ਪ੍ਰਧਾਨ ਅਤੇ ਕੌਂਸਲਰਾਂ ਨੇ ਚੁਕਿਆ ਝਾੜੂ , ਕੀਤੀ ਸਫਾਈ

ਜਗਰਾਓਂ, 19 ਮਈ (ਅਮਿਤ ਖੰਨਾ) ਸ਼ਹਿਰ ਵਿਚ ਸਫਾਈ ਸੇਵਕਾਂ ਦੀ ਹੜਤਾਲ ਚਲ ਰਹੀ ਹੈ ਜਿਸ ਕਾਰਨ ਗਲੀ , ਮੋਹੱਲਿਆਂ ਵਿਚ ਗੰਦਗੀ ਦੇ ਢੇਰ ਲਗ ਗਏ ਹਨ ਅਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣ ਲਗ ਗਏ ਹਨ। ਇਸ ਹੜਤਾਲ ਕਾਰਨ ਹੁਣ ਸਫਾਈ ਸੇਵਕ ਕੰਮ ਨਹੀਂ ਕਰ ਰਹੇ ਹਨ ਅਤੇ ਲੋਕਾਂ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਤੋਂ ਆਸ ਰੱਖੀ ਜਾ ਰਹੀ ਹੈ। ਅੱਜ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਰਾਣਾ ਅਤੇ ਕੌਂਸਲਰਾਂ ਵਲੋਂ ਗਲੀ , ਮੋਹਲਿਆਂ ਵਿਚ ਜਾਕੇ ਕੂੜਾ ਇੱਕਠਾ ਕੀਤਾ ਅਤੇ ਸਫਾਈ ਕੀਤੀ ਗਈ।ਇਸ ਮੌਕੇ ਪ੍ਰਧਾਨ ਰਾਣਾ , ਕੌਂਸਲਰ ਅਮਨ ਕਪੂਰ ਬੋਬੀ, ਹਿਮਾਂਸ਼ੂ ਮਲਿਕ ਅਤੇ ਵਿਕਰਮ ਜੱਸੀ ਨੇ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਦੀ ਸੇਵਾ ਕਰਨ ਲਈ ਹੀ ਕੌਂਸਲਰ ਬਣੇ ਹਨ ਅਤੇ ਹੁਣ ਇਸ ਕੋਰੋਨਾ ਵਰਗੀ ਬਿਮਾਰੀ ਤੋਂ ਬਚਾਅ ਰੱਖਣ ਲਈ ਸਫਾਈ ਰੱਖਣੀ ਬਹੁਤ ਜਰੂਰੀ ਹੈ ਜਿਸ ਕਾਰਨ ਅਜ ਸਾਡੇ ਵਲੋਂ ਵਾਰਡ ਵਾਸੀਆਂ ਦੀ ਚੰਗੀ ਸਿਹਤ ਨੂੰ ਮੁਖ ਰੱਖਦਿਆਂ ਸਫਾਈ ਕੀਤੀ ਗਈ ਹੈ। ਓਨਾ ਕਿਹਾ ਕਿ ਰੋਜਾਨਾ ਹੀ ਸਾਡੇ ਵਲੋਂ ਸਫਾਈ ਕਰਵਾਈ ਜਾਵੇਗੀ ਅਤੇ ਉਹ ਪਰਮਾਤਮਾ ਅੱਗੇ ਪਬਲਿਕ ਦੀ ਚੰਗੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।