ਸੰਤ ਗਰਜਾ ਸਿੰਘ ਸੁਸਾਇਟੀ ਬਾਪਲਾ ਨੇ ਕੀਤੀ ਮਹਿਲ ਕਲਾਂ  ਗੁਰਦੁਆਰਾ ਸਾਹਿਬ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ  

ਵੱਧ ਤੋਂ ਵੱਧ ਬੂਟੇ ਲਗਾ ਕੇ ਹੀ  ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਕਰ ਸਕਦੇ ਹਾਂ ਸਾਫ਼ -ਭਾਈ ਸੁਰਜੀਤ ਸਿੰਘ ਬਾਪਲਾ    

ਮਹਿਲ ਕਲਾਂ/ਬਰਨਾਲਾ- 15 ਜੂਨ (ਗੁਰਸੇਵਕ ਸਿੰਘ ਸੋਹੀ)- ਸੰਤ ਗਰਜਾ ਸਿੰਘ ਸੁਸਾਇਟੀ ਪਿੰਡ ਬਾਪਲਾ ਵੱਲੋਂ  ਆਪਣੇ ਸਮਾਜ ਸੇਵੀ ਕੰਮਾਂ ਦੀ ਲਡ਼ੀ ਨੂੰ ਅੱਗੇ ਤੋਰਦਿਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਬਾਬਾ ਗੁਲਜ਼ਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ  ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਬਾਪਲਾ ਦੀ ਅਗਵਾਈ ਹੇਠ  ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਰਜੀਤ ਸਿੰਘ ਬਾਪਲਾ ਨੇ ਦੱਸਿਆ ਕਿ ਸਾਜ਼ਿਸ਼ ਸੁਸਾਇਟੀ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ ,  ਜਿਨ੍ਹਾਂ ਵਿੱਚ ਗ਼ਰੀਬ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ,ਸਕੂਲੀ ਬੱਚਿਆਂ ਨੂੰ ਕਾਪੀਆਂ ,ਕਿਤਾਬਾਂ ਤੇ ਉਨ੍ਹਾਂ ਦੀ ਫੀਸ  ਭਰਨ ਤੋਂ ਇਲਾਵਾ ਸਮੇਂ ਸਮੇਂ ਤੇ  ਚੈੱਕਅੱਪ ਕੈਂਪ ਲਗਾ ਕੇ ਦਵਾਈਆਂ ਫ੍ਰੀ  ਦਿੱਤੀਆਂ ਜਾ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਸੁਸਾਇਟੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਵੀ ਕਰ ਰਹੇ ਹਾਂ । ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਅੱਜ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ  ਕੋਰੋਨਾ ਵਾਇਰਸ ਦੌਰਾਨ ਆਕਸੀਜਨ ਦੀ ਵੱਡੀ ਘਾਟ ਦੇ ਮੱਦੇਨਜ਼ਰ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਹ ਬੂਟੇ ਧਾਰਮਿਕ ਅਸਥਾਨਾਂ, ਸਾਂਝੀਆਂ ਥਾਂਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਲਗਾਵੇਗੀ ਕਿਉਂਕਿ ਕਈ ਵਾਰ ਅਸੀਂ ਬੂਟੇ ਤਾਂ ਲਗਾ ਦਿੰਦੇ ਹਾਂ ,ਪਰ ਉਹ ਉਨ੍ਹਾਂ ਦੀ ਸਹੀ ਦੇਖਭਾਲ ਨਾ ਕਾਰਨ ਸੁੱਕ ਵਗੈਰਾ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਵੱਡੇ ਹੋਣ ਤਕ ਇਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸਾਡੀ  ਹੋਵੇਗੀ ।ਅਖ਼ੀਰ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਦੌਰਾਨ ਘੱਟੋ ਘੱਟ 2 ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਵੱਲੋਂ  ਬਾਬਾ ਗਰਜਾ ਸਿੰਘ ਸੁਸਾਇਟੀ, ਬਾਬਾ ਗੁਲਜ਼ਾਰ ਸਿੰਘ ਤੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਦਾ ਇਸ ਵਡਮੁੱਲੇ ਕਾਰਜ ਬਦਲੇ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ  । ਇਸ ਮੌਕੇ ਭਾਈ ਨਿਰਮਲ ਸਿੰਘ ਮੀਤ ਪ੍ਰਧਾਨ, ਭਾਈ ਗੁਰਮੇਲ ਸਿੰਘ ,ਭਾਈ ਦਲਵੀਰ ਸਿੰਘ ,ਭਾਈ ਗੁਰਵਿੰਦਰ ਸਿੰਘ ਸੁਖਾਣਾ ,ਡਾ ਜੋਗਿੰਦਰ ਸਿੰਘ ਬਾਪਲਾ ,ਅਭੀਜੀਤ ਸਿੰਘ ਲੋਹਟ,ਬਾਬਾ ਰੁਲਦਾ ਸਿੰਘ ,ਮੇਜਰ ਸਿੰਘ ਕਲੇਰ, ਨੰਬਰਦਾਰ ਮਹਿੰਦਰ ਸਿੰਘ, ਹਰੀ ਸਿੰਘ ਚੀਮਾ ,ਡਾ ਮਿੱਠੂ ਮੁਹੰਮਦ, ਗੁਰਪ੍ਰੀਤ ਸਿੰਘ ਨਾਹਰ,ਸਰਬਜੀਤ ਸਿੰਘ ਆਦਿ ਹਾਜ਼ਰ ਸਨ।