ਬਿਜਲੀ ਕੱਟਾਂ ਖ਼ਿਲਾਫ਼ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ - ਪ੍ਰਧਾਨ ਕਮਾਲਪੁਰਾ

ਲੁਧਿਆਣਾ, 4 ਜੁਲਾਈ  ( ਜਸਮੇਲ ਗ਼ਾਲਿਬ ) ਬਿਜਲੀ ਸਪਲਾਈ ਤੇ ਲਗਾਤਾਰ ਘੰਟਿਆਂ ਬੱਧੀ ਕੱਟ ਲਾਉਣ ਖਿਲਾਫ ਕਿਸਾਨਾਂ ਵੱਲੋਂ ਮੋਤੀ ਮਹਿਲ ਪਟਿਆਲਾ ਦਾ ਿਘਰਾਓ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦਿੱਲੀ ਦੇ ਸੱਦੇ 'ਤੇ 6 ਜਲਾਈ ਨੂੰ ਪਾਵਰਕਾਮ ਵਲੋਂ ਘਰਾਂ ਦੀ 24 ਘੰਟੇ ਤੇ ਖੇਤਾਂ ਵਾਲੀ 8 ਘੰਟੇ ਬਿਜਲੀ ਸਪਲਾਈ ਤੇ ਲਗਾਤਾਰ ਘੰਟਿਆਂ ਬੱਧੀ ਕੱਟ ਲਾਉਣ ਖਿਲਾਫ ਮੋਤੀ ਮਹਿਲ ਪਟਿਆਲਾ ਦਾ ਿਘਰਾਓ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਪਹਿਲਾਂ ਬਿਜਲੀ ਦਫਤਰਾਂ ਤੇ ਗਰਿੱਡਾਂ ਅੱਗੇ ਧਰਨੇ ਤੇ ਿਘਰਾਓ ਕੀਤਾ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਕਿਸਾਨਾਂ ਤੇ ਮਜ਼ਦੂਰਾਂ ਨੇ ਮਜਬੂਰ ਹੋ ਕੇ ਮੁੱਖ ਮੰਤਰੀ ਦੇ ਿਘਰਾਓ ਦਾ ਫੈਸਲਾ ਕੀਤਾ ਹੈ। ਹਰ ਰੋਜ਼ ਗੈਸ, ਡੀਜ਼ਲ, ਪੈਟਰੋਲ ਤੇ ਖਾਣ-ਪੀਣ ਦੀਆਂ ਵਸਤਾਂ 'ਚ ਹੋ ਰਹੇ ਲਗਾਤਾਰ ਵਾਧੇ ਖਿਲਾਫ ਸਾਰੇ ਭਾਰਤ ਦੇ ਪਿੰਡਾਂ ਤੇ ਸ਼ਹਿਰਾਂ 'ਚ 8 ਜਲਾਈ ਨੂੰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰਰੀਤ ਸਿੰਘ, ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਉਪਲ, ਤਾਰਾ ਸਿੰਘ ਅੱਚਰਵਾਲ, ਸਰਬਜੀਤ ਸਿੰਘ ਧੂੜਕੋਟ, ਸ਼ਿਵਦੇਵ ਸਿੰਘ, ਸੁਖਦੇਵ ਸਿੰਘ ਕਾਲਸ, ਦਰਸ਼ਨ ਸਿੰਘ ਜਲਾਲਦੀਵਾਲ ਜੱਸਾ ਝੋਰਵਾਲੀ, ਮਨਜਿੰਦਰ ਸਿੰਘ ਜੱਟਪੁਰਾ, ਹਾਕਮ ਸਿੰਘ ਬਿੰਜਲ, ਬਲਵੀਰ ਸਿੰਘ ਉਮਰਪੁਰਾ, ਕੇਹਰ ਸਿੰਘ ਬੁਰਜ ਨਕਲੀਆ, ਗੁਰਤੇਜ ਸਿੰਘ ਨੱਥੋਵਾਲ, ਸਾਧੂ ਸਿੰਘ ਚੱਕ ਭਾਈਕਾ, ਗੁਰਜੀਤ ਸਿੰਘ ਬੋਪਾਰਾਏ ਖੁਰਦ, ਬਲਜਿੰਦਰ ਸਿੰਘ, ਕੱਦੂ ਜੌਹਲਾਂ, ਮਨਦੀਪ ਸਿੰਘ ਦੱਧਾਹੂਰ, ਮਨੀ ਮੰਡੇਰ, ਜਤਿੰਦਰ ਸਿੰਘ ਜੋਤੀ ਨੰਬਰਦਾਰ ਹਲਵਾਰਾ, ਹਰਦੇਵ ਸਿੰਘ ਨੰਬਰਦਾਰ ਭੈਣੀ ਦਰੇੜਾ, ਗੁਰਮੇਲ ਸਿੰਘ ਨੂਰਪੁਰਾ, ਮਾ. ਸ਼ਿਵਦੇਵ ਸਿੰਘ, ਸਰਪੰਚ ਲਖਬੀਰ ਸਿੰਘ ਲੋਹਟਬੱਦੀ ਤੇ ਮਨਦੀਪ ਸਿੰਘ ਗੋਲਡੀ ਰਾਜਗੜ੍ਹ ਹਾਜ਼ਰ ਸਨ।