ਲਾਇਨਜ਼ ਕਲੱਬ (ਮਿੱਡ) ਟਾਊਨ ਨੇ ਵਾਤਾਵਰਣ ਨੂੰ ਬਚਾਉਣ ਦਾ ਕੀਤਾ ਉਪਰਾਲਾ

ਡਿਸਟਿਕ ਗਵਰਨਰ ਨਾਕੇਸ਼ ਗਰਗ ਨੇ ਬੂਟੇ ਲਗਾਕੇ ਆਪਣੀ ਟਰਮ ਦੀ ਕੀਤੀ ਸ਼ੁਰੂਆਤ
ਜਗਰਾਉਂ, 2 ਜੁਲਾਈ ( ਅਮਿਤ ਖੰਨਾ )-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਲਾਇਨਜ਼ ਕਲੱਬ (ਮਿੱਡ) ਟਾਊਨ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਮਿਲਕੇ ਸ਼ਹਿਰ ਅੰਦਰ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੀ ਸ਼ੁਰੂਆਤ ਡਿਸਟਿਕ ਗਵਰਨਰ ਨਾਕੇਸ਼ ਗਰਗ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਨਵੀਂ ਟੀਮ ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ ਤੇ ਕੈਸ਼ੀਅਰ ਅੰਮ੍ਰਿਤ ਗੋਇਲ ਨੂੰ ਵਧਾਈ ਦਿੱਤੀ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਸਟਿਕ ਗਵਰਨਰ ਨਾਕੇਸ਼ ਗਰਗ, ਆਰ. ਸੀ. ਲਾਇਨ ਪ੍ਰਦੀਪ ਗਰਗ ਤੇ ਜ਼ੋਨ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸ ਕਾਰਨ ਮਨੁੱਖੀ ਜ਼ਿੰਦਗੀ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ, ਸਾਨੂੰ ਜੇਕਰ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਜ਼ਰੂਰ ਲਗਾਓ। ਉਨ੍ਹਾਂ ਕਿਹਾ ਕਿ ਕੁਦਰਤੀ ਵਸੀਲੇ ਖ਼ਤਮ ਹੁੰਦੇ ਜਾ ਰਹੇ ਹਨ, ਹਰ ਵਰ੍ਹੇ ਵਧਦੀ ਗਰਮੀ, ਸੋਕਾ, ਸੁਨਾਮੀ ਵਰਗੇ ਚੱਕਰਵਾਤ ਤੇ ਹੜ੍ਹਾਂ ਆਦਿ ਨਾਲ ਧਰਤੀ ਇਕ ਅਸੁਰੱਖਿਅਤ ਗ੍ਰਹਿ ਬਣ ਗਈ ਹੈ, ਹੁਣ ਜ਼ਰੂਰਤ ਹੈ ਕਿ ਸਾਡਾ ਹਰ ਦਿਨ ਵਾਤਾਵਰਣ ਦਿਵਸ ਹੋਵੇ ਤੇ ਧਰਤੀ ਦਾ ਹਰ ਪ੍ਰਾਣੀ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ, ਨਹੀਂ ਤਾਂ ਜਿਵੇਂ ਧਰਤੀ ਤੋਂ ਹੋਰ ਪ੍ਰਾਣੀਆਂ ਦਾ ਖਾਤਮਾ ਹੋ ਰਿਹਾ ਹੈ, ਉਸੇ ਤਰ੍ਹਾਂ ਮਨੁੱਖ ਵੀ ਨਹੀਂ ਬਚ ਸਕਦਾ। ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਵਾਤਾਵਰਣ ਨਾਲ ਸਬੰਧਤ 500 ਕਾਪੀ ਕਾਪੀਆਂ ਵੰਡੀਆਂ ਗਈਆਂ। ਕਲੱਬ ਵੱਲੋਂ 5100 ਰੁਪਏ ਚੈੱਕ ਲਾਇਨ ਮੁਕੇਸ਼ ਮਦਾਨ ਐਲਸੀਆਈਐਫ ਕੋਆਰਡੀਨੇਟਰ ਨੂੰ ਸੌਪਿਆ। ਇਸ ਮੌਕੇ ਲਾਇਨ ਪਵਨ ਗੋਇਲ, ਲਾਇਨ ਮੁਕੇਸ਼ ਮਦਾਨ, ਲਾਇਨ ਰਾਕੇਸ਼ ਜਜੈਨ, ਲਾਇਨ ਗਗਨਦੀਪ ਸਿੰਘ ਸਰਨਾ, ਸਤਪਾਲ ਸਿੰਘ ਦੇਹੜਕਾ, ਮਾ: ਹਰਨਰਾਇਣ ਸਿੰਘ, ਕੈਪਟਨ ਨਰੈਸ਼ ਵਰਮਾ, ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਅਜੇ ਬਾਂਸਲ, ਲਾਇਨ ਮੁਨੀਸ਼ ਚੁੱਘ, ਲਾਇਨ ਵਿਨੋਦ ਬਾਂਸਲ, ਲਾਇਨ ਅੰਮ੍ਰਿਤ ਗੋਇਲ, ਲਾਇਨ ਲਾਲ ਚੰਦ ਮੰਗਲਾ, ਲਾਇਨ ਲਾਕੇਸ਼ ਟੰਡਨ, ਲਾਇਨ ਡਾ: ਰਾਕੇਸ਼, ਲਾਇਨ ਮੁਨੀਸ਼ ਬਾਂਸਲ, ਲਾਇਨ ਭਾਰਤ ਭੂਸ਼ਣ, ਲਾਇਨ ਡਾ: ਗੁਰਦਸ਼ਰਨ ਮਿੱਤਲ ਤੇ ਲਾਇਨ ਸੁਨੀਲ ਆਦਿ ਹਾਜ਼ਰ ਸਨ।