ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ ਸੇਵਾ ਵਿੱਚ ਦਿੱਤਾ ਸਹਿਯੋਗ

ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ
ਸੇਵਾ ਵਿੱਚ ਦਿੱਤਾ ਸਹਿਯੋਗ।ਮਹਿਲ ਕਲਾਂ/ਬਰਨਾਲਾ-ਜੂਨ- (ਗੁਰਸੇਵਕ ਸਿੰਘ ਸੋਹੀ)- ਅੱਜ ਪਿੰਡ ਕੁਤਬਾ ਵਿਖੇ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਗੁਰਮ ਨੂੰ ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਨੇ ਐਨ,ਆਰ,ਆਈ ਵੀਰਾਂ ਵੱਲੋਂ ਭੇਜਿਆ ਗਿਆ 100000 ਰੁਪਏ ਦਾ ਚੈੱਕ ਭੇਟ ਕੀਤਾ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਦਾਰ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪਿੰਡ ਕੁਤਬਾ ਦੀ ਪੰਚਾਇਤ ਵੱਲੋਂ ਉਨ੍ਹਾਂ ਸਾਰੇ ਦਾਨੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਮਹਾਨ ਕਾਰਜ ਵਿੱਚ ਆਪਣਾਂ ਯੋਗਦਾਨ ਪਾਇਆ ਹੈ।
ਇਸ ਮੌਕੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੂਹ ਗਰੇਵਾਲ ਪਰਿਵਾਰ (ਕਨੇਡਾ) ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਐਨ,ਆਰ,ਆਈ ਹਰਵਿੰਦਰ ਕੌਰ ਕੋਰ ਕਨੇਡਾ, ਰਸ਼ਪਾਲ ਕੋਰ ਭੱਟੀ, ਬਲਜਿੰਦਰ ਕੌਰ ਬੜੈਚ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦਾਂ ਸਿੰਘਾਂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜਿਨ੍ਹਾਂ ਨੇ ਬਿਗਾਨੇ ਮੁਲਕ ਵਿੱਚ ਰਹਿੰਦੇ ਹੋਏ ਵੀ ਆਪਣੇ ਪਿੰਡ ਦੀ ਮਿੱਟੀ ਨੂੰ ਨਹੀਂ ਭੁਲਾਇਆ ਅਤੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਚੱਲ ਰਹੀ ਸੇਵਾ ਵਿੱਚ ਆਪਣਾਂ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇਹ ਸੇਵਾ ਸਾਰੇ ਪਿੰਡ ਤੇ ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਚੱਲਾਈ ਜਾ ਰਹੀ ਹੈ ।ਉਹਨਾਂ ਕਿਹਾ ਏਥੇ ਕਿਸੇ ਵੀ ਮੋਜੂਦਾ ਸਰਕਾਰਾਂ ਜਾ ਕਿਸੇ ਸਰਕਾਰੀ ਅਦਾਰੇ ਦਾ ਕੋਈ ਸਹਿਯੋਗ ਨਹੀਂ ਹੈ । ਉਹਨਾਂ ਕਿਹਾ ਕਿ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਤਾਂ ਜ਼ੋ ਸਾਡੇ ਪੁਰਖਿਆਂ ਦੀ ਇਸ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕਿ ਰੱਖਿਆ ਜਾ ਸਕੇ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਰਮ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀਆਂ ਤੇ ਐਨ,ਆਰ,ਆਈ ਵੀਰਾਂ ਦਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ।