ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਕੋਵਿਡ-19 ਸੁਧਾਰ ਕੇਂਦਰ ਵਿਚ ਸੰਭਾਲੀਆਂ ਡਿਊਟੀਆਂ  .......

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਸ਼ਲਾਘਾ......... 

ਮਹਿਲ ਕਲਾਂ /ਬਰਨਾਲਾ -ਮਈ (ਗੁਰਸੇਵਕ ਸੋਹੀ)- 
ਕਰੋਨਾ ਦੀ ਭਿਆਨਕ ਮਹਾਂਮਾਰੀ ਨੂੰ ਦੇਖਦੇ ਹੋਇਆਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਹਲਕੇ ਦੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਗਈ। ਜਿਸ ਤੋਂ ਬਾਅਦ 24 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਨੇ ਫੈਸਲਾ ਕੀਤਾ ਕਿ ਕੋਵਿਡ ਦੇ ਮਰੀਜਾਂ ਨੂੰ ਬਚਾਉਣ ਲਈ ਇੱਕ ਕੋਵਿਡ 19 ਸੁਧਾਰ ਕੇਂਦਰ ਬਣਾਇਆ ਜਾਵੇ। ਇੱਥੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੈਰੀਟੋਰੀਅਸ ਸਕੂਲ ਬਾਦਲ ਰੋਡ ਵਿਖੇ ਇੱਕ ਕੋਵਿਡ 19 ਮਰੀਜ਼ਾਂ ਦਾ ਇਲਾਜ ਅਤੇ ਸੰਭਾਲ 25 ਬੈਡਾਂ ਵਾਲਾ ਕੋਵਿਡ ਕੇਅਰ ਕੇਂਦਰ ਖੋਲਿਆ ਗਿਆ। ਇਸ ਮੌਕੇ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਟੀਮ ਦੇ ਸਟੇਟ ਆਗੂ ਡਾ ਕਰਨੈਲ ਸਿੰਘ ਜੀ ਜੋਗਾਨੰਦ, ਜ਼ਿਲਾ ਪ੍ਰਧਾਨ ਡਾ ਬਲਜਿੰਦਰ ਸਿੰਘ ਜੀ, ਜ਼ਿਲਾ ਚੇਅਰਮੈਨ ਡਾ ਗਿਆਨ ਚੰਦ ਸ਼ਰਮਾ ਜੀ, ਜਿਲਾ ਕੈਸ਼ੀਅਰ ਡਾ ਸੁਰਜੀਤ ਸਿੰਘ ਜੀ ਅਤੇ ਬਲਾਕ ਬਠਿੰਡਾ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇੱਥੇ ਲੈਬਲ 2 ਦੇ ਮਰੀਜਾਂ ਦਾ ਮੁਫਤ ਇਲਾਜ ਅਤੇ ਸੰਭਾਲ ਕੀਤੀ ਜਾਂਦੀ ਹੈ ।ਇਹਨਾਂ ਮਰੀਜਾਂ ਦੀ ਦੇਖਭਾਲ ਦੀ ਜਿੰਮੇਵਾਰੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ। ਇਹਨਾਂ ਮਰੀਜਾਂ ਦੇ ਲਈ ਦਵਾਈਆਂ, ਖਾਣਾ,ਰਿਹਾਇਸ਼ ਅਤੇ ਹੋਰ ਸਭ ਤਰ੍ਹਾਂ ਦੇ ਇੰਤਜਾਮ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ ।ਇੱਥੇ ਇਹ ਗੱਲ ਗੌਰਤਲਬ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਦੇ ਮੈਂਬਰਾਂ ਨੂੰ ਇਸ ਕੋਵਿਡ 19 ਸੁਧਾਰ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਜਥੇਬੰਦੀ ਦੇ ਸਟੇਟ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਵਾਈਜ਼ ਕੋਰੋਨਾ ਮਰੀਜਾਂ ਦੀ ਸਿਹਤ ਸਬੰਧੀ ਪੁੱਛ ਪੜਤਾਲ ਕਰਨੀ ਅਤੇ ਕੋਰੋਨਾ ਤੋਂ ਬਚਾਅ ਲਈ ਜਾਣਕਾਰੀ ਦੇਣਾ ਅਤੇ ਗਰੀਬ ਅਤੇ ਜਰੂਰਤਮੰਦ ਮਰੀਜ ਨੂੰ ਇਸ ਕੋਵਿਡ 19 ਸੁਧਾਰ ਕੇਂਦਰ ਵਿੱਚ ਭੇਜਣਾ ਅਤੇ ਇਸੇ ਸੁਧਾਰ ਕੇਂਦਰ ਵਿੱਚ ਦਿਨ ਰਾਤ ਦੀਆਂ ਸ਼ਿਫਟਾਂ ਅਨੁਸਾਰ ਡਿਊਟੀਆਂ ਲਗਾ ਕੇ ਮਰੀਜਾਂ ਦੀ ਦੇਖਭਾਲ ਕਰਨ ਆਦਿ ਸੇਵਾਵਾਂ ਲਾਈਆਂ ਗਈਆਂ। ਇਸ ਮੌਕੇ ਮਾਣਯੋਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਅਤੇ ਕਾਂਗਰਸ ਪ੍ਰਧਾਨ ਜੈਜੀਤ ਸਿੰਘ ਜੋਹਲ ਜੀ ਵੱਲੋਂ ਮੈਡੀਕਲ ਪ੍ਰੈਕਟਿਸ਼ਨੀਅਰ ਐਸੋਸੀਏਸ਼ਨ ਪੰਜਾਬ ਰਜਿ 295 ਸਟੇਟ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦਾ ਅਤੇ ਸਮੁੱਚੀ ਜਥੇਬੰਦੀ ਦਾ ਇਸ ਮੁਸ਼ਕਲ ਦੀ ਘੜੀ ਵਿੱਚ ਸਹਿਯੋਗ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।