜਾਨਾ ਕਰਫਿਉ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।ਇਹਨਾਂ ਹੁਕਮਾਂ ਦੀ ਪਾਲਣਾਂ ਕਰਵਾਉਣ ਲਈ ਅੱਜ ਜਿਲਾ੍ਹ ਜਗਰਾਉ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਐਸ.ਪੀ.(ਡੀ) ਬਲਵਿੰਦਰ ਸਿੰਘ ਦੀ ਅਗੁਵਾਈ ਹੇਠ ਡੀ.ਐਸ.ਪੀ.(ਡੀ) ਰਾਜੇਸ਼ ਕੁਮਾਰ ਸ਼ਰਮਾ,ਸਬ ਇੰਸਪੈਕਟਰ ਜਸਬੀਰ ਸਿੰਘ ਬੁੱਟਰ ਥਾਣਾ ਮੁਖੀ ਸੁਧਾਰ,ਪੇ੍ਰਮ ਸਿੰਘ ਥਾਣਾ ਮੁਖੀ ਦਾਖਾ ਸਮੇਤ ਪੁਲਿਸ ਗੱਡੀਆਂ ਕਾਫਲਾ ਸਮੇਤ ਫਲਾਇੰਗ ਮਾਰਚ ਕੀਤਾ ਗਿਆ।ਸੁਧਾਰ ਬਜਾਰ ਤੇ ਨਵੀਂ ਅਬਾਦੀ ਅਕਾਲਗੜ੍ਹ ਬਜਾਰ ਵਿਖੇ ਵੀ ਪੁਲਿਸ ਵੱਲੋਂ ਕੀਤੇ ਗਏ ਫਲਾਇੰਗ ਮਾਰਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਘਰਾਂ ‘ਚੋਂ ਬਿਨਾ੍ਹ ਕਿਸੇ ਜਰੂਰੀ ਕੰਮ ਦੇ ਬਾਹਰ ਨਾ ਨਿਕਲਣ।ਬਿਨਾਂ੍ਹ ਕਿਸੇ ਕੰਮ ਸੜਕਾਂ ਤੇ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਕੱਟਣ ਦੇ ਨਾਲ ਹੀ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਮੁੰਹ ਤੇ ਮਾਸਕ ਲਗਾਕੇ ਰੱਖੇ ਅਤੇ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਣ।ਦੂਜੇ ਪਾਸੇ ਫਲਾਇੰਗ ਮਾਰਚ ਦੌਰਾਨ ਸੁਧਾਰ ਵਿਖੇ ਬਾਦਲਾਂ ਦੀ ਬਸ ਦੇ ਨਾਂ ਨਾਲ ਜਾਣੀ ਜਾਂਦੀ ਆਰਬਿੱਟ ਬੱਸ ਦੇ ਚਾਲਕਾਂ ਵੱਲੋਂ ਸਰਕਾਰੀ ਹੁਕਮਾਂ ਦੀ ਅਣਦੇਖੀ ਕਰ ਬਸ ਵਿੱਚ 50% ਤੋਂ ਵੱਧ ਸਵਾਰੀਆਂ ਬਿਠਾਈਆਂ ਹੋਣ ਕਾਰਣ ਡੀ.ਐਸ.ਪੀ. ਦਾਖਾ ਗੁਰਬੰਸ ਸਿੰਘ ਬੈਂਸ ਵਲੋਂ ਕੀਤੀ ਜਾਂਚ ਉਪਰੰਤ ਬਸ ਦਾ ਚਲਾਨ ਕੱਟਿਆ ਗਿਆ।