53 ਸਾਲਾਂ ਦੀ ਕਾਰੋਬਾਰੀ ਪਾਮ ਗੋਸਲ ਨੇ ਪਹਿਲੀ ਸਿੱਖ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣ ਕੇ ਇਤਿਹਾਸ ਰਚਿਆ _Video

ਪਾਮ ਗੋਸਲ ਸਕਾਟਲੈਂਡ ਦੀ ਸੰਸਦ ਲਈ ਚੁਣੇ ਜਾਣ ਵਾਲੀ ਪਹਿਲੀ ਸਿੱਖ ਬਣ ਗਈ ਹੈ। 

ਲੰਡਨ,(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਸਕਾਟਲੈਂਡ ਦੀ ਸੰਸਦ ਲਈ ਚੁਣੇ ਜਾਣ ਲਈ. ਗੋਸਲ ਵੈਸਟ ਆਫ ਸਕਾਟਲੈਂਡ ਦੀ ਸੂਚੀ ਰਾਹੀਂ ਸਕਾਟਲੈਂਡ ਦੀ ਸੰਸਦ (ਐਮਐਸਪੀ) ਦੇ ਕੰਜ਼ਰਵੇਟਿਵ ਮੈਂਬਰ ਵਜੋਂ ਚੁਣੀ ਗਈ ਸੀ ।

 ਮੀਡੀਆ ਰਿਪੋਰਟ ਅਨੁਸਾਰ ਉਸ ਨੂੰ 7,455 ਵੋਟਾਂ ਪਈਆਂ, ਜੋ ਕਿ ਪਈਆਂ ਵੋਟਾਂ ਦਾ 14.1% ਹਨ। 

8 ਮਈ ਨੂੰ ਆਪਣੇ ਦਫ਼ਤਰ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪਾਮ ਗੋਸਲ ਨੇ ਟਵੀਟ ਕਰ ਕੇ ਕਿਹਾ ਕਿ ਇਹ   ਸਨਮਾਨ ਦੀ ਗੱਲ ਹੈ ਕਿ ਉਹ ਇੱਕ ਭਾਰਤੀ ਪਿਛੋਕੜ ਤੋਂ ਸਕਾਟਲੈਂਡ ਦੀ ਸੰਸਦ ਲਈ ਚੁਣੀ ਪਹਿਲੀ ਮਹਿਲਾ ਐਮਐਸਪੀ ਬਣ ਗਈ ਹੈ । 

ਉਸ ਨੇ ਅੱਗੇ ਕਿਹਾ  ਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਸਨੇ ਮੇਰਾ ਸਮਰਥਨ ਕੀਤਾ. ਸਕਾਟਲੈਂਡ ਦੇ ਪੱਛਮ ਦੇ ਲੋਕਾਂ ਲਈ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰ ਸ਼ਕਦੀ  । 

ਇਕ ਸਿੱਖ ਹੋਣ ਦੇ ਨਾਤੇ ਸਾਡੀ ਸੋਚ ਅੱਜ ਇਹ ਕਹਿੰਦੀ ਹੈ ਕਿ ਪਾਮ ਗੋਸਲ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ  ਕੀ ਉਹ ਪਹਿਲੀ ਸਿੱਖ ਵੁਮੈਨ ਸਕਾਟਲੈਂਡ ਦੇ ਇਤਿਹਾਸ ਵਿੱਚ ਮੈਂਬਰ ਸਕਾਟਿਸ਼ ਪਾਰਲੀਮੈਂਟ ਬਣ ਕੇ ਸਾਹਮਣੇ ਆਈ ਹੈ  ਇਸ ਤੋਂ ਸਿੱਖਿਆ ਲੈ  ਅੱਜ ਸਾਡੀਆਂ ਬਹੁਤ ਸਾਰੀਆਂ ਭੈਣਾਂ ਤੇ ਮਾਤਾਵਾਂ ਨੂੰ ਇਸ ਗੱਲ ਲਈ ਅੱਗੇ ਵਧਣ ਦੀ ਜ਼ਰੂਰਤ ਹੈ   

ਦਰਸ਼ਕੋ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ  ”ਗੋਸਲ ਗਲਾਸਗੋ ਵਿੱਚ ਜੰਮੀ ਪਲੀ ਹੈ ਅਤੇ ਉਸ ਦੀ ਜਿਆਦਾਤਰ ਜ਼ਿੰਦਗੀ ਸਕਾਟਲੈਂਡ ਵਿੱਚ ਗੁਜ਼ਰੀ ਹੈ ।

 ਉਹ ਰਾਜਨੀਤੀ ਵਿਚ ਉਸ ਸਮੇਂ  ਸ਼ਾਮਲ ਹੋਈ ਜਦੋਂ ਉਸਨੇ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਈਸਟ ਡਨਬਰਟਨਸ਼ਾਇਰ ਲਈ ਸੰਸਦੀ ਉਮੀਦਵਾਰ ਵਜੋਂ ਚੋਣ ਲੜੀ । 

ਜਾਣਕਾਰੀ ਲਈ ਦੱਸ ਦੇਈਏ  

ਉਸਨੇ ਕਰਿਮੀਨਲ ਲਾਅ, ਐਮ ਬੀ ਏ ਵਿੱਚ ਬੀਏ ਪੂਰੀ ਕੀਤੀ ਹੈ ਅਤੇ ਇਸ ਸਮੇਂ ਉਹ ਪੀਐਚਡੀ ਕਰ ਰਹੀ ਹੈ।

 ਉਸ ਨੂੰ 2015 ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਜਿੱਤਣ ਦਾ ਮਾਣ ਵੀ ਹਾਸਲ ਹੈ  ।  

ਇਸ ਤੋਂ ਬਿਨਾਂ ਉਸ ਨੂੰ ਐਥਨਿਕ ਮਨਿਓਰਿਟੀ  ਦੀਆਂ ਹੋਰ ਵੀ ਕਈ ਸੰਸਥਾਵਾਂ ਨਾਲ ਜੁੜੇ ਹੋਣ ਦਾ ਮਾਣ ਪ੍ਰਾਪਤ ਹੈ  

ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (CFIS) ਦੇ ਡਾਇਰੈਕਟਰ ਵੀ ਹਨ। ਇਹ ਸੰਗਠਨ ਸਕਾਟਲੈਂਡ ਵਿਚ ਕੰਜ਼ਰਵੇਟਿਵ ਪਾਰਟੀ ਅਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀਜ਼  ਵਿਚਾਲੇ ਮਜ਼ਬੂਤ ਸੰਬੰਧ ਬਣਾਉਣ ਲਈ ਕੰਮ ਕਰਦਾ ਹੈ।

Facebook Link ; https://fb.watch/5qxtoO0Uv7/