ਬਿ੍ਟਿਸ਼ ਏਅਰਵੇਜ਼ ਦੇ ਕਾਮਿਆਂ ਵਲੋਂ ਪੰਜਾਬ 'ਚ ਕੈਂਸਰ ਰੋਕਥਾਮ ਲਈ ਮਦਦ

ਲੰਡਨ, ਜੂਨ 2019 - ਬਿ੍ਟਿਸ਼ ਏਅਰਵੇਜ਼ ਦੇ ਕਾਮਿਆਂ ਵਲੋਂ ਪੰਜਾਬ ਵਿਚ ਵੱਧ ਰਹੇ ਕੈਂਸਰ ਦੀ ਰੋਕਥਾਮ ਲਈ ਮਾਇਕ ਮਦਦ ਕੀਤੀ ਗਈ | ਕਾਮਿਆਂ ਵਲੋਂ ਵਰਲਡ ਕੈਂਸਰ ਕੇਅਰ ਦੀ ਟੀਮ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਵੱਧ ਤੋਂ ਵੱਧ ਜਾਂਚ ਕੈਂਪ ਲਗਾਏ ਜਾਣ ਦੀ ਲੋੜ ਹੈ ਤਾਂ ਕਿ ਲੋਕਾਂ ਅੰਦਰ ਕੈਂਸਰ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਹੋ ਸਕੇ | ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਵਰਡਲ ਕੈਂਸਰ ਕੇਅਰ ਵਲੋਂ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਕਈ ਸਾਲਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਸੰਸਥਾ ਦੇ ਸਲਾਹਕਾਰ ਜਸਵੰਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਨਿੱਝਰ, ਸਰਮੁੱਖ ਸਿੰਘ ਗੋਸਲ ਅਤੇ ਬਿ੍ਟਿਸ਼ ਏਅਰਵੇਜ਼ ਦਾ ਕਾਮੇ ਹਾਜ਼ਰ ਸਨ |