ਖੇਤੀ ਕਾਨੂੰਨਾਂ ਵਿਰੁੱਧ ਚੌਂਕੀਮਾਨ ਧਰਨਾ ਜਾਰੀ-ਸਫਾਈ ਮਜ਼ਦੂਰਾਂ ਦੇ ਸੰਘਰਸ਼ ਦੀ ਹਿਮਾਇਤ

ਸੁਧਾਰ (ਜਗਰੂਪ ਸਿੰਘ ਸੁਧਾਰ)
ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਕੀਤੀ ਲਾਮਬੰਦੀ ਸਦਕਾ ਚੌਂਕੀਮਾਨ ਟੋਲਪਲਾਜੇ ਉੱਪਰ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਜਾਰੀ ਹੈ। ਧਰਨੇ ਸਭਿਆਚਾਰਕ ਸੈਸ਼ਨ ਦੌਰਾਨ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਹਰਵਿੰਦਰ ਸਿੰਘ ਧਾਲੀਵਾਲ,ਸਕੂਲੀ ਬੱਚੇ ਹਰਨਿੰਦਰ ਅਤੇ ਮਲਕੀਤ ਸਿੰਘ ਬੱਦੋਵਾਲ ਨੇ ਲੋਕ ਪੱਖੀ ਗੀਤਾਂ ਨਾਲ ਰੰਗ ਬੰਨ੍ਹਿਆ। 
 ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਵ ਸ੍ਰੀ ਜਸਦੇਵ ਸਿੰਘ ਲਲਤੋਂ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਅਵਤਾਰ ਸਿੰਘ ਰਸੂਲਪੁਰ ਪੇਂਡੂ ਮਜ਼ਦੂਰ ਯੂਨੀਅਨ, ਸਤਨਾਮ ਸਿੰਘ ਮੋਰਕ੍ਰੀਮਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਸੂਬੇਦਾਰ ਦੇਵਿੰਦਰ ਸਿੰਘ ਸਵੱਦੀ, ਅਧਿਆਪਕ ਆਗੂ ਮਾਸਟਰ ਮੁਕੰਦ ਸਿੰਘ ਮਾਨ, ਮਾ ਆਤਮਾ ਸਿੰਘ ਬੋਪਾਰਾਏ, ਜੱਥੇਦਾਰ ਰਣਜੀਤ ਸਿੰਘ ਗੁੜੇ, ਜਸਬੀਰ ਸਿੰਘ ਗੁੜੇ, ਜਗਦੀਸ਼ ਸਿੰਘ ਪੱਬੀਆਂ, ਆਦਿ ਨੇ ਮੋਦੀ ਸਰਕਾਰ ਦੇ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਗੱਲ ਬਾਤ ਦੀ ਪੇਸ਼ਕਸ਼ ਨੂੰ ਜਿੱਥੇ ਭਾਜਪਾ ਹਕੂਮਤ ਦੇ ਅੰਦਰੋਂ ਹਿੱਲੀ ਤੇ ਘਬਰਾਈ ਹੋਈ ਹੋਣਾ ਦੱਸਿਆ ਉੱਥੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਤੋਂ ਟਾਲਾ ਵੱਟਣ ਨੂੰ ਕਾਰਪੋਰੇਟੀ ਦਲਾਲ ਹੋਣ ਦੇ ਸਬੂਤ ਵਜੋਂ ਵੇਖਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ-ਮਜ਼ਦੂਰਾਂ ਦੀਆਂ 500 ਤੋਂ ਉੱਪਰ ਸ਼ਹਾਦਤਾਂ ਹੋਣ ਦੇ ਬਾਵਜੂਦ ਜੇਕਰ ਅਜੇ ਵੀ ਹੋਰ ਦੇਰੀ ਕੀਤੀ ਤਾਂ, ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ 500 ਦੇ ਕਰੀਬ ਕਿਸਾਨ ਮਜ਼ਦੂਰ ਜੱਥੇਬੰਦੀਆਂ ਜਲਦੀ ਹੀ ਅਗਲਾ ਵੱਡਾ ਤੇ ਫ਼ੈਸਲਾਕੁਨ ਅੈਕਸ਼ਨ ਦਾ ਪ੍ਰੋਗਰਾਮ ਜਾਰੀ ਕਰਨਗੀਆਂ, ਜਿਸ ਦੇ ਸਿੱਟਿਆਂ ਦੀ ਜ਼ੁੰਮੇਵਾਰ ਕੇਵਲ ਤੇ ਕੇਵਲ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਹੋਵੇਗੀ। 
ਧਰਨੇ ਵਿੱਚ ਸਰਬਸੰਮਤੀ ਨਾਲ ਸਫ਼ਾਈ ਕਾਮਿਆਂ ਦੇ ਸੰਘਰਸ਼ ਦੀ ਹਿਮਾਇਤ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਫੌਰੀ ਮੰਨਣ ਦੀ ਚਿਤਾਵਨੀ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਗੁੜੇ, ਗੁਰਦੀਪ ਸਿੰਘ ਸਵੱਦੀ, ਗੁਰਮੇਲ ਸਿੰਘ ਕੁਲਾਰ, ਅਜੀਤ ਸਿੰਘ ਕੁਲਾਰ ਸ਼ਿੰਦਰ ਸਿੰਘ, ਗੁਰਚਰਨ ਸਿੰਘ ਇਟਲੀ, ਜਸਵੰਤ ਸਿੰਘ ਮਾਨ, ਸੁਖਜੀਵਨ ਸਿੰਘ, ਪੱਪੂ ਮਾਨ, ਰਣਜੋਧ ਸਿੰਘ ਜੱਗਾ ਆਦਿ ਹਾਜ਼ਰ ਸਨ।