ਆਈਲੈੱਟਸ ਸੈਂਟਰ ਐਸੋਸੀਏਸ਼ਨ ਦੇ  ਪ੍ਰਧਾਨ ਮਾਸਟਰ ਸੁਖਜਿੰਦਰ ਸਿੰਘ ਜੀ ਬਣੇ

ਜਗਰਾਓਂ, 24 ਜੁਨ (ਅਮਿਤ ਖੰਨਾ,) ਜਗਰਾਉਂ ਦੀ ਆਈਲੈੱਟਸ ਸੈਂਟਰ ਐਸੋਸੀਏਸ਼ਨ ਮੀਟਿੰਗ ਹੋਟਲ ਫਾਈਵ ਰਿਵਰਜ਼ ਵਿਖੇ ਹੋਈ ਜਿਸ ਵਿਚ ਆਈਲੈੱਟਸ ਸੈਂਟਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਇਸ ਵਿੱਚ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਜਿੰਦਰ ਸਿੰਘ ਜੀ ਉਪ ਪ੍ਰਧਾਨ ਜਸਪ੍ਰੀਤ  ਤੁਰ ਨੂੰ  ਚੇਅਰਮੈਨ   ਮਨੀਸ਼ ਚੁੱਘ,  ਸੈਕਟਰੀ   ਨੀਰਵ ਅਗਰਵਾਲ , ਜਾਇੰਟ ਸਕੱਤਰ ਅਮਿਤ ਸਚਦੇਵਾ , ਕੈਸ਼ੀਅਰ ਸਮੀਪ ਜੱਸਲ , ਮਾਰਕੀਟਿੰਗ ਇੰਚਾਰਜ ਸੁਮਿਤ  ਕਾਲੜਾ , ਸੋਸ਼ਲ ਐਕਟੀਵਿਟੀ ਇੰਚਾਰਜ ਆਤਮਜੀਤ  ਯਾਦਵ  .ਇਸ ਵਿੱਚ ਨਵੀਂ ਚੁਣੀ ਗਈ ਟੀਮ ਨੂੰ ਸਭ ਨੇ ਵਧਾਈਆਂ ਦਿੱਤੀਆਂ .ਇਸ ਮੌਕੇ ਨਵੀਂ ਚੁਣੀ ਟੀਮ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲਾ ਸਾਲ   ਪੂਰੀ ਇਮਾਨਦਾਰੀ ਤੇ ਤੇ ਤਹਿ ਦਿਲੀ   ਨਾਲ ਨਿਭਾਉਣਗੇ . ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸੁਖਜਿੰਦਰ ਸਿੰਘ  ਜੀ ਨੇ ਇਹ ਵੀ ਦੱਸਿਆ ਕਿ ਐਸੋਸੀਏਸ਼ਨ ਦੀ ਸਦਸਤਾ ਸਿਰਫ਼ ਉਨ•ਾਂ ਮੈਂਬਰ ਨੂੰ ਹੀ ਮਿਲੇਗੀ ਜਿਹੜੇ ਕਿ ਲਾਈਸੈਂਸ ਹੋਲਡਰ ਹੋਣਗੇ  .ਚੇਅਰਮੈਨ ਮਨੀਸ਼ ਚੁੱਘ ਨੇ ਦੱਸਿਆ ਕਿ ਸੰਸਥਾ ਆਪਣੇ ਬਿਜ਼ਨਸ ਦੇ ਨਾਲ ਨਾਲ ਸਮਾਜਿਕ ਕੰਮਾਂ ਚ ਵੀ ਪੂਰਾ ਵਧ ਚਡ਼• ਕੇ ਹਿੱਸਾ ਲਏਗੀ  .ਇਸ ਮੌਕੇ ਉਨ•ਾਂ ਇਹ ਵੀ ਦੱਸਿਆ ਕਿ ਉਹ ਬਾਕੀ ਸਾਰੇ ਸੈਂਟਰ ਜਿਨ•ਾਂ ਕੋਲ ਲਾਇਸੈਂਸ ਨਹੀਂ ਹੈ ਉਨ•ਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਲਾਈਸੈਂਸ ਲੈਣ ਤੇ ਪੁਰਿ ਈਮਾਨਦਾਰੀ ਤੇ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਨ ਅਤੇ ਐਸੋਸੀਏਸ਼ਨ ਦਾ ਹਿੱਸਾ ਬਣਨ  ਤਾਂ ਜੋ ਆਉਣ ਵਾਲੇ ਸਮੇਂ ਵਿਚ ਸੰਸਥਾ ਹੋਰ ਮਜ਼ਬੂਤ ਹੋਵੇ .ਇਸ ਮੌਕੇ ਉਨ•ਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਇਸ ਕੋਰੋਨਾ  ਮਹਾਂਮਾਰੀ ਨਾਲ ਲੜਨ ਲਈ ਸਮਾਜ ਨਾਲ ਪੂਰੀ ਤਰ•ਾਂ ਖੜ•ੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਸਥਾ  ਵੱਲੋਂ ਜਲਦ ਹੀ ਵੈਕਸੀਨੇਸ਼ਨ ਕੈਂਪ ਵੀ ਲਗਾਏ ਜਾਨਗੇ ਇਸ ਮੌਕੇ ਉਨ•ਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਇਕ ਐਗਜ਼ੀਕਿਊਟਿਵ ਮੈਂਬਰ ਦੀ ਕਮੇਟੀ ਬਣਾਈ ਗਈ ਹੈ ਜੋ ਕਿ ਸੰਸਥਾ ਦੇ ਅਹਿਮ ਫੈਸਲੇ ਲਿਆ ਕਰੇਗੀ ਇਸ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਹਰੀ ਓਮ ਵਰਮਾ .ਗੁਲਜੀਤ ਸਿੰਘ .ਜੈ ਸ੍ਰੀ ਲੂੰਬ , ਕਮਲਜਿਤ, ਰਮਨ ਅਰੋਡਾ , ਅਰਸ਼ਦੀਪ , ਸੰਜੂ ਵਰਮਾ , ਯੋਗੇਸ਼ ਸ਼ਰਮਾ ਇਸ ਮੌਕੇ ਗਗਨਦੀਪ ਕੱਕੜ  ,ਮਨੂਜ ਜੈਨ  ਸੁਖਦੀਪ ਸਿੰਘ ,ਰਕੇਸ਼ ਝੰਜੀ, ਵਰੁਣ ਗੁਪਤਾ ਅਤੇ ਸੱਤਿਅਮ ਵਰਮਾ ਸ਼ਾਮਲ ਸਨ